ਸੰਘਰਸ਼ਪੂਰਨ ਜਿੱਤ ਦੇ ਨਾਲ ਸਾਇਨਾ ਇੰਡੋਨੇਸ਼ੀਅਨ ਮਾਸਟਰਸ ਦੇ ਦੂਜੇ ਦੌਰ ''ਚ

01/23/2019 6:32:12 PM

ਜਕਾਰਤਾ : 8ਵਾਂ ਦਰਜਾ ਪ੍ਰਾਪਤ ਭਾਰਤ ਦੀ ਸਾਇਨਾ ਨੇਹਵਾਲ ਨੇ ਬੁੱਧਵਾਰ ਨੂੰ ਸੰਘਰਸ਼ਪੂਰਨ ਜਿੱਤ ਦੇ ਨਾਲ ਇੰਡੋਨੇਸ਼ੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ ਵਿਚ ਪ੍ਰਵੇਸ਼ ਕਰ ਲਿਆ। ਸਾਇਨਾ ਨੇ ਇੰਡੋਨੇਸ਼ੀਆ ਦੀ ਦੀਨਾਰ ਆਇਸਟਾਈਨ ਨੂੰ 49 ਮਿੰਟਾਂ 'ਚ 7-21, 21-16, 21-11 ਨਾਲ ਹਰਾਇਆ। ਸਾਇਨਾ ਨੇ ਪਹਿਲਾ ਸੈੱਟ ਹਾਰਨ ਤੋਂ ਬਾਅਦ ਵਾਪਸੀ ਕਰਦਿਆਂ ਅਗਲੇ ਦੋਵੇਂ ਸੈੱਟ ਜਿੱਤ ਲਏ। ਸਾਇਨਾ ਦੂਜੇ ਦੌਰ ਵਿਚ ਇੰਡੋਨੇਸ਼ੀਆ ਦੀ ਫਿਤਰਿਆਨੋ ਨਾਲ ਮੁਕਾਬਲਾ ਹੋਵੇਗਾ ਜਿਸਦੇ ਖਿਲਾਫ ਉਸ ਦਾ 4-0 ਦਾ ਰਿਕਾਰਡ ਹੈ। 

ਪੁਰਸ਼ ਸਿੰਗਲਜ਼ ਵਿਚ ਬੀ. ਸਾਈ ਪ੍ਰਣੀਤ ਨੂੰ ਚੌਥਾ ਦਰਜਾ ਪ੍ਰਾਪਤ ਚੀਨ ਦੇ ਚੇਨ ਲੌਂਗ ਨਾਲ 12-21, 16-21 ਨਾਲ ਹਰਾ ਦਾ ਸਾਹਮਣਾ ਕਰਨਾ ਪਿਆ। ਕੁਆਲੀਫਾਈਂਗ ਤੋਂ ਮੁੱਖ ਡਰਾਅ ਵਿਚ ਪਹੁੰਚੇ ਸ਼ੁਭੰਕਰ ਡੇ ਨੂੰ 6ਵੀਂ ਸੀਡ ਡੈਨਮਾਰਕ ਦੇ ਵਿਕਟਰ ਐਕਸਲੇਸ਼ਨ ਨ ੇ ਇਕ ਘੰਟੇ ਇਕ ਮਿੰਟ ਦੇ ਸੰਘਰਸ਼ਪੂਰਨ ਮੁਕਾਬਲੇ 'ਚ 21-14, 19-21, 21-15 ਨਾਲ ਹਰਾਇਆ। ਪੁਰਸ਼ ਡਬਲਜ਼ ਵਿਚ ਮੰਨੂ ਅਤਰੀ ਅਤੇ ਬੀ ਸੁਮਿਤ ਰੈੱਡੀ ਡੈਨਮਾਰਕ ਦੀ ਜੋੜੀ ਤੋਂ ਹਾਰ ਕੇ ਦੂਜੇ ਦੌਰ ਵਿਚ ਪਹੁੰਚੇ ਹਨ ਜਦਕਿ ਅਸ਼ਵਨੀ ਪੋਨੱਪਾ ਅਤੇ ਐੱਨ ਸਿੱਕੀ ਰੈੱਡੀ ਨੂੰ ਮਹਿਲਾ ਡਬਲਜ਼ ਦੇ ਪਹਿਲੇ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ।