ਸਾਇਨਾ ਅਤੇ ਸਮੀਰ ਹਾਂਗਕਾਂਗ ਓਪਨ ਦੇ ਪਹਿਲੇ ਦੌਰ ''ਚੋਂ ਹਾਰ ਕੇ ਹੋਏ ਬਾਹਰ

11/13/2019 2:16:38 PM

ਸਪੋਰਸਟ ਡੈਸਕ— ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਅਤੇ ਸਮੀਰ ਵਰਮਾ ਹਾਂਗਕਾਂਗ ਓਪਨ ਦੇ ਪਹਿਲੇ ਹੀ ਦੌਰ 'ਚ ਹਾਰ ਕੇ ਬਾਹਰ ਹੋ ਗਏ। ਅੱਠਵਾਂ ਦਰਜਾ ਪ੍ਰਾਪਤ ਸਾਇਨਾ ਪਿਛਲੇ ਛੇ ਟੂਰਨਾਮੈਟਾਂ 'ਚ ਪੰਜਵੀਂ ਵਾਰ ਪਹਿਲੇ ਦੌਰ 'ਚ ਹਾਰੀ ਹੈ। ਇਸ ਸਾਲ ਜਨਵਰੀ 'ਚ ਇੰਡੋਨੇਸ਼ੀਆ ਮਾਸਟਰਸ ਜਿੱਤਣ ਵਾਲੀ ਸਾਇਨਾ ਨੂੰ ਚੀਨ ਦੀ ਕੇਇ ਯਾਨ ਯਾਨ ਨੇ ਲਗਾਤਾਰ ਦੂਜੀ ਵਾਰ 21-13,22-20 ਨਾਲ ਹਰਾਇਆ। ਪਿਛਲੇ ਹਫ਼ਤੇ ਵੀ ਉਹ ਕੇਇ ਕੋਲੋਂ ਹਾਰੀ ਸੀ। ਸਾਇਨਾ ਪਹਿਲੀ ਗੇਮ ਤੋਂ ਹੀ ਕੇਇ ਦੀ ਚੁਣੌਤੀ ਦੇ ਸਾਹਮਣੇ ਟਿੱਕ ਨਹੀਂ ਸਕੀ। ਚੀਨੀ ਖਿਡਾਰੀ ਨੇ ਬ੍ਰੇਕ ਤੱਕ 11-4 ਨਾਲ ਬੜ੍ਹਤ ਬਣਾ ਲਈ ਅਤੇ ਪਹਿਲਾ ਗੇਮ ਆਸਾਨੀ ਨਾਲ ਜਿੱਤ ਲਈ। ਦੂਜੀ ਗੇਮ 'ਚ ਸਾਇਨਾ ਸ਼ੁਰੂ 'ਚ 3- 0 ਤੋਂ ਅੱਗੇ ਸੀ ਪਰ ਕੇਇ ਨੇ ਲਗਾਤਾਰ ਸੱਤ ਅੰਕ ਲੈ ਕੇ 9-4 ਦੀ ਬੜ੍ਹਤ ਬਣਾ ਲਈ। ਬ੍ਰੇਕ ਤੋਂ ਬਾਅਦ ਉਸ ਦੀ ਬੜ੍ਹਤ 17-11 ਦੀ ਹੋ ਗਈ ਹਾਲਾਂਕਿ ਸਾਇਨਾ ਨੇ ਵਾਪਸੀ ਕਰਕੇ ਗੇਮ ਅੰਕ ਬਣਾਇਆ ਪਰ ਲੈਅ ਬਰਕਰਾਰ ਨਾ ਰੱਖ ਸਕੀ।

ਦੁਨੀਆ ਦੇ 16ਵੇਂ ਨੰਬਰ ਦੇ ਖਿਡਾਰੀ ਸਮੀਰ 54 ਮਿੰਟ ਤੱਕ ਚੱਲੇ ਮੁਕਾਬਲੇ 'ਚ ਚੀਨੀ ਤਾਇਪੈ ਦੇ ਵਾਂਗ ਜੂ ਵੇਇ ਤੋਂ 11-21,21-13,8-21 ਨਾਲ ਹਾਰ ਗਿਆ। ਇਹ ਪਹਿਲੇ ਦੌਰ 'ਚ ਉਸ ਦੀ ਲਗਾਤਾਰ ਤੀਜੀ ਹਾਰ ਹੈ। ਦੂਜੇ ਪਾਸੇ ਸਮੀਰ ਨੇ ਪਹਿਲੀ ਗੇਮ ਗੁਆਉਣ ਤੋਂ ਬਾਅਦ ਦੂਜੀ ਗੇਮ 'ਚ ਵਾਪਸੀ ਕੀਤੀ। ਤੀਜੀ ਗੇਮ 'ਚ ਹਾਲਾਂਕਿ ਉਹ ਬਿਲਕੁਲ ਨਹੀਂ ਟਿੱਕ ਸਕਿਆ ਅਤੇ ਹਾਰ ਗਿਆ। ਸਾਇਨਾ ਅਤੇ ਸਮੀਰ ਦੋਵਾਂ ਨੂੰ ਅਗਲੇ ਹਫ਼ਤੇ ਗਵਾਂਗਝੂ ਕੋਰੀਆ ਮਾਸਟਰਸ ਸੁਪਰ 300 ਟੂਰਨਾਮੈਂਟ ਖੇਡਣਾ ਹੈ।