ਸਾਈ ਪ੍ਰਣੀਤ ਨਿਊਜ਼ੀਲੈਂਡ ਓਪਨ ਸੈਮੀਫਾਈਨਲ ''ਚ ਹਾਰ ਕੇ ਹੋਏ ਬਾਹਰ

05/05/2018 2:35:07 PM

ਆਕਲੈਂਡ : ਭਾਰਤੀ ਸ਼ਟਲਰ ਬੀ. ਸਾਈ ਪ੍ਰਣੀਤ ਅੱਜ ਨਿਊਜ਼ੀਲੈਂਡ ਓਪਨ ਬੈਡਮਿੰਟਨ ਦੇ ਪੁਰਸ਼ ਸਿੰਗਲ ਸੈਮੀਫਾਈਨਲ 'ਚ ਆਪਣੇ ਵਿਰੋਧੀ ਜੋਨਾਥਨ ਕ੍ਰਿਸਟੀ ਤੋਂ ਹਾਰਕੇ ਬਾਹਰ ਹੋ ਗਏ ਹਨ। ਇਹ 25 ਸਾਲਾਂ ਖਿਡਾਰੀ ਟੂਰਨਾਮੈਂਟ 'ਚ ਇਕਲੌਤਾ ਭਾਰਤੀ ਹੀ ਬਚਿਆ ਸੀ ਪਰ ਇਕ ਘੰਟਾ ਚਲੇ ਇਸ ਮੁਕਾਬਲੇ 'ਚ ਉਹ ਇੰਡੋਨੇਸ਼ਿਆ ਖਿਡਾਰੀ ਤੋਂ 14-21, 21-19, 21-08 ਨਾਲ ਹਾਰ ਗਿਆ।

ਪ੍ਰਣੀਤ ਨੇ ਕਲ ਕੁਆਰਟਰਫਾਈਨਲ 'ਚ ਸ਼੍ਰੀਲੰਕਾ ਦੇ ਨਿਲੁਕਾ ਨੂੰ ਸਿਰਫ 28 ਮਿੰਟ 'ਚ 21-07, 21-09 ਨਾਲ ਹਰਾਇਆ ਸੀ। ਹੁਣ ਖਿਤਾਬੀ ਮੁਕਾਬਲੇ 'ਚ ਕ੍ਰਿਸਟੀ ਦਾ ਮੁਕਾਬਲਾ ਚੀਨ ਦੇ ਲਿਨ ਡੈਨ ਅਤੇ ਦੱਖਣੀ ਕੋਰੀਆ ਦੇ ਹਿਓ ਕਵਾਂਗ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ ਮੁਕਾਬਲੇ ਦੇ ਵਿਜੇਤਾ ਨਾਲ ਹੋਵੇਗਾ।