ਬਾਰਾਤ ਦੇ ਸਵਾਗਤ ਲਈ ਪਹਿਲਾਂ ਆਉਣਗੇ ''ਲਾੜੀ ਸਾਇਨਾ'' ਦੇ ਮਹਿਮਾਨ!

Saturday, Dec 01, 2018 - 03:35 PM (IST)

ਨਵੀਂ ਦਿੱਲੀ— ਇਸ ਮਹੀਨੇ ਭਾਰਤ ਦੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਪਾਰੂਪੱਲੀ ਕਸ਼ਯਪ ਨਾਲ ਵਿਆਹ ਦੇ ਬੰਧਨ 'ਚ ਬੱਝਣ ਵਾਲੀ ਹੈ। ਦੋਵੇਂ ਹੈਦਰਾਬਾਦ 'ਚ 16 ਦਸੰਬਰ ਨੂੰ ਇਕ ਦੂਜੇ ਨਾਲ ਵਿਆਹ ਕਰਵਾਉਣਗੇ ਅਤੇ ਇਸ ਲਈ ਇਸ ਸਟਾਰ ਜੋੜੀ ਨੇ ਮਹਿਮਾਨਾਂ ਨੂੰ ਸੱਦਾ ਵੀ ਦੇਣਾ ਸ਼ੁਰੂ ਕਰ ਦਿੱਤਾ ਹੈ ਅਤੇ ਦੋਹਾਂ ਪਰਿਵਾਰਾਂ ਵੱਲੋਂ ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚਲ ਰਹੀਆਂ ਹਨ।
 

ਇਸ ਵਿਚਾਲੇ ਇਨ੍ਹਾਂ ਦੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਕਾਰਡ ਦੋ ਤਰ੍ਹਾਂ ਦੇ ਹਨ। ਇਕ ਕੁੜੀ ਵਾਲਿਆਂ ਦਾ ਅਤੇ ਇਕ ਮੁੰਡੇ ਵਾਲਿਆਂ ਵੱਲੋਂ, ਜਿੱਥੇ ਕੁੜੀ ਵਾਲਿਆਂ ਦੇ ਮਹਿਮਾਨ ਬਾਰਾਤ ਦਾ ਸਵਾਗਤ ਕਰਨ ਲਈ ਲਾੜੇ ਦੇ ਮਹਿਮਾਨਾਂ ਤੋਂ ਪਹਿਲਾਂ ਪਹੁੰਚਣਗੇ।

View this post on Instagram

#DilMilGaye🖤 Check out Saina Nehwal's wedding card India’s badminton stars Saina Nehwal and Purapalli Kashyap are all set to tie the knot on December 16. We just got the confirmation on their wedding because Saina and Kashyap's reception card is out and it is very elegant. The two have been in a relationship for a decade. Saina has won 20 major titles, including an Olympic bronze and a silver at the World Championships. The reception will take place on December 16, at Novotel Hotel, in Hyderabad. @nehwalsaina @parupallikashyap

A post shared by Saina HarvirSingh Nehwal_fp🏸 (@s.nehwal) on

ਲਾੜੀ ਦੇ ਪਰਿਵਾਰ ਵੱਲੋਂ ਸ਼ਾਮ ਸਾਢੇ 6 ਵਜੇ ਦਾ ਸਮਾਂ ਦਿੱਤਾ ਗਿਆ ਹੈ, ਜਦਕਿ ਲਾੜੇ ਵੱਲੋਂ ਸ਼ਾਮ 7 ਵਜੇ ਦਾ ਸਮਾਂ ਦਿੱਤਾ ਗਿਆ ਹੈ।

View this post on Instagram

#MatchPoint And here's the other one! @nehwalsaina @parupallikashyap

A post shared by Saina HarvirSingh Nehwal_fp🏸 (@s.nehwal) on

ਜ਼ਿਕਰਯੋਗ ਹੈ ਕਿ ਸਾਇਨਾ ਨੇ ਵਿਆਹ ਦਾ ਖੁਲਾਸਾ ਕਰਨ ਦੇ ਬਾਅਦ ਕਿਹਾ ਕਿ ਦਸੰਬਰ 'ਚ ਬਿਜ਼ੀ ਪ੍ਰੋਗਰਾਮ ਦੇ ਚਲਦੇ 16 ਦਸੰਬਰ ਇਸ ਆਯੋਜਨ ਲਈ ਹੀ ਸਹੀ ਦਿਨ ਹੈ। 20 ਦਸੰਬਰ ਤੋਂ ਪ੍ਰੀਮੀਅਰ ਬੈਡਮਿੰਟਨ ਲੀਗ ਦੀ ਸ਼ੁਰੂਆਤ ਹੋ ਜਾਵੇਗੀ ਅਤੇ ਇਸ ਤੋਂ ਬਾਅਦ 2020 ਟੋਕੀਓ ਓਲੰਪਿਕ ਦੇ ਕੁਆਲੀਫਾਇਰਸ ਸ਼ੁਰੂ ਹੋ ਜਾਣਗੇ। ਸਾਇਨਾ ਅਤੇ ਕਸ਼ਯਪ ਪਹਿਲੀ ਵਾਰ 2005 'ਚ ਗੋਪੀਚੰਦ ਦੀ ਅਕੈਡਮੀ 'ਚ ਟ੍ਰੇਨਿੰਗ ਦੇ ਦੌਰਾਨ ਮਿਲੇ ਸਨ ਅਤੇ ਇੱਥੋਂ ਹੀ ਉਨ੍ਹਾਂ ਦੀ ਦੋਸਤੀ ਸ਼ੁਰੂ ਕੀਤਾ ਜੋ ਹੌਲੀ-ਹੌਲੀ ਪਿਆਰ 'ਚ ਬਦਲ ਗਈ ਅਤੇ ਹੁਣ ਉਹ ਇਸ ਰਿਸ਼ਤੇ ਨੂੰ ਇਕ ਨਾਂ ਦੇਣ ਜਾ ਰਹੇ ਹਨ।

 


Tarsem Singh

Content Editor

Related News