ਸਾਈ ਨੇ ਵਿਕਾਸ ਕ੍ਰਿਸ਼ਣਨ ਨੂੰ ਅਮਰੀਕਾ ''ਚ ਅਭਿਆਸ ਕਰਨ ਦੀ ਦਿੱਤੀ ਮਨਜ਼ੂਰੀ

09/09/2020 10:22:03 PM

ਨਵੀਂ ਦਿੱਲੀ– ਭਾਰਤੀ ਖੇਡ ਅਥਾਰਿਟੀ (ਸਾਈ) ਨੇ ਓਲੰਪਿਕ ਦੀਆਂ ਤਿਆਰੀਆਂ 'ਚ ਲੱਗੇ ਮੁੱਕੇਬਾਜ਼ ਵਿਕਾਸ ਕ੍ਰਿਸ਼ਣਨ ਨੂੰ ਅਮਰੀਕਾ 'ਚ ਅਭਿਆਸ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ, ਜਿਥੇ ਉਹ ਪੇਸ਼ੇਵਰ ਸਰਕਿਟ 'ਚ ਆਪਣਾ ਕੈਰੀਅਰ ਸ਼ੁਰੂ ਕਰਨ ਦੀ ਯੋਜਨਾ ਵੀ ਬਣਾ ਰਿਹਾ ਹੈ। ਸਾਈ ਨੇ ਉਸ ਨੂੰ 30 ਨਵੰਬਰ ਤੱਕ ਅਮਰੀਕਾ 'ਚ ਅਭਿਆਸ ਕਰਨ ਦੀ ਮਨਜ਼ੂਰੀ ਦਿੱਤੀ ਹੈ। ਇਸ ਲਈ 17.5 ਲੱਖ ਰੁਪਏ ਵੀ ਜਾਰੀ ਕੀਤੇ ਗਏ ਹਨ। ਵਿਕਾਸ (69 ਕਿ.ਗ੍ਰਾ.) ਏਸ਼ੀਆਈ ਅਤੇ ਰਾਸ਼ਟਰਮੰਡਲ ਖੇਡਾਂ ਦਾ ਸੋਨ ਤਮਗਾ ਜੇਤੂ ਵੀ ਹੈ।
ਸਾਈ ਨੇ ਬਿਆਨ 'ਚ ਕਿਹਾ ਕਿ ਟੋਕੀਓ ਓਲੰਪਿਕ ਦਾ ਕੋਟਾ ਹਾਸਲ ਕਰਨ ਵਾਲੇ ਵਿਕਾਸ ਦੀ ਓਲੰਪਿਕ ਦੀਆਂ ਤਿਆਰੀਆਂ ਲਈ ਅਮਰੀਕਾ 'ਚ ਅਭਿਆਸ ਕਰਨ ਦੀ ਅਪੀਲ ਭਾਰਤੀ ਖੇਡ ਅਥਾਰਿਟੀ ਨੇ ਮਨਜ਼ੂਰ ਕਰ ਲਈ ਹੈ। ਉਹ ਇਸ ਹਫਤੇ ਦੇ ਅਖੀਰ 'ਚ ਆਪਣੇ ਅਮਰੀਕੀ ਕੋਚ ਰਾਨ ਸਿਮਨਸ ਜੂਨੀਅਰ ਨਾਲ ਅਮਰੀਕਾ ਰਵਾਨਾ ਹੋਵੇਗਾ ਅਤੇ 30 ਨਵੰਬਰ ਤੱਕ ਵਰਜੀਨੀਆ 'ਚ ਅਭਿਆਸ ਕਰੇਗਾ।

Gurdeep Singh

This news is Content Editor Gurdeep Singh