ਸਾਕਸ਼ੀ ਸਮੇਤ 9 ਮਹਿਲਾ ਪਹਿਲਵਾਨਾਂ ਨੇ ਜਿੱਤੇ ਸੋਨ ਤਗਮੇ

12/17/2017 2:13:18 PM

ਨਵੀਂ ਦਿੱਲੀ, (ਬਿਊਰੋ)— ਓਲੰਪਿਕ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਸਮੇਤ 9 ਭਾਰਤੀ ਮਹਿਲਾ ਪਹਿਲਵਾਨਾਂ ਨੇ ਦੱਖਣੀ ਅਫਰੀਕਾ ਦੇ ਜੋਹਾਨਸਬਰਗ 'ਚ ਚਲ ਰਹੀ ਰਾਸ਼ਟਰਮੰਡਲ ਕੁਸ਼ਤੀ ਪ੍ਰਤੀਯੋਗਿਤਾ 'ਚ ਸੋਨ ਤਗਮੇ ਜਿੱਤ ਲਏ। ਭਾਰਤੀ ਮਹਿਲਾ ਪਹਿਲਵਾਨਾਂ ਨੇ 9 ਸੋਨ ਤਗਗਿਆਂ ਤੋਂ ਇਲਾਵਾ 7 ਚਾਂਦੀ ਅਤੇ 7 ਕਾਂਸੀ ਤਗਮੇ ਵੀ ਜਿੱਤੇ। ਮਹਿਲਾ ਟੀਮ ਨੇ ਸਾਰੇ 10 ਵਜ਼ਨ ਵਰਗਾਂ 'ਚ ਸੋਨ ਤਗਮੇ ਹਾਸਲ ਕੀਤੇ। ਭਾਰਤੀ ਗ੍ਰੀਕੋ ਰੋਮਨ ਪਹਿਲਵਾਨਾਂ ਨੇ ਸਾਰੇ 10 ਵਜ਼ਨ ਵਰਗਾਂ 'ਚ 10 ਸੋਨ ਅਤੇ 10 ਚਾਂਦੀ ਦੇ ਤਗਮੇ ਜਿੱਤੇ ਸਨ। ਭਾਰਤ ਨੇ ਟੂਰਨਾਮੈਂਟ 'ਚ ਅਜੇ ਤੱਕ 19 ਸੋਨ, 17 ਚਾਂਦੀ ਅਤੇ ਚਾਰ ਕਾਂਸੀ ਤਗਮੇ ਜਿੱਤ ਲਏ ਹਨ।
ਰੀਓ ਓਲੰਪਿਕ 'ਚ ਕਾਂਸੀ ਤਮਗਾ ਜਿੱਤ ਕੇ ਇਤਿਹਾਸ ਰਚਨ ਵਾਲੀ ਸਾਕਸ਼ੀ, ਰਿਤੂ ਫੋਗਾਟ, ਵਿਨੇਸ਼ ਅਤੇ ਗੀਤਾ ਨੇ ਸੋਨ ਤਗਮੇ ਜਿੱਤੇ। ਭਾਰਤੀ ਤਗਮੇ ਜੇਤੂ ਇਸ ਤਰ੍ਹਾਂ ਹਨ -
ਸੋਨ ਤਗਮੇ- ਰਿਤੂ (50 ਕਿਗ੍ਰਾ), ਸੀਮਾ (53 ਕਿਗ੍ਰਾ), ਵਿਨੇਸ਼ (55 ਕਿਗ੍ਰਾ), ਪੂਜਾ ਢਾਂਡਾ (57 ਕਿਗ੍ਰਾ), ਗੀਤਾ (59 ਕਿਗ੍ਰਾ), ਸਾਕਸ਼ੀ ਮਲਿਕ (62 ਕਿਗ੍ਰਾ), ਰਿਤੂ ਮਲਿਕ (65 ਕਿਗ੍ਰਾ), ਦਿਵਿਆ ਕਾਕਰਾਨ (68 ਕਿਗ੍ਰਾ), ਕਿਰਨ (72 ਕਿਗ੍ਰਾ)।
ਚਾਂਦੀ ਤਗਮੇ- ਨਿਰਮਲਾ ਦੇਵੀ (50 ਕਿਗ੍ਰਾ), ਪਿੰਕੀ (53 ਕਿਗ੍ਰਾ), ਮਨੀਸ਼ਾ (55 ਕਿਗ੍ਰਾ), ਸੰਗੀਤਾ (57 ਕਿਗ੍ਰਾ), ਰਵਿਤਾ (59 ਕਿਗ੍ਰਾ), ਰਿਤੂ ਮਲਿਕ (65 ਕਿਗ੍ਰਾ), ਪੂਜਾ (76 ਕਿਗ੍ਰਾ)।
ਕਾਂਸੀ ਤਗਮੇ- ਮੋਨਿਕਾ (68 ਕਿਗ੍ਰਾ), ਪੂਜਾ ਤੋਮਰ (62 ਕਿਗ੍ਰਾ), ਮਨੂ ਤਮੋਰ (72 ਕਿਗ੍ਰਾ), ਕਵਿਤਾ ਰਾਜ (76 ਕਿਗ੍ਰਾ)।