ਗੇਂਦ ''ਤੇ ਨਹੀਂ ਹੋਵੇਗਾ ਲਾਰ ਦਾ ਇਸਤੇਮਾਲ , ICC ਕ੍ਰਿਕਟ ਕਮੇਟੀ ਨੇ ਕੀਤੀ ਸਿਫਾਰਸ਼

05/19/2020 1:42:25 AM

ਨਵੀਂ ਦਿੱਲੀ— ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਕ੍ਰਿਕਟ 'ਚ ਇਸਤੇਮਾਲ ਹੋਣ ਵਾਲੀ ਗੇਂਦ 'ਤੇ ਲਾਰ ਦੇ ਇਸਤੇਮਾਲ ਨੂੰ ਲੈ ਕੇ ਬਹਿਸ ਹੋ ਰਹੀ ਸੀ। ਆਈ. ਸੀ. ਸੀ. ਨੇ ਸਾਫ ਕਰ ਦਿੱਤਾ ਹੈ ਕਿ ਕ੍ਰਿਕਟ ਜਦੋਂ ਦੁਬਾਰਾ ਸ਼ੁਰੂ ਹੋਵੇਗਾ ਤਾਂ ਗੇਂਦ 'ਤੇ ਲਾਰ ਦਾ ਇਸਤੇਮਾਲ ਨਹੀਂ ਹੋਵੇਗਾ। ਅਨਿਲ ਕੁੰਬਲੇ ਦੀ ਅਗਵਾਈ ਵਾਲੀ ਆਈ. ਸੀ. ਸੀ. ਦੀ ਕਮੇਟੀ ਨੇ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਹੈ। ਲਾਰ ਤੇ ਪਸੀਨੇ ਦਾ ਇਸਤੇਮਾਲ ਗੇਂਦਬਾਜ਼ ਗੇਂਦ ਨੂੰ ਚਮਕਾਉਣ ਦੇ ਲਈ ਕਰਦਾ ਹੈ। ਜਿਸ ਨਾਲ ਉਸ ਨੂੰ ਰਿਵਰਸ ਸਵਿੰਗ ਹਾਸਲ ਕਰਨ 'ਚ ਮਦਦ ਮਿਲਦੀ ਹੈ। ਹਾਲਾਂਕਿ ਕੋਰੋਨਾ ਵਾਇਰਸ ਫੈਲਣ ਦੇ ਡਰ ਨੂੰ ਦੇਖਦੇ ਹੋਏ ਗੇਂਦ 'ਤੇ ਲਾਰ ਦੇ ਇਸਤੇਮਾਲ ਨੂੰ ਲੈ ਕੇ ਰੋਕ ਦੀ ਮੰਗ ਚੱਲ ਰਹੀ ਸੀ।


ਅਨਿਲ ਕੁੰਬਲੇ ਦੀ ਅਗਵਾਈ ਵਾਲੀ ਆਈ. ਸੀ. ਸੀ. ਕ੍ਰਿਕਟ ਕਮੇਟੀ ਨੇ ਆਈ. ਸੀ. ਸੀ. ਮੈਡੀਕਲ ਟੀਮ ਦੀ ਸਲਾਹ ਮੰਨਦੇ ਹੋਏ ਗੇਂਦ 'ਤੇ ਲਾਰ ਦੇ ਇਸਤੇਮਾਲ ਨੂੰ ਲੈ ਕੇ ਰੋਕ ਲਗਾ ਦਿੱਤੀ ਹੈ। ਆਈ. ਸੀ. ਸੀ. ਦੇ ਰੋਕ ਲਗਾਉਣ ਦੇ ਫੈਸਲੇ ਤੋਂ ਪਹਿਲਾਂ ਹੀ ਇਸ਼ਾਂਤ ਸ਼ਰਮਾ ਸਮੇਤ ਜ਼ਿਆਦਾਤਰ ਖਿਡਾਰੀ ਇਹ ਕਹਿ ਚੁੱਕੇ ਸਨ ਕਿ ਉਹ ਗੇਂਦ ਨੂੰ ਚਮਕਾਉਣ ਦੇ ਲਈ ਲਾਰ ਦਾ ਇਸਤੇਮਲ ਨਹੀਂ ਕਰਨਗੇ। ਅਨਿਲ ਕੁੰਬਲੇ ਨੇ ਕਿਹਾ ਕਿ ਅਸੀਂ ਬਹੁਤ ਹੀ ਮੁਸ਼ਕਿਲ ਸਮੇਂ 'ਚੋਂ ਗੁਜ਼ਰ ਰਹੇ ਹਾਂ। ਜੋ ਵੀ ਸਲਾਹ ਅੱਜ ਦਿੱਤੀ ਗਈ ਹੈ ਉਹ ਕ੍ਰਿਕਟ ਦੀ ਦੁਬਾਰਾ ਵਾਪਸੀ 'ਚ ਬਚਾਅ ਨੂੰ ਲੈ ਕੇ ਚੁੱਕਿਆ ਗਿਆ ਕਦਮ ਹੈ। ਖੇਡ 'ਚ ਸ਼ਾਮਲ ਹੋਣ ਵਾਲੇ ਸਾਰੇ ਲੋਕਾਂ ਦੀ ਸਿਹਤ ਦੀ ਸੁਰੱਖਿਆ ਕੀਤੀ ਜਾਣੀ ਚਾਹੀਦੀ ਹੈ। ਹਾਲਾਂਕਿ ਇਹ ਅਜੇ ਸਾਫ ਨਹੀਂ ਹੋ ਸਕਿਆ ਕਿ ਕ੍ਰਿਕਟ ਦੀ ਦੁਬਾਰਾ ਵਾਪਸੀ ਕਦੋਂ ਹੋਵੇਗੀ। ਜੁਲਾਈ 'ਚ ਪਾਕਿਸਤਾਨ ਨੇ ਇੰਗਲੈਂਡ 'ਚ ਟੈਸਟ ਸੀਰੀਜ਼ ਖੇਡਣ 'ਤੇ ਰਜਾਮੰਦੀ ਦਿੱਤੀ ਹੈ। ਅਜਿਹੇ 'ਚ ਉਮੀਦ ਹੈ ਕਿ ਇਸ ਸੀਰੀਜ਼ ਨਾਲ ਇੰਟਰਨੈਸ਼ਨਲ ਲੈਵਲ 'ਤੇ ਕ੍ਰਿਕਟ ਦੀ ਵਾਪਸੀ ਹੋ ਸਕਦੀ ਹੈ।

Gurdeep Singh

This news is Content Editor Gurdeep Singh