ਖਿਡਾਰਨ ਨੇ ਰਚਿਆ ਇਤਿਹਾਸ ਪਰ ਮਜ਼ਹਬ ਦੀ ਠੇਕੇਦਾਰਾਂ ਨੇ ਦਿੱਤਾ ਅਜੀਬ ਫਤਵਾ

04/19/2019 3:06:20 PM

ਸਪੋਰਟਸ ਡੈਸਕ— ਸੌੜੇ ਅਤੇ ਕੱਟੜਵਾਦੀ ਵਿਚਾਰਾਂ ਦੀਆਂ ਬੇੜੀਆਂ ਨੂੰ ਤੋੜ ਕੇ ਈਰਾਨ ਦੀ ਮਹਿਲਾ ਮੁੱਕੇਬਾਜ਼ ਸਦਾਫ ਖਾਦਿਮ ਨੇ ਨਵੀਂ ਇਬਾਰਤ ਲਿਖ ਦਿੱਤੀ ਹੈ। ਪਹਿਲੀ ਵਾਰ ਕੌਮਾਂਤਰੀ ਪੱਧਰ 'ਤੇ ਈਰਾਨ ਦੀ ਮਹਿਲਾ ਮੁੱਕੇਬਾਜ਼ ਨੇ ਮੈਚ ਆਪਣੇ ਨਾਂ ਕੀਤਾ। ਉਹ ਫਿਲਹਾਲ ਫਰਾਂਸ 'ਚ ਹੀ ਰੁਕਣ ਦਾ ਮਨ ਬਣਾ ਰਹੀ ਹੈ। ਉਸ ਦੇ ਨਾਂ ਈਰਾਨ 'ਚ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਸਦਾਫ ਖਾਦਿਮ ਅਤੇ ਉਨ੍ਹਾਂ ਦੇ ਕੋਚ ਮਾਹਯਰ ਮੋਂਸ਼ੀਪੌਰ ਫਰਾਂਸ ਦੇ ਇਕ ਸ਼ਹਿਰ 'ਚ ਹਨ। 

24 ਸਾਲਾ ਸਦਾਫ ਖਾਦਿਮ ਨੇ ਰੇਆਨ ਵੈਸਟਰਨ ਟਾਊਨ 'ਚ 25 ਸਾਲਾ ਫਰਾਂਸ ਦੀ ਖਿਡਾਰਨ ਐਨਨੇ ਸ਼ਾਵਿਨ ਨੂੰ ਹਰਾਇਆ। ਬਾਊਟ ਦੇ ਦੌਰਾਨ ਸਦਾਫ ਖਾਦਿਮ ਦਾ ਸਿਰ ਢਕਿਆ ਹੋਇਆ ਨਹੀਂ ਸੀ ਅਤੇ ਸ਼ਾਰਟ ਪਹਿਨਿਆ ਹੋਇਆ ਸੀ। ਇਹ ਮਹਿਲਾਵਾਂ ਦੇ ਪਹਿਨਾਵੇ ਨੂੰ ਲੈ ਕੇ ਇਸਲਾਮਿਕ ਕਾਨੂੰਨ ਦੇ ਖਿਲਾਫ ਸੀ। ਈਰਾਨ ਮੁਤਾਬਕ ਖਾਦਿਮ 'ਤੇ ਮਹਿਲਾਵਾਂ ਦੇ ਪਹਿਨਾਵੇ ਦੇ ਕਾਨੂੰਨ ਦੀ ਉਲੰਘਣਾ ਕੀਤੀ ਹੈ। ਜਦਕਿ ਕੋਚ ਨੂੰ ਵੀ ਸਹਿ ਅਪਰਧੀ ਦੱਸਿਆ ਗਿਆ ਹੈ। ਈਰਾਨ ਦੇ ਬਾਕਸਿੰਗ ਫੈਡਰੇਸ਼ਨ ਨੇ ਇਸ ਮਾਮਲੇ ਤੋਂ ਦੂਰੀ ਬਣਾ ਲਈ ਹੈ। ਈਰਾਨ ਬਾਕਸਿੰਗ ਫੈਡਰੇਸ਼ਨ ਦੇ ਪ੍ਰਮੁੱਖ ਹੁਸੈਨ ਸ਼ੂਰੀ ਦਾ ਕਹਿਣਾ ਹੈ ਕਿ ਖਾਦਿਮ ਬਾਕਸਿੰਗ ਫੈਡਰੇਸ਼ਨ ਦੀ ਮੈਂਬਰ ਨਹੀਂ ਹੈ। ਅਜਿਹੇ ਜੋ ਉਹ ਜੋ ਵੀ ਕਰ ਰਹੀ ਹੈ ਇਹ ਉਸ ਦੀ ਨਿੱਜੀ ਗਤੀਵਿਧੀ ਹੈ। ਬਾਊਟ ਤੋਂ ਪਹਿਲਾਂ ਖਾਦਿਮ ਨੇ ਇਕ ਬਿਆਨ 'ਚ ਕਿਹਾ ਸੀ ਕਿ ਉਹ ਚਾਹੁੰਦੀ ਹੈ ਕਿ ਉਹ ਹੋਰ ਸਫਲ ਹੋ ਸਕੇ ਅਤੇ ਈਰਾਨ ਦੀਆਂ ਮਹਿਲਾਵਾਂ ਇਸ ਖੇਡ ਵੱਲ ਆਕਰਸ਼ਿਤ ਹੋ ਸਕਣ। ਈਰਾਨੀ ਮਹਿਲਾਵਾਂ ਕਈ ਖੇਡਾਂ 'ਚ ਹਿੱਸਾ ਲੈਂਦੀਆਂ ਹਨ। ਰੋਇੰਗ ਤੋਂ ਲੈ ਕੇ ਰਗਬੀ ਜਿਹੇ ਖੇਡ ਖੇਡਦੀਆਂ ਹਨ। ਹਾਲਾਂਕਿ ਉਨ੍ਹਾਂ ਨੂੰ ਪਹਿਨਾਵੇ ਨੂੰ ਲੈ ਕੇ ਕੁਝ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਅਜਿਹੇ 'ਚ ਕੁਸ਼ਤੀ, ਤੈਰਾਕੀ ਅਤੇ ਬਾਕਸਿੰਗ ਜਿਹੇ ਖੇਡ ਉਨ੍ਹਾਂ ਲਈ ਮੁਸ਼ਕਲ ਹੋ ਜਾਂਦੇ ਹਨ।

Tarsem Singh

This news is Content Editor Tarsem Singh