ਦੂਜੇ ਦੌਰ 'ਚ ਪਹੁੰਚੀ ਸਾਇਨਾ ਨੇਹਵਾਲ, ਸਮੀਰ ਵਰਮਾ ਦਾ ਸਫਰ ਖਤਮ

01/25/2018 11:21:32 AM

ਜਕਾਰਤਾ, (ਇੰਡੋਨੇਸ਼ੀਆ), (ਬਿਊਰੋ)— ਭਾਰਤ ਦੀ ਦਿੱਗਜ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਚੰਗੀ ਸ਼ੁਰੂਆਤ ਕਰਦੇ ਹੋਏ ਇੰਡੋਨੇਸ਼ੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ ਵਿੱਚ ਪਰਵੇਸ਼ ਕਰ ਲਿਆ ਹੈ। ਸਾਇਨਾ ਨੇ ਬੁੱਧਵਾਰ (24 ਜਨਵਰੀ) ਨੂੰ ਮਹਿਲਾ ਸਿੰਗਲ ਵਰਗ ਦੇ ਪਹਿਲੇ ਦੌਰ ਵਿੱਚ ਚੀਨ ਦੀ ਚੇਨ ਯੁਫੇਈ ਨੂੰ ਮਾਤ ਦਿੱਤੀ। ਓਲੰਪਿਕ ਦੀ ਕਾਂਸੀ ਤਗਮਾ ਜੇਤੂ ਸਾਇਨਾ ਨੇ ਯੁਫੇਈ ਨੂੰ ਇੱਕ ਘੰਟੇ ਅਤੇ ਨੌਂ ਮਿੰਟ ਤੱਕ ਚਲੇ ਮੈਚ ਵਿੱਚ 22-24, 21-15, 21-14 ਨਾਲ ਮਾਤ ਦਿੱਤੀ। ਇਸ ਜਿੱਤ ਦੇ ਨਾਲ ਹੀ ਸਾਇਨਾ ਨੇ ਯੁਫੇਈ ਤੋਂ ਪਿਛਲੇ ਸਾਲ ਹਾਂਗਕਾਂਗ ਓਪਨ ਵਿੱਚ ਮਿਲੀ ਹਾਰ ਦਾ ਬਦਲਾ ਵੀ ਪੂਰਾ ਕਰ ਲਿਆ ਹੈ। ਦੋਵੇਂ ਹੁਣੇ ਤੱਕ ਦੋ ਵਾਰ ਇੱਕ-ਦੂਜੇ ਨਾਲ ਭਿੜੀਆਂ ਹਨ ਅਤੇ ਦੋਨਾਂ ਵਿਚਾਲੇ ਮੁਕਾਬਲਿਆਂ ਦਾ ਸਕੋਰ ਹੁਣ 1-1 ਨਾਲ ਬਰਾਬਰ ਹੋ ਗਿਆ ਹੈ। 

ਦੂਜੇ ਦੌਰ ਵਿੱਚ ਸਾਇਨਾ ਦਾ ਸਾਹਮਣਾ ਚੀਨ ਦੀ ਹੀ ਖਿਡਾਰਨ ਚੇਨ ਸ਼ੀਆਓਸ਼ਿਨ ਨਾਲ ਹੋਵੇਗਾ। ਇਸ  ਟੂਰਨਾਮੈਂਟ ਵਿੱਚ ਪੁਰਸ਼ ਸਿੰਗਲ ਵਰਗ ਵਿੱਚ ਸਮੀਰ ਵਰਮਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਹ ਪਹਿਲੇ ਹੀ ਦੌਰ ਵਿੱਚ ਹਾਰਕੇ ਬਾਹਰ ਹੋ ਗਏ ਹਨ। ਸਮੀਰ ਨੂੰ ਜਾਪਾਨ  ਦੇ ਖਿਡਾਰੀ ਕਾਜੁਮਾਸਾ ਸਾਕਾਈ ਨੇ 53 ਮਿੰਟ ਵਿੱਚ 21-16, 12-21, 21-10 ਨਾਲ ਹਰਾਉਂਦੇ ਹੋਏ ਦੂਜੇ ਦੌਰ ਵਿੱਚ ਪਰਵੇਸ਼ ਕਰ ਲਿਆ। 

ਇਸ ਦੇ ਇਲਾਵਾ, ਪੁਰਸ਼ ਡਬਲਜ਼ ਵਰਗ ਵਿੱਚ ਸਾਤਵਿਕਸਾਈਰਾਜ ਰੰਕੀਰੇਡੀ ਅਤੇ ਚਿਰਾਗ ਸ਼ੇਟੀ ਦੀ ਜੋੜੀ ਨੇ ਚੰਗੀ ਸ਼ੁਰੁਆਤ ਕੀਤੀ। ਦੋਨਾਂ ਨੇ ਪਹਿਲੇ
  ਦੌਰ ਵਿੱਚ ਜਾਪਾਨ ਦੀ ਤਾਕੁਟੋ ਇਨੋਈ ਅਤੇ ਯੁਕੀ ਕਾਨੇਕੋ ਦੀ ਜੋੜੀ ਨੂੰ ਸਿੱਧੇ ਗੇਮਾਂ ਵਿੱਚ 21-15, 21-17 ਨਾਲ ਹਰਾਕੇ ਦੂਜੇ ਦੌਰ ਵਿੱਚ ਕਦਮ ਰੱਖ ਲਿਆ ਹੈ। 

ਪੁਰਸ਼ ਡਬਲਜ਼ ਵਰਗ ਵਿੱਚ ਭਾਰਤ ਦਾ ਨੁਮਾਇੰਦਗੀ ਕਰ ਰਹੀ ਮਨੂ ਅਤਰੀ ਅਤੇ ਬੀ. ਸੁਮਿਤ ਰੇੱਡੀ ਦੀ ਜੋੜੀ ਨੂੰ ਹਾਰ ਦਾ ਸਾਹਮਣਾ ਕਰਣਾ ਪਿਆ। ਚੀਨੀ ਤਾਈਪੇ ਦੀ ਲੁ ਚਿੰਗ ਖਿਡਾਵੀਓ ਅਤੇ ਯਾਂਗ ਪੋ ਹਾਨ ਦੀ ਜੋੜੀ ਨੇ ਪਹਿਲੇ ਦੌਰ ਵਿੱਚ ਮਨੂ ਅਤੇ ਸੁਮਿਤ ਦੀ ਜੋੜੀ ਨੂੰ 58 ਮਿੰਟ ਵਿੱਚ 21-18, 16-21, 21-16 ਨਾਲ ਮਾਤ ਦਿੱਤੀ।