ਇਕ ਅੰਗਰੇਜ਼ ਕ੍ਰਿਕਟਰ ਦਾ ਸਿਰ ਪਾੜਨਾ ਚਾਹੰਦਾ ਸੀ ਸਈਦ ਅਜਮਲ, 9 ਸਾਲ ਬਾਅਦ ਕੀਤਾ ਖੁਲਾਸਾ

04/14/2020 7:01:47 PM

ਨਵੀਂ ਦਿੱਲੀ : ਮੈਦਾਨ ’ਤੇ ਖਿਡਾਰੀਆਂ ਵਿਚਾਲੇ ਆਪਸੀ ਜ਼ੁਬਾਨੀ ਜੰਗ ਦਾ ਇਤਿਹਾਸ ਪੁਰਾਣਾ ਹੈ। ਪਾਕਿਸਤਾਨ ਕ੍ਰਿਕਟ ਟੀਮ ਦੇ ਖਿਡਾਰੀ ਕਈ ਵਾਰ ਮੈਦਾਨ ’ਤੇ ਆਪਣਾ ਆਪਾ ਗੁਆਉਂਦੇ ਦਿਸਦੇ ਰਹੇ ਹਨ। ਹੁਣ 9 ਸਾਲ ਬਾਅਦ ਖੁਲਾਸਾ ਹੋਇਆ ਕਿ ਇਕ ਸਮੇਂ ਸਾਬਕਾ ਪਾਕਿ ਸਪਿਨਰ ਸਈਦ ਅਜਮਲ ਵੀ ਇੰਗਲੈਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਦਾ ਸਿਰ ਪਾੜਨਾ ਚਾਹੁੰਦੇ ਸੀ। ਅਜਮਲ ਨੇ ਕਿਹਾ ਕਿ ਐਂਡਰਸਨ ਲਗਾਤਾਰ ਉਸ ਨੂੰ ਬਾਊਂਸਰ ਸੁੱਟ ਰਹੇ ਸੀ ਅਤੇ ਇਸੇ ਵਜ੍ਹਾ ਨਾਲ ਉਸ ਦੇ ਮੰਨ ਵਿਚ ਐਂਡਰਸਨ ਦਾ ਸਿਰ ਪਾੜਨ ਦਾ ਖਿਆਲ ਆਇਆ ਸੀ।

ਕੀਤਾ ਪੁਰਾਣੇ ਮੈਚ ਵਿਚ ਹੋਈ ਘਟਨਾ ਦਾ ਜ਼ਿਕਰ
ਇਹ ਘਟਨਾ ਅਗਸਤ 2010 ਦੀ ਹੈ ਜਦੋਂ ਪਾਕਿਸਤਾਨ ਨੇ ਇੰਗਲੈਂਡ ਖਿਲਾਫ ਇਕ ਟੈਸਟ ਮੁਕਾਬਲੇ ਵਿਚ ਆਹਮੋ-ਸਾਹਮਣੇ ਸੀ। ਮੁਕਾਬਲਾ ਬਰਮਿੰਘਮ ਦੇ ਐਜਬੈਸਟਨ ਵਿਚ ਖੇਡਿਆ ਗਿਆਸੀ। ਸਾਈਦ ਅਜਮਲ ਨੇ ਉਸ ਮੁਕਾਬਲੇ ਵਿਚ ਅਰਧ ਸੈਂਕੜਾ ਲਗਾਇਆਸੀ ਜੋ ਉਸ ਦੇ ਕਰੀਅਰ ਦਾ ਇਕਲੌਤਾ ਸੈਂਕੜਾ ਹੈ। ਉਸ ਨੇ ਦੂਜੀ ਪਾਰੀ ਵਿਚ ਇਹ ਕਾਰਨਾਮਾ ਕੀਤਾ ਸੀ ਪਰ ਇਸ ਦੇ ਬਾਵਜੂਦ ਇੰਗਲੈਂਡ ਨੇ ਉਸ ਮੁਕਾਬਲੇ ਨੂੰ 9 ਵਿਕਟਾਂ ਨਾਲ ਜਿੱਤਿਆ ਸੀ। ਪਾਕਿਸਤਾਨ ਦੀ ਟੀਮ ਉਸ ਮੈਚ ਵਿਚ 72 ਦੌੜਾਂ ’ਤੇ ਸਿਮਟ ਗਈ ਸੀ ਅਤੇ ਇੰਗਲੈਂਡ ਨੇ ਪਹਿਲੀ ਪਾਰੀ ਵਿਚ 251 ਦੌੜਾਂ ਬਣਾਈਆਂ ਸੀ। ਪਾਕਿਸਤਾਨ ਨੇ ਦੂਜੀ ਪਾਰੀ ਵਿਚ 296 ਦੌੜਾਂ ਬਣਾਈਆਂ ਪਰ ਪਹਿਲੀ ਪਾਰੀ ਵਿਚ ਇੰਗਲੈਂਡ ਨੇ ਕਾਫੀ ਜ਼ਿਆਦਾ ਬੜ੍ਹਤ ਲਈ ਸੀ, ਇਸ ਲਈ ਉਸ ਨੂੰ ਮੈਚ ਜਿੱਤਣ ਵਿਚ ਪਰੇਸ਼ਾਨੀ ਨਹੀਂ ਹੋਈ ਸੀ। 

ਅਜਮਲ ਨੇ ਕਿਹਾ ਕਿ ਜਦੋਂ ਮੈਨੂੰ 6-7  ਬਾਊਂਸਰ ਆ ਕੇ ਲੱਗੇ ਤਾਂ ਮੈਂ ਆਪਣੇ ਸਾਥੀ ਬੱਲੇਬਾਜ਼ ਜੁਲਕਾਰਨੈਨ ਹੈਦਰ ਨੂੰ ਕਿਹਾ ਕਿ ਮੈਂ ਆਪਣੇ ਬੱਲੇ ਨਾਲ ਜੇਮਸ ਐਂਡਰਸਨ ਦਾ ਸਿਰ ਪਾੜਨਾ ਚਾਹੁੰਦਾ ਹਾਂ। ਇਸ ਤੋਂ ਬਾਅਦ ਮੈਂ ਆਪਣੇ ਸ਼ਾਟ ਖੇਡਣ ਦਾ ਫੈਸਲਾ ਕੀਤਾ। ਫਿਰ ਮੈਂ ਕ੍ਰੀਜ਼ ਤੋਂ ਅੱਗੇ ਨਿਕਲ ਕੇ ਕਈ ਸਾਰੇ ਬਾਊਂਸਰ ’ਤੇ ਸ਼ਾਟ ਲਗਾਏ। ਇਸ ਤੋਂ ਬਾਅਦ ਗੇਂਦ ਮੇਰੇ ਬੱਲੇ ’ਤੇ ਆਉਣ ਲੱਗੀ ਅਤੇ ਮੈਂ ਅਰਧ ਸੈਂਕੜਾ ਲਗਾਇਆ।

Ranjit

This news is Content Editor Ranjit