ਸੰਧੂ ਵਿਸ਼ਵ ਸਕੁਐਸ਼ 'ਚੋਂ ਹੋਇਆ ਬਾਹਰ

07/28/2017 8:18:42 PM

ਚੇਨਈ— ਤਜਰਬੇਕਾਰ ਖਿਡਾਰੀ ਹਰਿੰਦਰ ਪਾਲ ਸੰਧੂ ਅਚਾਨਕ ਸਿਹਤ ਖਰਾਬ ਹੋਣ ਕਾਰਨ ਇੰਗਲੈਂਡ 'ਚ ਇਕ ਤੋਂ 5 ਅਗਸਤ ਤੱਕ ਹੋਣ ਵਾਲੀ ਡਬਲਯੂ. ਐੱਸ. ਐੱਫ. ਵਿਸ਼ਵ ਡਬਲ ਸਕੁਐਸ਼ ਚੈਂਪੀਅਨਸ਼ਿਪ ਦੇ ਆਖਿਰੀ ਸਮੇਂ 'ਚੋਂ ਬਾਹਰ ਹੋ ਗਏ ਹਨ।
ਮੈਨਚੇਸਟਰ 'ਚ ਹੋਣ ਵਾਲੀ ਵਿਸ਼ਵ ਸਕੁਐਸ਼ ਚੈਂਪੀਅਨਸ਼ਿਪ ਲਈ ਸ਼ੁੱਕਰਵਾਰ ਨੂੰ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ। ਐੱਸ. ਆਰ. ਐੱਫ. ਆਈ. ਨੇ ਦੱਸਿਆ ਕਿ ਪੀ. ਐੱਸ. ਏ. ਸਰਕਟ 'ਚ ਚੰਗੇ ਪ੍ਰਦਰਸ਼ਨ ਤੋਂ ਬਾਅਦ ਹਰਿੰਦਰ ਇਸ ਟੂਰਨਾਮੈਂਟ 'ਚ ਖੇਡਣ ਦਾ ਚਾਹਵਾਨ ਸੀ ਪਰ ਉਸ ਦੇ ਦੰਦ 'ਚ ਕਾਫੀ ਦਰਦ ਹੈ ਅਤੇ ਮੈਡੀਕਲ ਇਲਾਜ਼ ਲਈ ਉਸ ਨੂੰ ਟੂਰਨਾਮੈਂਟ ਤੋਂ ਬਾਹਰ ਹੋਣਾ ਪਿਆ ਹੈ। ਰਾਸ਼ਟਰੀ ਸਕੁਐਸ਼ ਟੀਮ ਦੇ ਕੋਚ ਸਾਇਰਸ ਪੋਂਚਾ ਨੇ ਕਿਹਾ ਕਿ ਅਸੀਂ ਸੰਧੂ ਨੂੰ ਲੈ ਕੇ ਆਖਿਰੀ ਸਮੇਂ ਤਕ ਇੰਤਜ਼ਾਰ  ਕੀਤਾ ਹੈ, ਜਿਸ ਤੋਂ ਬਾਅਦ ਉਸ ਨੂੰ ਬਾਹਰ ਰੱਖਣ ਦਾ ਫੈਸਲਾ ਕੀਤਾ ਗਿਆ। ਇੱਥੇ ਰਾਸ਼ਟਰੀ ਅਕੈਡਮੀ 'ਚ ਤਿਆਰੀਆਂ ਦੇ ਆਖਿਰੀ ਪੜਾਅ ਤੋਂ ਬਾਅਦ ਭਾਰਤੀ ਸਕੁਐਸ਼ ਟੀਮ ਸ਼ਨੀਵਾਰ ਨੂੰ ਇੰਗਲੈਂਡ ਲਈ ਰਵਾਨਾ ਹੋਵੇਗੀ।
ਟੀਮ 'ਚ ਸ਼ਾਮਲ ਬਾਕੀ ਮੈਂਬਰਾਂ 'ਚ ਸੌਰਵ ਘੋਸ਼ਾਲ, ਵਿਕਰਮ ਮਲਹੋਤਰਾ, ਮਹੇਸ਼ ਮਨਗਾਂਵਕਰ, ਜੋਸ਼ਨਾ ਚਿਨੱਪਾ ਅਤੇ ਦੀਪਿਕਾ ਪੱਲੀਕਲ ਸ਼ਾਮਲ ਹਨ। ਭਾਰਤ ਚੈਂਪੀਅਨਸ਼ਿਪ 'ਚ ਮਿਸ਼ਰਿਤ ਡਬਲ 'ਚ ਸੌਰਵ-ਦੀਪਿਕਾ ਅਤੇ ਵਿਕਰਮ-ਜੋਸ਼ਨਾ ਦੀਆਂ 2 ਜੋੜੀਆਂ ਨੂੰ ਉਤਾਰ ਰਿਹਾ ਹੈ। ਬਾਕੀ ਜੋੜੀਆਂ 'ਚ ਪੁਰਸ਼ ਡਬਲ 'ਚ ਮਹੇਸ਼ ਅਤੇ ਵਿਕਰਮ ਅਤੇ ਮਹਿਲਾ ਡਬਲ 'ਚ ਜੋਸ਼ਨ-ਦੀਪਿਕਾ ਸ਼ਾਮਲ ਹਨ।