ਥਾਈਲੈਂਡ ਦੇ ਖਿਡਾਰੀ ਨੂੰ ਹਰਾ ਕੇ ਸਾਈ ਪ੍ਰਣੀਤ ਚਾਇਨਾ ਓਪਨ ਦੇ ਦੂਜੇ ਦੌਰ ''ਚ ਪੁੱਜੇ

09/18/2019 4:26:22 PM

ਸਪਰੋਟਸ ਡੈਸਕ— ਇਸ ਸਾਲ ਵਰਲਡ ਚੈਂਪੀਅਨਸ਼ਿਪ 'ਚ ਕਾਂਸੀ ਤਮਗਾ ਜਿੱਤਣ ਵਾਲੇ ਭਾਰਤ ਦੇ ਬੀ ਸਾਈ ਪ੍ਰਣੀਤ ਨੇ ਇੱਥੇ ਜਾਰੀ ਚੀਨ ਓਪਨ ਵਰਲਡ ਟੂਰ ਸੁਪਰ 1000 ਟੂਰਨਾਮੈਂਟ ਦੇ ਦੂਜੇ ਦੌਰ 'ਚ ਜਗ੍ਹਾ ਬਣਾ ਲਈ ਹੈ। ਓਲੰਪਿਕ ਸਪੋਰਟਸ ਸੈਂਟਰ ਸ਼ਿਨਚੇਂਗ ਜਿਮਨੇਜੀਅਮ 'ਚ ਖੇਡਿਆ ਗਿਆ ਇਹ ਮੁਕਾਬਲਾ ਕੁੱਲ ਇਕ ਘੰਟਾ 12 ਮਿੰਟ ਤੱਕ ਚੱਲਿਆ। ਪ੍ਰਣੀਤ ਨੇ ਪੁਰਸ਼ ਡਬਲ ਵਰਗ 'ਚ ਤਿੰਨ ਗੇਮ ਤੱਕ ਚੱਲੇ ਸਖਤ ਮੁਕਾਬਲੇ 'ਚ ਥਾਈਲੈਂਡ ਦੇ ਸੂਪਾਨਿਊ ਏ ਨੂੰ 21-19,21-23,21-14 ਨਾਲ ਹਾਰ ਦਿੱਤੀ।
ਦੋਨ੍ਹਾਂ ਖਿਡਾਰੀਆਂ ਦੇ ਵਿਚਾਲੇ ਇਹ ਹੁਣ ਤੱਕ ਦਾ ਪੰਜਵਾਂ ਮੈਚ ਸੀ। ਪ੍ਰਣੀਤ ਨੇ ਇਸ ਪੰਜ 'ਚੋਂ ਚਾਰ ਮੁਕਾਬਲੇ ਜਿੱਤੇ ਹਨ ਜਦੋਂ ਕਿ ਥਾਈਲੈਂਡ ਦੇ ਖਿਡਾਰੀ ਨੂੰ ਸਿਰਫ ਇਕ ਮੈਚ 'ਚ ਜਿੱਤ ਮਿਲੀ ਸੀ। ਮੈਚ ਦੀ ਸ਼ੁਰੂਆਤ ਨਾਲ ਹੀ ਦੋਨ੍ਹਾਂ ਖਿਡਾਰੀਆਂ ਦੇ ਵਿਚਾਲੇ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ। ਪਹਿਲੀ ਗੇਮ 'ਚ ਦੋਨ੍ਹਾਂ ਖਿਡਾਰੀਆਂ ਨੇ ਦਮਦਾਰ ਸ਼ੁਰੂਆਤ ਕੀਤੀ। ਇਸ ਤੋ ਬਾਅਦ ਭਾਰਤੀ ਖਿਡਾਰੀ ਨੇ ਬੜ੍ਹਤ ਬਣਾ ਲਈ ਅਤੇ ਫਿਰ ਗੇਮ ਜਿੱਤ ਲਿਆ।
ਦੂੱਜੀ ਰਾਊਂਡ ਦ ਗੇਮ 'ਚ ਥਾਈਲੈਂਡ ਦੇ ਖਿਡਾਰੀ ਨੇ ਵਾਪਸੀ ਕੀਤੀ। ਸੂਪਾਨਿਊ ਨੇ ਸ਼ੁਰੂਆਤ ਚੰਗੀ ਕੀਤੀ ਪਰ ਬ੍ਰੇਕ ਤੋਂ ਪਹਿਲਾਂ ਪ੍ਰਣੀਤ ਨੇ ਸਕੋਰ 10-10 ਨਾਲ ਬਰਾਬਰ ਕਰ ਦਿਆ। ਤੀਜੀ ਗੇਮ ਪੂਰੀ ਤਰ੍ਹਾਂ ਨਾਲ ਪ੍ਰਣੀਤ ਦੇ ਨਾਂ ਰਹੀ। ਉਨ੍ਹਾਂ ਨੇ ਦਮਦਾਰ ਸ਼ੁਰੂਆਤ ਕੀਤੀ ਅਤੇ ਸੂਪਾਨਿਊ ਨੂੰ ਵਾਪਸੀ ਦਾ ਮੌਕਾ ਨਾ ਦਿੰਦੇ ਹੋਏ ਮੈਚ ਜਿੱਤ ਕੇ ਅਗਲੇ ਦੌਰ 'ਚ ਦਾਖਲ ਕੀਤਾ। ਪ੍ਰਣੀਤ ਨੇ ਪਿਛਲੇ ਮਹੀਨੇ ਹੋਏ ਵਰਲਡ ਚੈਂਪੀਅਨਸ਼ਿਪ 'ਚ ਸੈਮੀਫਾਈਨਲ ਤੱਕ ਦਾ ਸਫਰ ਤੈਅ ਕੀਤਾ ਸੀ। ਆਖਰੀ-4 'ਚ ਉਨ੍ਹਾਂ ਨੂੰ ਵਰਲਡ ਨੰਬਰ-1 ਕੇਂਟੋ ਮੋਮੋਟਾ  ਖਿਲਾਫ ਹਾਰ ਦਾ ਸਾਹਮਣਾ ਕੀਤਾ ਅਤੇ ਕਾਂਸੀ ਨਾਲ ਹੀ ਸਬਰ ਕਰਨਾ ਪਿਆ ਸੀ।