ਸਾਕਸ਼ੀ ਮਲਿਕ ਨੇ 62 ਕਿਲੋਗ੍ਰਾਮ ਫ੍ਰੀ ਸਟਾਈਲ 'ਚ ਜਿੱਤਿਆ ਕਾਂਸੀ ਤਮਗਾ

04/14/2018 2:47:40 PM

ਗੋਲਡ ਕੋਸਟ (ਬਿਊਰੋ)— ਭਾਰਤੀ ਪਹਿਲਵਾਨ ਸਾਕਸ਼ੀ ਮਲਿਕ ਨੇ ਰਾਸ਼ਟਰਮੰਡਲ ਖੇਡਾਂ 2018 ਦੇ ਦੌਰਾਨ 62 ਕਿਲੋਗ੍ਰਾਮ ਵਰਗ 'ਚ ਕਾਂਸੀ ਦਾ ਤਮਗਾ ਜਿੱਤ ਲਿਆ ਹੈ। ਕਾਂਸੀ ਤਮਗੇ ਲਈ ਸਾਕਸ਼ੀ ਦਾ ਮੁਕਾਬਲਾ ਨਿਊਜ਼ੀਲੈਂਡ ਦੀ ਟਾਈਲਾ ਫੋਰਡ ਨਾਲ ਹੋਇਆ ਸੀ।

ਪਹਿਲੇ ਰਾਊਂਡ 'ਚ ਫੋਰਡ 2-0 ਦੀ ਲੀਡ ਲੈ ਕੇ ਚੱਲ ਰਹੀ ਸੀ ਪਰ ਸਾਕਸ਼ੀ ਨੇ ਤੁਰੰਤ ਵਾਪਸੀ ਕਰਦੇ ਹੋਏ ਇਸਨੂੰ 2-2 ਕਰ ਦਿੱਤਾ। ਦੂਸਰੇ ਰਾਊਂਡ 'ਚ ਫਿਰ ਤੋਂ ਸਾਕਸ਼ੀ ਨੇ ਕੁਝ ਚੰਗੇ ਦਾਅ ਲਗਾਏ ਅਤੇ ਲੀਡ 4-2 ਕਰ ਲਈ। ਇਸਦੇ 90 ਸੈਕਿੰਡ ਬਾਅਦ ਹੀ ਸਾਕਸ਼ੀ ਨੇ ਖੂਬਸੂਰਤ ਦਾਅ ਲਗਾਉਣ ਹੋਏ ਫੋਰਡ ਨੂੰ ਹੇਠਾ ਸੁੱਟ ਦਿੱਤਾ। ਲੀਡ 6-2 ਤੱਕ ਪਹੁੰਚ ਚੁੱਕੀ ਸੀ। ਦਸ ਸੈਕਿੰਡ ਬਚੇ ਸਨ ਉਦੋਂ ਹੀ ਫੋਰਡ ਨੇ ਵਾਪਸੀ ਕਰਦੇ ਹੋਏ ਸਾਕਸ਼ੀ ਨੂੰ ਸੁੱਟ ਕੇ ਸਕੋਰ 6-5 ਕਰ ਦਿੱਤਾ। ਆਖਰ ਚੰਦ ਸੈਕਿੰਡ 'ਚ ਫੋਰਡ ਨੇ ਖੂਬ ਜ਼ੋਰ ਲਗਾਇਆ ਪਰ ਉਹ ਸਾਕਸ਼ੀ ਨੂੰ ਕਾਂਸ ਤਗਮੇ ਜਿੱਤਣ ਤੋਂ ਰੋਕਣ 'ਚ ਅਸਫਲ ਰਹੀ।