ਸੈਮਸਨ ਨੇ ਬਣਾਇਆ ਅਨੋਖਾ ਰਿਕਾਰਡ, ਸੋਸ਼ਲ ਮੀਡੀਆ ''ਤੇ ਵੀ ਹੋਏ ਟਰੋਲ

02/01/2020 12:18:40 AM

ਨਵੀਂ ਦਿੱਲੀ— ਲੰਮੇ ਸਮੇਂ ਬਾਅਦ ਭਾਰਤੀ ਟੀਮ 'ਚ ਵਾਪਸੀ ਕਰਦੇ ਹੋਏ ਸੰਜੂ ਸੈਮਸਨ ਨੇ ਵੇਲਿੰਗਟਨ 'ਚ ਨਿਊਜ਼ੀਲੈਂਡ ਵਿਰੁੱਧ ਖੇਡਿਆ ਗਿਆ ਚੌਥਾ ਟੀ-20 ਵਧੀਆ ਨਹੀਂ ਰਿਹਾ। ਰੋਹਿਤ ਨੂੰ ਆਰਾਮ ਦੇਣ 'ਤੇ ਸੰਜੂ ਨੂੰ ਬਤੌਰ ਓਪਨਰ ਮੌਕਾ ਦਿੱਤਾ ਗਿਆ ਸੀ ਪਰ ਉਹ ਕੇਵਲ 8 ਦੌੜਾਂ ਹੀ ਬਣਾ ਸਕਿਆ। ਹਾਲਾਂਕਿ ਇਸ ਦੌਰਾਨ ਸੰਜੂ ਇਕ ਅਨੋਖਾ ਰਿਕਾਰਡ ਵੀ ਬਣਾ ਗਏ। ਇਹ ਰਿਕਾਰਡ ਸੀ ਲਗਾਤਾਰ 2 ਟੀ-20 'ਚ 5 ਜਾਂ ਉਸ ਤੋਂ ਘੱਟ ਗੇਂਦਾਂ 'ਤੇ ਇਕ ਛੱਕਾ ਮਾਰਨ ਦਾ। ਸੈਮਸਨ ਨੇ ਇਸ ਤੋਂ ਪਿਛਲੇ ਮੈਚ 'ਚ ਵੀ ਆਪਣੀ ਪਹਿਲੀ ਗੇਂਦ 'ਤੇ ਛੱਕਾ ਲਗਾਇਆ ਸੀ। ਦੇਖੋਂ ਕਿਹੜੇ-ਕਿਹੜੇ ਬੱਲੇਬਾਜ਼ 2 ਮੈਚਾਂ 'ਚ ਘੱਟ ਤੋਂ ਘੱਟ ਗੇਂਦਾਂ ਖੇਡ ਕੇ ਛੱਕਾ ਲਗਾ ਚੁੱਕੇ ਹਨ।
ਡੈਰੇਨ ਸੈਮੀ ਬਨਾਮ ਨਿਊਜ਼ੀਲੈਂਡ 2014
ਸ਼ਾਹਿਗ ਅਫਰੀਦੀ ਬਨਾਮ ਜ਼ਿੰਬਾਬਵੇ, 2015
ਮੁਹੰਮਦ ਨਬੀ ਬਨਾਮ ਆਇਰਲੈਂਡ, 2018
ਸੰਜੂ ਸੈਮਸਨ ਬਨਾਮ ਨਿਊਜ਼ੀਲੈਂਡ, 2020
ਸੰਜੂ ਸੈਮਸਨ ਦੇ ਫੇਲ ਹੋਣ ਕਾਰਨ ਸੋਸ਼ਲ ਮੀਡੀਆ 'ਤੇ ਉਸਦੀ ਖੂਬ ਟਰੋਲਿੰਗ ਹੋਈ। ਖਾਸ ਤੌਰ 'ਤੇ ਰਿਸ਼ਭ ਪੰਤ ਦੇ ਨਾਲ ਉਸਦੀ ਫੋਟੋਜ਼ ਜੋੜ ਕੇ ਮੀਮ ਬਣਾਏ ਗਏ। ਦੇਖੋਂ ਟਵੀਟਸ—

 

Gurdeep Singh

This news is Content Editor Gurdeep Singh