ਰਾਸ਼ਟਰੀ ਖੇਡ ਦਿਵਸ ''ਤੇ ਖਾਸ : ਦੁੱਧ ਪੀ ਕੇ ਨਹੀਂ, ਵੇਚ ਕੇ ਬਣਿਆ ਰੇਸ ਦਾ ਮਹਾਰਥੀ

08/29/2018 10:59:35 AM

ਅਲੀਗੜ੍ਹ— ਖੇਡਾਂ 'ਚ ਕਈ ਖਿਡਾਰੀ ਨਵੇਂ ਰਿਕਾਰਡ ਬਣਾ ਕੇ ਤਮਗੇ ਜਿੱਤਦੇ ਹਨ। ਅੱਜ ਰਾਸ਼ਟਰੀ ਖੇਡ ਦਿਵਸ ਦੇ ਮੌਕੇ 'ਤੇ ਅਸੀਂ ਅਲੀਗੜ੍ਹ, ਉੱਤਰ ਪ੍ਰਦੇਸ਼ ਦੇ ਇਕ ਯੁਵਾ ਐਥਲੀਟ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੇ ਬੇਹੱਦ ਗਰੀਬੀ ਵਿਚਾਲੇ ਕੌਮਾਂਤਰੀ ਪੱਧਰ 'ਤੇ ਬਾਜ਼ੀ ਮਾਰੀ। 17 ਸਾਲ ਦੇ ਸੰਦੀਪ ਪਾਠਕ ਨੇ ਦੁੱਧ ਪੀ ਕੇ ਨਹੀਂ ਸਗੋਂ ਦੁੱਧ ਵੇਚ ਕੇ ਫਰਾਟਾ ਭਰਿਆ। ਉਹ ਵੀ ਅਜਿਹਾ, ਕਿ ਦੇਖਣ ਵਾਲੇ ਵੀ ਹੈਰਾਨ ਹੋ ਗਏ। ਉਹ 400 ਮੀਟਰ ਦੌੜ ਅਤੇ ਮਿਡ ਰਿਲੇ ਰੇਸ ਦੇ ਮਹਾਰਥੀ ਬਣ ਚੁੱਕੇ ਹਨ। ਉਹ ਬੀਤੇ ਸਾਲ ਨੇਪਾਲ 'ਚ ਹੋਈ ਕੌਮਾਂਤਰੀ ਐਥਲੈਟਿਕਸ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤ ਕੇ ਆਪਣੇ ਬੁਲੰਦ ਹੌਸਲਿਆਂ ਦਾ ਲੋਹਾ ਮਨਵਾ ਚੁੱਕੇ ਹਨ। 

ਸੰਘਰਸ਼ ਦੀ ਦਾਸਤਾਨ : ਅਲੀਗੜ੍ਹ ਜ਼ਿਲੇ ਦੇ ਹੈਡਕੁਆਰਟਰ ਤੋਂ 20 ਕਿਲੋਮੀਟਰ ਦੂਰ ਲੋਧਾ ਬਲਾਕ ਦੇ ਪਿੰਡ ਬਾਦਬਾਵਨੀ ਦੇ ਰਹਿਣ ਵਾਲੇ ਸੰਦੀਪ ਗਰੀਬੀ ਕਾਰਨ ਆਰਥਿਕ ਤੰਗੀ ਨਾਲ ਜੂਝੇ। ਉਨ੍ਹਾਂ ਦੇ ਪਿਤਾ ਰਘੂਵਰ ਦਿਆਲ ਅੱਜ ਵੀ ਮਜ਼ਦੂਰੀ ਕਰਦੇ ਹਨ। ਆਰਥਿਕ ਤੰਗੀ ਕਾਰਨ ਸੰਦੀਪ ਨੇ ਆਪਣੇ ਅਤੇ ਦੂਜਿਆਂ ਦੇ ਖੇਤਾਂ 'ਚ ਕੰਮ ਵੀ ਕੀਤਾ। ਸੰਦੀਪ ਦੀ ਮਾਂ ਰਾਜਕੁਮਾਰੀ ਦੇਵੀ ਨੇ ਪੁੱਤਰ ਨੂੰ ਅੱਗੇ ਵਧਾਉਣ ਲਈ ਕਈ ਕਿਰਸਾਂ ਕੀਤੀਆਂ। ਸਾਲ 2013 'ਚ ਕੁਝ ਪੈਸੇ ਇਕੱਠੇ ਕਰਕੇ ਇਕ ਗਾਂ ਖਰੀਦੀ। ਇਸ ਦਾ ਦੁੱਧ ਵੇਚਣ ਨਾਲ ਜੋ ਪੈਸੇ ਇਕੱਠਾ ਹੋਇਆ, ਉਸ ਨਾਲ ਦੋ ਮੱਝਾਂ ਹੋਰ ਖਰੀਦੀਆਂ। ਸੰਦੀਪ ਸਾਈਕਲ 'ਤੇ ਬਾਲਟੀ ਲਟਕਾ ਕੇ ਦੁੱਧ ਵੇਚ ਆਉਂਦੇ। ਇਸ ਨਾਲ ਕੁਝ ਪੈਸੇ ਜੁੜੇ ਤਾਂ ਉਹ ਦੌੜਨ ਲਈ ਬੂਟ ਖਰੀਦ ਸਕੇ। 

ਇਹ ਹਨ ਉਪਲਬਧੀਆਂ :-
1. 2013 'ਚ ਬਲਾਕ ਪੱਧਰ 'ਤੇ 400 ਮੀਟਰ 'ਚ ਸੋਨ ਤਮਗਾ ਜਿੱਤਿਆ।
2. 2015 'ਚ ਸੂਬਾ ਪੱਧਰੀ 400 ਮੀਟਰ ਅਤੇ ਰਿਲੇ 'ਚ ਸੋਨ ਤਮਗਾ ਜਿੱਤਿਆ।
3. 2017 'ਚ ਸੂਬਾ ਪੱਧਰੀ 400 ਮੀਟਰ 'ਚ ਕਾਂਸੀ ਤਮਗਾ।
4. 2017 'ਚ ਸੂਬਾ ਪੱਧਰੀ 400 ਮੀਟਰ 'ਚ ਸੋਨ, ਮਿਡ ਰਿਲੇ 'ਚ ਚਾਂਦੀ ਦੇ ਤਮਗੇ ਜਿੱਤੇ।
5. 2017 'ਚ ਸੂਬਾ ਪੱਧਰੀ 400 ਮੀਟਰ ਅਤੇ ਰਿਲੇ 'ਚ ਚਾਂਦੀ।
6. 2017 'ਚ ਰਾਸ਼ਟਰੀ ਪੱਧਰੀ 400 ਮੀਟਰ ਦੌੜ 'ਚ ਸੋਨ ਤਮਗਾ।


Related News