ਵਾਨ ਦੇ ‘ਮੈਚ ਫ਼ਿਕਸਰ’ ਵਾਲੇ ਬਿਆਨ ’ਤੇ ਭੜਕੇ ਸਲਮਾਨ ਬੱਟ, ਦਿੱਤਾ ਇਹ ਜਵਾਬ

05/17/2021 1:25:13 PM

ਸਪੋਰਟਸ ਡੈਸਕ— ਪਾਕਿਸਤਾਨ ਦੇ ਸਾਬਕਾ ਕਪਤਾਨ ਸਲਮਾਨ ਬੱਟ ਤੇ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਵਿਚਾਲੇ ਜ਼ੁਬਾਨੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਹੁਣ ਬੱਟ ਨੇ ਵਾਨ ਨੂੰ ਮੈਂਟਲ ਕਾਂਸਟੀਪੇਸ਼ਨ (ਦਿਮਾਗ਼ੀ ਕਬਜ਼) ਤੋਂ ਪੀੜਤ ਦੱਸਿਆ ਹੈ। ਇਹ ਕਿੱਸਾ ਵਾਨ ਵੱਲੋਂ ਉਸ ਸਮੇਂ ਸ਼ੁਰੂ ਹੋਇਆ ਜਦੋਂ ਉਨ੍ਹਾਂ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਵਿਰਾਟ ਕੋਹਲੀ ਦੇ ਹੁੰਦੇ ਹੋਏ ਕੇਨ ਵਿਲੀਅਮਸਨ ਨੂੰ ਕਦੀ ਦੁਨੀਆ ਦਾ ਸਰਵਸ੍ਰੇਸ਼ਠ ਬੱਲੇਬਾਜ਼ ਨਹੀਂ ਕਿਹਾ ਜਾਵੇਗਾ ਕਿਉਂਕਿ ਉਹ ਭਾਰਤੀ ਨਹੀਂ ਹੈ।
ਇਹ ਵੀ ਪੜ੍ਹੋ : ਸ਼ੋਏਬ ਅਖ਼ਤਰ ਦੀ ਗੇਂਦ ਨਾਲ ਟੁੱਟ ਗਈ ਸੀ ਸਚਿਨ ਤੇਂਦੁਲਕਰ ਦੀ ਪਸਲੀ, ਕਰੀਬ 4 ਮਹੀਨੇ ਤਕ ਸਨ ਅਨਜਾਣ

ਸਲਮਾਨ ਬੱਟ ਨੇ ਇਕ ਯੂਟਿਊਬ ਚੈਨਲ ’ਤੇ ਵਾਨ ’ਤੇ ਪਲਟਵਾਰ ਕਰਦੇ ਹੋਏ ਕਿਹਾ, ‘‘ਕਬਜ਼ ਇਕ ਬੀਮਾਰੀ ਹੈ, ਜਿਸ ’ਚ ਕੁਝ ਅਟਕਿਆ ਜਿਹਾ ਰਹਿੰਦਾ ਹੈ। ਇਸ ਤਰ੍ਹਾਂ ਦਿਮਾਗ਼ੀ ਕਬਜ਼ ਹੁੰਦੀ ਹੈ, ਜਿਸ ’ਚ ਤੁਸੀਂ ਪੁਰਾਣੀਆਂ ਗੱਲਾਂ ’ਚ ਅਟਕੇ ਰਹਿੰਦੇ ਹਨ। ਬਟ ਨੇ ਇਹ ਬਿਆਨ ਵਾਨ ਦੇ ਉਸ ਜਵਾਬ ਦੇ ਬਾਅਦ ਦਿੱਤਾ ਜਦੋਂ ਵਾਨ ਨੇ ਕਿਹਾ ਸੀ ਕਿ ਉਹ ਮੈਂ ਦੇਖਿਆ ਹੈ ਕਿ ਸਲਮਾਨ ਨੇ ਮੇਰੇ ਬਾਰੇ ਕੀ ਕਿਹਾ ਹੈ... ਇਹ ਠੀਕ ਹੈ ਤੇ ਉਨ੍ਹਾਂ ਨੂੰ ਆਪਣੀ ਰਾਏ ਰੱਖਣ ਦੀ ਇਜਾਜ਼ਤ ਹੈ ਪਰ ਕਾਸ਼ 2010 ’ਚ ਮੈਚ ਫ਼ਿਕਸਿੰਗ ਦੇ ਦੌਰਾਨ ਉਨ੍ਹਾਂ ਦੇ ਦਿਮਾਗ਼ ’ਚ ਵੀ ਵਿਚਾਰ ਆਇਆ ਹੁੰਦਾ।
ਇਹ ਵੀ ਪੜ੍ਹੋ : ਕੋਵਿਡ-19 ਤੋਂ ਉੱਭਰੇ CSK ਦੇ ਬੱਲੇਬਾਜ਼ੀ ਕੋਚ ਮਾਈਕਲ ਹਸੀ, ਆਸਟਰੇਲੀਆ ਲਈ ਹੋਏ ਰਵਾਨਾ

ਜ਼ਿਕਰਯੋਗ ਹੈ ਕਿ ਵਾਨ ਨੇ ਕਿਹਾ ਸੀ ਕਿ ਕੇਨ ਵਿਲੀਅਮਸਨ ਭਾਰਤੀ ਹੁੰਦੇ ਤਾਂ ਉਹ ਦੁਨੀਆ ਦੇ ਸਰਵਸ੍ਰੇਸ਼ਠ ਖਿਡਾਰੀ ਹੁੰਦੇ। ਪਰ ਤੁਸੀਂ ਅਜਿਹਾ ਨਹੀਂ ਕਹਿ ਸਕਦੇ ਕਿਉਂਕਿ ਤੁਹਾਨੂੰ ਇਹ ਕਹਿਣ ਦੀ ਇਜਾਜ਼ਤ ਨਹੀਂ ਹੈ ਕਿ ਵਿਰਾਟ ਕੋਹਲੀ ਮਹਾਨ ਖਿਡਾਰੀ ਨਹੀਂ ਹੈ। ਇਸ ਦੇ ਲਈ ਤੁਹਾਨੂੰ ਸੋਸ਼ਲ ਮੀਡੀਆ ਦਾ ਸਾਹਮਣਾ ਕਰਨਾ ਹੋਵੇਗਾ। ਇਸ ’ਤੇ ਸਲਮਾਨ ਬੱਟ ਨੇ ਕਿਹਾ ਕਿ ਤੁਲਨਾ ਵੀ ਕੌਣ ਕਰ ਰਿਹਾ ਹੈ, ਮਾਈਕਲ ਵਾਨ। ਉਹ ਇੰਗਲੈਂਡ ਦੇ ਬਿਹਤਰੀਨ ਕਪਤਾਨ ਸਨ ਪਰ ਉਨ੍ਹਾਂ ਦੀ ਬੱਲੇਬਾਜ਼ੀ ਕੁਝ ਖ਼ਾਸ ਨਹੀਂ ਸੀ। ਉਹ ਟੈਸਟ ’ਚ ਚੰਗੇ ਸਨ ਪਰ ਵਨ-ਡੇ ’ਚ ਉਨ੍ਹਾਂ ਦੇ ਨਾਂ ਇਕ ਸੈਂਕੜਾ ਵੀ ਨਹੀਂ ਹੈ। ਵਿਲੀਅਮਸਨ ਦੇ ਬਾਰੇ ’ਚ ਉਨ੍ਹਾਂ ਕਿਹਾ ਕਿ ਉਹ ਟਾਪ ਕਲਾਸ ਦੇ ਬੱਲੇਬਾਜ਼ ਹਨ, ਇਸ ’ਚ ਕੋਈ ਸ਼ੱਕ ਨਹੀਂ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh