ਥਾਮਸ ਅਤੇ ਉਬੇਰ ਕੱਪ ''ਚ ਭਾਰਤੀ ਟੀਮ ਦੀ ਅਗਵਾਈ ਕਰਨਗੇ ਪ੍ਰਣਯ-ਸਾਇਨਾ

05/09/2018 11:22:07 AM

ਨਵੀਂ ਦਿੱਲੀ (ਬਿਊਰੋ)— ਦੁਨੀਆ ਦੇ ਅੱਠਵੇਂ ਨੰਬਰ ਦੇ ਬੈਡਮਿੰਟਨ ਖਿਡਾਰੀ ਐੱਚ.ਐੱਸ. ਪ੍ਰਣਯ ਅਤੇ ਦੁਨੀਆ ਦੀ 10ਵੀਂ ਰੈਂਕਿੰਗ ਪ੍ਰਾਪਤ ਸਾਇਨਾ ਨੇਹਵਾਲ ਬੀ.ਡਬਲਿਊ.ਐੱਫ. ਥਾਮਸ ਅਤੇ ਉਬੇਰ ਕੱਪ ਟੂਰਨਾਮੈਂਟ 'ਚ ਭਾਰਤੀ ਟੀਮ ਦੀ ਅਗਵਾਈ ਕਰਨਗੇ। ਥਾਮਸ ਅਤੇ ਉਬੇਰ ਕੱਪ ਦਾ ਆਯੋਜਨ ਥਾਈਲੈਂਡ ਦੇ ਬੇਂਕਾਕ 'ਚ 20 ਤੋਂ 27 ਮਈ ਤੱਕ ਹੋਵੇਗਾ। 

ਥਾਮਸ ਕੱਪ ਦੇ ਲਈ ਪ੍ਰਣਯ ਦੇ ਨਾਲ ਦੁਨੀਆ ਦੇ 18ਵੀਂ ਰੈਂਕਿੰਗ ਪ੍ਰਾਪਤ ਬੀ ਸਾਈ ਪ੍ਰਣੀਤ, ਯੁਵਾ ਖਿਡਾਰੀ ਸਮੀਰ ਵਰਮਾ ਅਤੇ ਜੂਨੀਅਰ ਵਰਲਡ ਨੰਬਰ-4 ਖਿਡਾਰੀ ਲਕਸ਼ ਸੇਨ ਟੀਮ 'ਚ ਸ਼ਾਮਲ ਹਨ। ਇਹ ਸਾਰੇ ਸਿੰਗਲ ਵਰਗ 'ਚ ਮੁਕਾਬਲਾ ਕਰਨਗੇ। ਆਸਟਰੇਲੀਆ ਦੇ ਗੋਲਡ ਕੋਸਟ 'ਚ ਇਸ ਸਾਲ ਹੋਈਆਂ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗਾ ਜਿੱਤਣ ਵਾਲੀ ਸਾਇਨਾ ਤੋਂ ਇਲਾਵਾ ਵੈਸ਼ਣਵੀ ਜਾਕਾ ਰੇਡੀ, ਕ੍ਰਿਸ਼ਨਾ ਪ੍ਰਿਯਾ, ਅਰੁਣਾ ਪ੍ਰਭੂ ਅਤੇ ਵੈਸ਼ਣਵੀ ਭਾਲੇ ਉਬੇਰ ਕੱਪ 'ਚ ਮੁਕਾਬਲਾ ਕਰਨਗੀਆਂ।

ਇਨ੍ਹਾਂ ਤੋਂ ਇਲਾਵਾ ਸੁਮਿਤ ਰੇਡੀ ਅਤੇ ਮਨੂ ਅਤਰੀ ਦੀ ਜੋੜੀ ਥਾਮਸ ਕੱਪ ਦੇ ਪੁਰਸ਼ ਡਬਲਜ਼ ਵਰਗ 'ਚ ਮੁਕਾਬਲਾ ਕਰਨਗੇ। ਇਸ 'ਚ ਉਨ੍ਹਾਂ ਦੇ ਨਾਲ ਸ਼ਲੋਕ ਰਾਮਚੰਦਰਨ-ਐੱਮ.ਆਰ. ਅਰਜੁਨ ਦੀ ਜੋੜੀ, ਸੰਯਮ ਸ਼ੁਕਲਾ-ਅਰੁਣ ਜਾਰਜ ਦੀ ਜੋੜੀ ਹਿੱਸਾ ਲਵੇਗੀ। ਉਬੇਰ ਕੱਪ ਦੇ ਲਈ ਮਹਿਲਾ ਡਬਲਜ਼ ਵਰਗ 'ਚ ਜੇਮੇਘਨਾ, ਪੂਰਵਿਸ਼ਾ ਰਾਮ, ਪ੍ਰਾਜਕਤਾ ਸਾਵੰਤ ਅਤੇ ਸੰਗੀਤਾ ਘੋਰਪੜੇ ਹਿੱਸਾ ਲੈਣਗੀਆਂ।

ਥਾਮਸ ਕੱਪ ਦੀਆਂ ਟੀਮਾਂ

ਸਿੰਗਲ ਵਰਗ : ਐੱਚ.ਐੱਸ.ਪ੍ਰਣਯ, ਬੀ. ਸਾਈ ਪ੍ਰਣੀਤ, ਸਮੀਰ ਵਰਮਾ ਅਤੇ ਲਕਸ਼ ਸੇਨ

ਡਬਲਜ਼ ਵਰਗ : ਲੋਕ ਰਾਮਚੰਦਰਨ-ਐੱਮ.ਆਰ. ਅਰਜੁਨ, ਸੰਯਮ ਸ਼ੁਕਲਾ-ਅਰੁਣ ਜਾਰਜ ਅਤੇ ਮਨੂ ਅਤਰੀ-ਬੀ ਸੁਮਿਤ ਰੇਡੀ।

ਉਬੇਰ ਕੱਪ ਦੀਆਂ ਟੀਮਾਂ

ਸਿੰਗਲ ਵਰਗ : ਸਾਇਨਾ ਨੇਹਵਾਲ, ਵੈਸ਼ਣਨੀ ਜਾਕਾ ਰੇਡੀ, ਕ੍ਰਿਸ਼ਣਾ ਪ੍ਰਿਯਾ, ਅਰੁਣਾ ਪ੍ਰਭੂ ਅਤੇ ਵੈਸ਼ਣਨੀ ਭਾਲੇ

ਡਬਲਜ਼ ਵਰਗ : ਜੇ. ਮੇਘਨਾ-ਪੂਰਵਿਸ਼ਾ ਰਾਮ, ਪ੍ਰਾਜਕਤਾ ਸਾਵੰਤ-ਸੰਯੋਗਿਤਾ ਘੋਰਪੜੇ।