ਸਾਇਨਾ ਨੌਵੇਂ ਨੰਬਰ ''ਤੇ ਕਾਇਮ, ਸਿੰਧੂ ਨੂੰ ਇਕ ਸਥਾਨ ਦਾ ਨੁਕਸਾਨ

02/01/2019 11:09:15 AM

ਨਵੀਂ ਦਿੱਲੀ— ਰੀਓ ਓਲੰਪਿਕ ਦੀ ਸੋਨ ਤਮਗਾ ਜੇਤੂ ਸਪੇਨ ਦੀ ਕੈਰੋਲਿਨ ਮਾਰਿਨ ਦੇ ਫਾਈਨਲ 'ਚ ਸੱਟ ਕਾਰਨ ਮੈਚ ਛੱਡਣ ਦੇ ਬਾਅਦ ਇੰਡੋਨੇਸ਼ੀਆ ਮਾਸਟਰਸ ਦਾ ਖਿਤਾਬ ਜਿੱਤਣ ਵਾਲੀ ਭਾਰਤ ਦੀ ਸਾਇਨਾ ਨੇਹਵਾਲ ਵਿਸ਼ਵ ਬੈਡਮਿੰਟਨ ਰੈਂਕਿੰਗ 'ਚ ਆਪਣੇ ਨੌਵੇਂ ਸਥਾਨ 'ਤੇ ਕਾਇਮ ਹੈ। 
PunjabKesari
ਸਾਇਨਾ ਜਿੱਥੇ ਆਪਣੇ ਨੌਵੇਂ ਸਥਾਨ 'ਤੇ ਕਾਇਮ ਹੈ ਉੱਥੇ ਹੀ ਮਾਰਿਨ ਦੋ ਸਥਾਨ ਦੇ ਸੁਧਾਰ ਨਾਲ ਦੂਜੇ ਨੰਬਰ 'ਤੇ ਪਹੁੰਚ ਗਈ ਹੈ। ਭਾਰਤ ਦੀ ਪੀ.ਵੀ. ਸਿੰਧੂ ਨੂੰ ਇਕ ਸਥਾਨ ਦਾ ਨੁਕਸਾਨ ਹੋਇਆ ਹੈ ਅਤੇ ਉਹ ਚੌਥੇ ਸਥਾਨ 'ਤੇ ਖਿਸਕ ਗਈ ਹੈ। ਪੁਰਸ਼ਾਂ 'ਚ ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਇਕ ਸਥਾਨ ਦੇ ਸੁਧਾਰ ਦੇ ਨਾਲ ਸਤਵੇਂ ਸਥਾਨ 'ਤੇਹਨ। ਪੁਰਸ਼ਾਂ 'ਚ ਜਾਪਾਨ ਦੇ ਕੇਂਤੋ ਮੋਮੋਤਾ ਅਤੇ ਮਹਿਲਾਵਾਂ 'ਚ ਚੀਨੀ ਤਾਈਪੇ ਦੀ ਤਾਈ ਜੂ ਯਿੰਗ ਦਾ ਚੋਟੀ ਦਾ ਸਥਾਨ ਬਣਿਆ ਹੋਇਆ ਹੈ।


Tarsem Singh

Content Editor

Related News