ਸਾਕਸ਼ੀ ਮਲਿਕ ਬੇਲਾਰੂਸ ''ਚ ਫਾਈਨਲ ''ਚ, ਪੂਜਾ ਕਾਂਸੀ ਦੇ ਤਮਗੇ ਲਈ ਭਿੜੇਗੀ

Sunday, Sep 16, 2018 - 09:33 AM (IST)

ਨਵੀਂ ਦਿੱਲੀ— ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਸ਼ਨੀਵਾਰ ਨੂੰ ਬੇਲਾਰੂਸ 'ਚ ਚਲ ਰਹੇ ਮੇਦਵੇਦ ਕੌਮਾਂਤਰੀ ਕੁਸ਼ਤੀ ਟੂਰਨਾਮੈਂਟ ਦੇ 62 ਕਿਲੋਗ੍ਰਾਮ ਵਰਗ ਦੇ ਫਾਈਨਲ 'ਚ ਪ੍ਰਵੇਸ਼ ਕੀਤਾ। ਰੀਓ ਓਲੰਪਿਕ ਕਾਂਸੀ ਤਮਗਾ ਜੇਤੂ ਸਾਕਸ਼ੀ ਜਕਾਰਤਾ ਏਸ਼ੀਆਈ ਖੇਡਾਂ ਤੋਂ ਖਾਲੀ ਹੱਥ ਪਰਤੀ ਸੀ। ਉਨ੍ਹਾਂ ਨੇ ਸੈਮੀਫਾਈਨਲ 'ਚ ਅਜਰਬੇਜਾਨ ਦੀ ਐਲਮਿਰਾ ਗਾ ਬਾਰੋਬਾ ਨੂੰ 6-2 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਐਤਵਾਰ ਨੂੰ ਹੰਗਰੀ ਦੀ ਮਾਰੀਆਨਾ ਸਾਸਟਿਨ ਨਾਲ ਹੋਵੇਗਾ। 
Related image
ਸਾਕਸ਼ੀ ਨੇ ਇਸ ਤੋਂ ਪਹਿਲਾਂ ਕੁਆਰਟਰ ਫਾਈਨਲ 'ਚ ਬ੍ਰਾਜ਼ੀਲ ਦੀ ਲਾਈਸ ਨੁਨੇਸ ਡਿ ਓਲੀਵੀਏਰਾ ਨੂੰ 7-2 ਨਾਲ ਹਰਾਇਆ ਸੀ। ਹੋਰਨਾਂ ਭਾਰਤੀਆਂ 'ਚ ਪੂਜਾ ਢਾਂਡਾ ਨੂੰ 57 ਕਿਲੋਗ੍ਰਾਮ ਦੇ ਕੁਆਰਟਰ ਫਾਈਨਲ 'ਚ ਮੰਗੋਲੀਆ ਦੀ ਬਾਟਸੇਤਸੇਗ ਅਲਟਾਂਟਸੇਤਸੇਗ ਤੋਂ 0-10 ਨਾਲ ਹਾਰ ਦਾ ਮੂੰਹ ਵੇਖਣਾ ਪਿਆ। ਉਨ੍ਹਾਂ ਨੇ ਇਸ ਤੋਂ ਪਹਿਲਾਂ ਕੁਆਲੀਫਿਕੇਸ਼ਨ ਦੌਰ 'ਚ ਬ੍ਰਾਜ਼ੀਲ ਦੀ ਗੁਲੀਆ ਓਲੀਵੀਏਰਾ ਨੂੰ 11-4 ਨਾਲ ਹਰਾਇਆ। ਪੂਜਾ ਨੂੰ ਹਾਲਾਂਕਿ ਘੱਟੋ-ਘੱਟ ਕਾਂਸੀ ਤਮਗਾ ਜਿੱਤਣ ਦਾ ਮੌਕਾ ਮਿਲੇਗਾ। ਕਾਂਸੀ ਤਮਗੇ ਲਈ ਰੇਪੇਸ਼ਾਜ਼ ਦੌਰ 'ਚ ਉਨ੍ਹਾਂ ਦਾ ਮੁਕਾਬਲਾ ਐਤਵਾਰ ਨੂੰ ਅਮਰੀਕਾ ਦੀ ਬੇਕਾ ਲੇਦਰਸ ਨਾਲ ਹੋਵੇਗਾ।


Related News