ਮਾਰਿਨ ਦੀ ਚੁਣੌਤੀ ਲਈ ਤਿਆਰ ਹਾਂ : ਸਾਇਨਾ

08/03/2018 1:45:53 PM

ਨਾਨਜਿੰਗ— ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਪਹੁੰਚ ਚੁੱਕੀ ਭਾਰਤੀ ਸਟਾਰ ਸਾਇਨਾ ਨੇਹਵਾਲ ਨੇ ਵੀਰਵਾਰ ਨੂੰ ਕਿਹਾ ਕਿ ਉਹ ਅਗਲੇ ਮੁਕਾਬਲੇ 'ਚ ਕੈਰੋਲਿਨ ਮਾਰਿਨ ਦੀ ਚੁਣੌਤੀ ਦੇ ਲਈ ਤਿਆਰ ਹੈ।

ਥਾਈਲੈਂਡ ਦੀ ਰਤਚਾਨੋਕ ਇੰਤਾਨੋਨ ਨੂੰ ਹਰਾ ਕੇ ਅੰਤਿਮ ਅੱਠ 'ਚ ਪਹੁੰਚੀ ਸਾਇਨਾ ਨੇ ਕਿਹਾ ਕਿ ਇਹ ਇਕ ਚੰਗੀ ਜਿੱਤ ਸੀ ਅਤੇ ਉਨ੍ਹਾਂ ਨੂੰ ਆਪਣੀ ਹਮਲਾਵਰ ਖੇਡ ਦਾ ਫਾਇਦਾ ਮਿਲਿਆ। ਅਗਲੇ ਮੁਕਾਬਲੇ ਲਈ ਸਾਇਨਾ ਨੇ ਕਿਹਾ, ''ਮਾਰਿਨ ਤੇਜ਼ ਅਤੇ ਹਮਲਾਵਰ ਖਿਡਾਰਨ ਹੈ। ਮੈਂ ਉਸ ਖਿਲਾਫ ਲੰਬੇ ਸਮੇਂ ਬਾਅਦ ਖੇਡਾਂਗੀ। ਅਸੀਂ ਆਖਰੀ ਵਾਰ ਡੈਨਮਾਰਕ ਓਪਨ 'ਚ ਭਿੜੇ ਸੀ। ਇਹ ਮੇਰੇ ਲਈ ਚੁਣੌਤੀਪੂਰਨ ਮੈਚ ਹੋਵੇਗਾ ਅਤੇ ਆਸਾਨ ਨਹੀਂ ਹੋਵੇਗਾ ਪਰ ਮੈਂ ਆਪਣੀ
ਸਰਵਸ੍ਰੇਸ਼ਠ ਖੇਡ ਦਾ ਪ੍ਰਦਰਸ਼ਨ ਕਰਾਂਗੀ।


Related News