ਟੋਕੀਓ ਓਲੰਪਿਕ ਤੋਂ ਪਹਿਲਾਂ ਵਿਸ਼ਵ ਚੈਂਪੀਅਨ ਨਾਸੇਰ 'ਤੇ ਲੱਗ ਸਕਦਾ ਹੈ ਬੈਨ

11/13/2020 12:59:09 PM

ਮੋਨਾਕੋ— ਮਹਿਲਾਵਾਂ 'ਚ 400 ਮੀਟਰ ਦੀ ਵਿਸ਼ਵ ਚੈਂਪੀਅਨ ਸਲਵਾ ਈਦ ਨਾਸੇਰ ਨੂੰ ਇਕ ਨਵੇਂ ਕਾਨੂੰਨੀ ਮਾਮਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਉਨ੍ਹਾਂ 'ਤੇ ਟੋਕੀਓ ਓਲੰਪਿਕ ਤੋਂ ਪਹਿਲਾਂ ਪਾਬੰਦੀ ਲਗ ਸਕਦੀ ਹੈ। ਟ੍ਰੈਕ ਐਂਡ ਫੀਲਡ ਦੀ ਐਥਲੈਟਿਕਸ ਜ਼ਾਬਤਾ ਇਕਾਈ ਨੇ ਵੀਰਵਾਰ ਨੂੰ ਦੱਸਿਆ ਕਿ ਉਸ ਨੇ ਨਾਸੇਰ ਦਾ ਮਾਮਲਾ ਬੰਦ ਕਰਨ ਦੇ ਪਿਛਲੇ ਮਹੀਨੇ ਦੇ ਫੈਸਲੇ ਦੇ ਖਿਲਾਫ ਖੇਡ ਪੰਚਾਟ 'ਚ ਅਪੀਲ ਕੀਤੀ ਸੀ। 

ਨਾਸੇਰ 'ਤੇ ਡੋਪਿੰਗ ਰੋਕੂ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਨਾਈਜੀਰੀਆ 'ਚ ਜੰਮੀ ਅਤੇ ਬਹਿਰੀਨ ਵੱਲੋਂ ਖੇਡਣ ਵਾਲੀ ਨਾਸੇਰ ਡੋਪਿੰਗ ਟੈਸਟ ਲਈ ਹਾਜ਼ਰ ਨਹੀਂ ਹੋ ਸਕੀ ਸੀ ਅਤੇ ਇਹ ਦਸਣ 'ਚ ਅਸਫਲ ਸਾਬਤ ਹੋਈ ਸੀ ਕਿ ਨਮੂਨਾ ਇਕੱਠਾ ਕਰਨ ਵਾਲੇ ਅਧਿਕਾਰੀ ਉਨ੍ਹਾਂ ਨੂੰ ਕਿੱਥੇ ਮਿਲ ਸਕਦੇ ਹਨ। ਪਹਿਲਾਂ ਇਨ੍ਹਾਂ ਦੋਸ਼ਾਂ ਨੂੰ ਤਕਨੀਕੀ ਆਧਾਰ 'ਤੇ ਖਾਰਜ ਕਰ ਦਿੱਤਾ ਗਿਆ ਸੀ। 22 ਸਾਲਾ ਨਾਸੇਰ ਨੇ ਦੋਹਾ ਕਤਰ 'ਚ ਮਹਿਲਾਵਾਂ ਦੀ 400 ਮੀਟਰ ਦੌੜ 'ਚ ਸਭ ਤੋਂ ਤੇਜ਼ ਸਮਾਂ ਕੱਢ ਕੇ ਖਿਤਾਬ ਜਿੱਤਿਆ ਸੀ।

Tarsem Singh

This news is Content Editor Tarsem Singh