ਸਮੀਰ ਦੀ ਸੁਗੀਆਰਤੋ ਖਿਲਾਫ ਜ਼ਬਰਦਸਤ ਵਾਪਸੀ

12/13/2018 3:12:14 PM

ਗੁਆਂਗਝੂ— ਵਿਸ਼ਵ ਦੇ ਨੰਬਰ ਇਕ ਖਿਡਾਰੀ ਦੇ ਖਿਲਾਫ ਸ਼ੁਰੂਆਤੀ ਮੁਕਾਬਲਾ ਹਾਰਨ ਦੇ ਬਾਅਦ ਭਾਰਤ ਦੇ ਸਮੀਰ ਵਰਮਾ ਨੇ ਜ਼ਬਰਦਸਤ ਵਾਪਸੀ ਕਰਦੇ ਹੋਏ ਵੀਰਵਾਰ ਨੂੰ ਵਰਲਡ ਟੂਰ ਫਾਈਨਲਸ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗਰੁੱਪ ਬੀ ਮੈਚ 'ਚ ਇੰਡੋਨੇਸ਼ੀਆ ਦੇ ਟਾਮੀ ਸੁਗੀਆਰਤੋ ਨੂੰ ਹਰਾਇਆ। ਸਮੀਰ ਨੇ 40 ਮਿੰਟ ਤਕ ਚਲੇ ਮੈਚ 'ਚ ਸੁਗੀਆਰਤੋ ਨੂੰ ਲਗਾਤਾਰ ਗੇਮਾਂ 'ਚ 21-16, 21-7 ਨਾਲ ਹਰਾਇਆ। ਵਿਸ਼ਵ ਦੇ 14ਵੇਂ ਨੰਬਰ ਦੇ ਭਾਰਤੀ ਖਿਡਾਰੀ ਨੇ ਇੰਡੋਨੇਸ਼ੀਆਈ ਖਿਡਾਰੀ ਨੂੰ ਹਰਾਉਣ ਦੇ ਨਾਲ ਹੀ ਉਨ੍ਹਾਂ ਦੇ ਖਿਲਾਫ ਆਪਣਾ ਕਰੀਅਰ ਰਿਕਾਰਡ 2-1 ਕਰ ਦਿੱਤਾ ਹੈ। 

ਭਾਰਤੀ ਸ਼ਟਲਰ ਨੇ ਮੈਚ ਦੇ ਸ਼ੁਰੂਆਤ 'ਚ 8-6 ਦਾ ਵਾਧਾ ਬਣਾਇਆ ਅਤੇ ਖੇਡ ਦੇ ਮੱਧ 'ਚ  ਲਗਾਤਾਰ ਪੰਜ ਅੰਕ ਲੈ ਕੇ ਇਸ ਨੂੰ 11-7 ਤਕ ਪਹੁੰਚਾ ਦਿੱਤਾ। ਪਹਿਲੇ ਗੇਮ ਦੇ ਬ੍ਰੇਕ ਦੇ ਸਮੇਂ ਹਾਲਾਂਕਿ ਇੰਡੋਨੇਸ਼ੀਆਈ ਖਿਡਾਰੀ ਨੇ ਸਮੀਰ ਨੂੰ ਸਖਤ ਟੱਕਰ ਦਿੰਦੇ ਹੋਏ ਸਕੋਰ 17-16 ਤਕ ਪਹੁੰਚਾ ਦਿੱਤਾ ਪਰ ਸਮੀਰ ਨੇ 21-16 ਨਾਲ ਗੇਮ ਜਿੱਤ ਲਿਆ। ਦੂਜੇ ਗੇਮ 'ਚ ਹਾਲਾਂਕਿ 10ਵੀਂ ਰੈਂਕਿੰਗ ਵਾਲੇ ਖਿਡਾਰੀ ਸੁਗੀਆਰਤੋ ਲੈਅ ਗੁਆ ਬੈਠੇ ਅਤੇ ਸਮੀਰ ਅੱਗੇ ਚੁਣੌਤੀ ਹੀ ਪੇਸ਼ ਨਾ ਕਰ ਸਕੇ। ਗੇਮ 'ਚ 5-5 ਦੀ ਬਰਾਬਰੀ ਦੇ ਬਾਅਦ ਸਮੀਰ ਨੇ ਲਾਗਾਤਾਰ ਨੌ ਅੰਕ ਲੈ ਕੇ 16-6 ਦਾ ਇਕਤਰਫਾ ਵਾਧਾ ਹਾਸਲ ਕੀਤਾ ਅਤੇ ਅੰਤ 'ਚ 21-7 ਨਾਲ ਗੇਮ ਆਪਣੇ ਨਾਂ ਕੀਤਾ। ਪੁਰਸ਼ ਸਿੰਗਲ ਗਰੁੱਪ 'ਚ ਸਮੀਰ ਅਜੇ ਇਕ ਅੰਕ ਲੈ ਕੇ ਦੂਜੇ ਨੰਬਰ 'ਤੇ ਹਨ ਜਦਕਿ ਪਹਿਲੇ ਮੈਚ 'ਚ ਉਨ੍ਹਾਂ ਨੂੰ ਹਰਾਉਣ ਵਾਲੇ ਵਿਸ਼ਵ ਦੇ ਨੰਬਰ ਇਕ ਖਿਡਾਰੀ ਜਾਪਾਨ ਦੇ ਕੇਂਤੋ ਮੋਮੋਤਾ 2 ਅੰਕਾਂ ਨਾਲ ਪਹਿਲੇ ਸਥਾਨ 'ਤੇ ਹਨ।

Tarsem Singh

This news is Content Editor Tarsem Singh