ਸਾਈ ਨੇ ਯੋਨੈਕਸ ਨਾਲ ਕੀਤਾ 2.6 ਕਰੋੜ ਰੁਪਏ ਦਾ ਕਰਾਰ

08/02/2017 5:20:02 AM

ਨਵੀਂ ਦਿੱਲੀ— ਭਾਰਤੀ ਖੇਡ ਅਥਾਰਟੀ (ਸਾਈ) ਨੇ ਭੁਵਨੇਸ਼ਵਰ ਸਥਿਤ ਸਾਈ ਖੇਤਰੀ ਐਕਡਮੀ ਵਿਚ ਬੈਡਮਿੰਟਨ ਨੂੰ ਬੜ੍ਹਾਵਾ ਦੇਣ ਲਈ ਜਾਪਾਨ ਦੀ ਕੰਪਨੀ ਯੋਨੈਕਸ ਨਾਲ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ।
ਸਮਝੌਤੇ ਪੱਤਰ 'ਤੇ ਸਾਈ ਵਲੋਂ ਉਸ ਦੇ ਕਾਰਜਕਾਰੀ ਡਾਇਰੈਕਟਰ ਰਾਕ ਡਿਆਸ ਤੇ ਯੋਨੈਕਸ ਸਨਰਾਈਜ਼ ਸਪੋਰਟਸ (ਇੰਡੀਆ) ਪ੍ਰਾ. ਲਿ. ਵਲੋਂ ਸੀ. ਪੀ. ਗੁਪਤਾ ਨੇ ਹਸਤਾਖਰ ਕੀਤੇ। ਇਸ ਮੌਕੇ  ਸਾਈ ਦੇ ਡਾਇਰੈਕਟਰ ਜਨਰਲ ਇੰਜੇਤੀ ਸ਼੍ਰੀਨਿਵਾਸ ਵੀ ਹਾਜ਼ਰ ਸਨ।
ਇਸ ਸਮਝੌਤੇ ਤਹਿਤ ਸਨਰਾਈਜ਼ ਸਪੋਰਟਸ (ਇੰਡੀਆ) ਕੋਰਟ ਮੈਰਟਸ, ਖਿਡਾਰੀਆਂ ਤੇ ਕੋਚਾਂ ਦੀ ਕਿੱਟ ਦਾ ਸਪਾਂਸਰ ਕਰਨ 'ਤੇ ਸਹਿਮਤ ਹੋ ਗਈ ਹੈ। ਇਸ ਵਿਚ ਪ੍ਰਤੀ ਸਾਲ 5,21,4960 ਰੁਪਏ ਦਾ ਖਰਚ ਆਏਗਾ ਤੇ ਇਹ ਕਰਾਰ ਪੰਜ ਸਾਲ ਲਈ ਹੋਵੇਗਾ। ਪੰਜ ਸਾਲ ਲਈ ਕੁਲ ਸਪਾਂਸਰ ਰਾਸ਼ੀ 2.6 ਕਰੋੜ ਰੁਪਏ ਹੈ।