ਸੈਫ ਅੰਡਰ-18 : ਸ਼੍ਰੀਲੰਕਾ ਖਿਲਾਫ ਭਾਰਤ ਦੀਆਂ ਨਜ਼ਰਾਂ ਸੈਮੀਫਾਈਨਲ ''ਚ ਜਗ੍ਹਾ ਪੱਕੀ ਕਰਨ ''ਤੇ

09/24/2019 5:32:38 PM

ਕਾਠਮਾਂਡੂ : ਭਾਰਤੀ ਫੁੱਟਬਾਲ ਟੀਮ ਇੱਥੇ ਖੇਡੀ ਜਾ ਰਹੀ ਅੰਡਰ-18 ਟੀਮ ਸੈਫ ਚੈਂਪੀਅਨਸ਼ਿਪ ਵਿਚ ਬੁੱਧਵਾਰ ਨੂੰ ਸ਼੍ਰੀਲੰਕਾ ਖਿਲਾਫ ਮੈਦਾਨ 'ਤੇ ਉੱਤਰੇਗੀ ਤਾਂ ਉਸਦੀਆਂ ਨਜ਼ਰਾਂ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕਰਨ 'ਤੇ ਹੋਵੇਗੀ। ਭਾਰਤੀ ਟੀਮ ਨੂੰ ਸੋਮਵਾਰ ਨੂੰ ਪਹਿਲੇ ਮੁਕਾਬਲੇ ਵਿਚ ਬੰਗਲਾਦੇਸ਼ ਨੇ ਗੋਲ ਰਹਿਤ ਡਰਾਅ 'ਤੇ ਰੋਕ ਦਿੱਤਾ ਸੀ ਅਤੇ ਟੀਮ ਨੂੰ ਸੈਮੀਫਾਈਨਲ ਵਿਚ ਪਹੁੰਚਣ ਲਈ ਆਖਰੀ ਮੁਕਾਬਲੇ ਵਿਚ ਸ਼੍ਰੀਲੰਕਾ ਨੂੰ ਘੱਟੋਂ-ਘੱਟ ਡਰਾਅ 'ਤੇ ਰੋਕਣਾ ਹੋਵੇਗਾ। ਬੰਗਲਾਦੇਸ਼ ਨੇ ਸ਼੍ਰੀਲੰਕਾ ਨੂੰ 3-0 ਨਾਲ ਹਰਾਇਆ ਸੀ ਜਿਸ ਨਾਲ ਉਸਦੀ ਸਥਿਤੀ ਚੰਗੀ ਹੈ।

ਭਾਰਤ ਅੰਡਰ 18 ਦੇ ਮੁੱਖ ਕੋਚ ਫਲੋਏਡ ਪਿੰਟੋ ਇਸ ਗੱਲ ਨੂੰ ਲੈ ਕੇ ਯਕੀਨੀ ਹਨ ਕਿ ਟੀਮ ਸ਼੍ਰੀਲੰਕਾ ਖਿਲਾਫ ਗੋਲ ਕਰਨ ਦੇ ਮੌਕੇ ਬਣਾਏਗੀ। ਪਿੰਟੋ ਨੇ ਕਿਹਾ, ''ਮੈਨੂੰ ਇਸ ਗੱਲ ਦਾ ਯਕੀਨ ਹੈ ਕਿ ਸਾਡੇ ਖਿਡਾਰੀ ਸ਼੍ਰੀਲੰਕਾ ਖਿਲਾਫ ਚੰਗਾ ਪ੍ਰਦਰਸਨ ਕਰਨਗੇ। ਉਹ ਕਾਫੀ ਬਿਹਤਰ ਫੁੱਟਬਾਲ ਖੇਡਣ ਦੀ ਸਮਰੱਥਾ ਰਖਦੇ ਹਨ। ਸਾਨੂੰ ਮੌਕੇ ਬਣਾਉਣ ਤੋਂ ਬਾਅਦ ਉਨ੍ਹਾਂ ਨੂੰ ਪੂਰਾ ਵੀ ਕਰਨਾ ਹੋਵੇਗਾ। ਸੈਮੀਫਾਈਨਲ ਵਿਚ ਪਹੁੰਚਣ ਲਈ ਸਾਡੇ ਲਈ ਗੋਲ ਕਰਨਾ ਜ਼ਰੂਰੀ ਹੋਵੇਗਾ। ਅਸੀਂ ਜ਼ਿਆਦਾ ਤੋਂ ਜ਼ਿਆਦਾ ਗੋਲ ਕਰਾਂਗੇ ਅਤੇ ਗਰੁਪ ਵਿਚ ਗਰੁਪ ਵਿਚ ਚੋਟੀ 'ਤੇ ਰਹਿੰਦਿਆਂ ਸੈਮੀਫਾਈਨਲ 'ਚ ਜਗ੍ਹਾ ਬਣਾਵਾਂਗੇ।