ਸਾਇਨਾ ਅਤੇ ਸ਼੍ਰੀਕਾਂਤ ਪਹਿਲੇ ਦੌਰ 'ਚੋਂ ਬਾਹਰ, ਸਮੀਰ ਨੇ ਪ੍ਰੀ-ਕੁਆਟਰਜ਼ ਬਣਾਈ ਜਗ੍ਹਾ

10/17/2019 2:20:38 PM

ਸਪੋਰਸਟ ਡੈਸਕ— ਡੈਨਮਾਰਕ ਓਪਨ ਦੇ ਦੂਜੇ ਦਿਨ ਭਾਰਤ ਨੂੰ ਵੱਡੀ ਨਿਰਾਸ਼ਾ ਹੱਥ ਲੱਗੀ ਜਦੋਂ ਅੱਠਵੇਂ ਦਰਜੇ ਦੀ ਭਾਰਤੀ ਸਟਾਰ ਸ਼ਟਲਰ ਸਾਇਨਾ ਨੇਹਵਾਲ ਅਤੇ ਕਿਦਾਂਬੀ ਸ਼੍ਰੀਕਾਂਤ ਨੇ ਨਿਰਾਸ਼ਾਜਨਕ ਪ੍ਰਦਰਸ਼ਨ ਕਰਦੇ ਹੋਏ ਬੁੱਧਵਾਰ ਨੂੰ ਡੈਨਮਾਕਰ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਹਾਰ ਕੇ ਬਾਹਰ ਹੋਣਾ ਪਿਆ ਜਦ ਕਿ ਸਮੀਰ ਵਰਮਾ ਨੇ ਪ੍ਰੀ-ਕੁਆਟਰਫਾਈਨਲ 'ਚ ਦਾਖਲ ਕਰ ਲਿਆ।

ਦੋਵਾਂ ਵਿਚਾਲੇ ਹੁਣ ਤਕ ਖੇਡੇ ਗਏ ਚਾਰ ਮੁਕਾਬਲੇ
ਪਹਿਲੀ ਗੇਮ 'ਚ ਦੋਵਾਂ ਖਿਡਾਰੀਆਂ ਵਿਚਾਲੇ ਬਰਾਬਰੀ ਦੀ ਟੱਕਰ ਦੇਖਣ ਨੂੰ ਮਿਲੀ। ਜਾਪਾਨ ਦੀ ਇਸ 11ਵੀਂ ਰੈਂਕ ਦੀ ਖਿਡਾਰੀ ਨੇ ਸਾਇਨਾ ਨੂੰ 37 ਮਿੰਟ ਤੱਕ ਚੱਲੇ ਮੈਚ 'ਚ 21-15, 23-21 ਨਾਲ ਹਰਾਇਆ। ਦੋਵਾਂ ਵਿਚਾਲੇ ਇਸ ਮੁਕਾਬਲੇ ਤੋਂ ਪਹਿਲਾਂ ਹੁਣ ਤਕ ਚਾਰ ਮੁਕਾਬਲੇ ਖੇਡੇ ਗਏ ਸਨ ਅਤੇ ਹਰ ਵਾਰ ਸਾਇਨਾ ਨੇ ਜਿੱਤ ਹਾਸਲ ਕੀਤੀ ਸੀ। ਹਾਲਾਂਕਿ ਬੱਧਵਾਰ ਨੂੰ ਸਾਇਕਾ ਭਾਰਤੀ ਸ਼ਟਲਰ 'ਤੇ ਹਾਵੀ ਰਹੀ।

ਸ਼੍ਰੀਕਾਂਤ ਵੀ ਪਹਿਲੇ ਹੀ ਰਾਊਂਡ 'ਚੋਂ ਬਾਹਰ
ਇੰਜਰੀ ਤੋਂ ਬਾਅਦ ਵਾਪਸੀ ਕਰ ਰਹੇ ਕੀਦਾਂਬੀ ਸ਼੍ਰੀਕਾਂਤ ਵੀ ਪਹਿਲੇ ਹੀ ਰਾਊਂਡ 'ਚ ਬਾਹਰ ਹੋ ਗਏ। ਸ਼੍ਰੀਕਾਂਤ ਨੂੰ ਡੈਨਮਾਰਕ ਦੇ ਐਂਡਰਸਨ ਐਂਟੋਨਸੇਨ ਨੇ 43 ਮਿੰਟਾਂ ਤਕ ਚੱਲੇ ਮੁਕਾਬਲੇ 'ਚ 21-14, 21-18 ਨਾਲ ਹਾਰ ਦਿੱਤੀ। ਸ਼੍ਰੀਕਾਂਤ ਨੂੰ ਇਸ ਸਾਲ ਸਿੰਗਾਪੁਰ ਓਪਨ ਅਤੇ ਮਲੇਸ਼ੀਆ ਓਪਨ ਤੋਂ ਇਲਾਵਾ ਕਿਸੇ ਟੂਰਨਾਮੈਂਟ 'ਚ ਵੱਡੀ ਸਫਲਤਾ ਹਾਸਲ ਨਹੀਂ ਹੋਈ ਹੈ। ਉਹ ਇਨ੍ਹਾਂ ਦੋਨਾਂ ਟੂਰਨਾਮੈਂਟਸ ਦੇ ਫਾਈਨਲ 'ਚ ਪੁੱਜੇ ਸਨ।

ਸਮੀਰ ਵਰਮਾ ਦੂੱਜੇ ਰਾਊਂਡ 'ਚ ਪੁੱਜੇ
ਉਥੇ ਹੀ ਦਿਨ ਦੀ ਸ਼ੁਰੂਆਤ 'ਚ ਭਾਰਤ ਨੂੰ ਸਮੀਰ ਵਰਮਾ ਨੇ ਪਹਿਲੇ ਰਾਊਂਡ 'ਚ ਕਾਂਤਾ ਸੁਨੇਯਾਮਾ ਨੂੰ ਹਾਰ ਦਿੱਤੀ ਅਤੇ ਦੂੱਜੇ ਰਾਊਂਡ 'ਚ ਦਾਖਲ ਹੋ ਗਏ। ਸਮੀਰ ਨੇ ਸਿਰਫ਼ 29 ਮਿੰਟਾਂ 'ਚ ਜਾਪਾਨੀ ਖਿਡਾਰੀ ਨੂੰ 21-11,21-11 ਨਾਲ ਹਰਾ ਦਿੱਤਾ। ਉਥੇ ਹੀ ਮਿਕਸਡ ਡਬਲ 'ਚ ਪ੍ਰਣਵ ਜੇਰੀ ਚੋਪੜਾ ਅਤੇ ਐੱਨ ਸਿੱਕੀ ਰੈੱਡੀ ਦੀ ਜੋੜੀ ਨੂੰ ਵੀ ਸਫਲਤਾ ਮਿਲੀ। ਭਾਰਤੀ ਜੋੜੀ ਨੇ ਦਰਮਨੀ ਦੇ ਮਰਵਿਨ ਸਿਡਲ ਅਤੇ ਲਿੰਡਾ ਐਫਲਰ ਦੀ ਜੋੜੀ ਨੂੰ 29 ਮਿੰਟ ਤਕ ਚੱਲੇ ਮੁਕਾਬਲੇ 'ਚ 21-16,21-11 ਨਾਲ ਜਿੱਤ ਦਰਜ ਕੀਤੀ।