ਸਚਿਨ ਦਿਖਾਉਣਗੇ ਮੁੰਬਈ ਹਾਫ ਮੈਰਾਥਨ ਨੂੰ ਹਰੀ ਝੰਡੀ

07/28/2017 5:35:32 PM

ਮੁੰਬਈ— ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਆਉਣ ਵਾਲੀ 20 ਅਗਸਤ ਨੂੰ ਆਈ.ਡੀ.ਬੀ.ਆਈ. ਫੈਡਰਲ ਲਾਈਫ ਇੰਸ਼ੋਰੈਂਸ ਮੁੰਬਈ ਹਾਫ ਮੈਰਾਥਨ ਦੇ ਦੂਜੇ ਸੈਸ਼ਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਆਈ.ਡੀ.ਬੀ.ਆਈ. ਫੈਡਰਲ ਲਾਈਫ ਇੰਸ਼ੋਰੈਂਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਗਨੇਸ਼ ਸ਼ਹਾਨੇ ਨੇ ਸ਼ੁੱਕਰਵਾਰ ਨੂੰ ਸਚਿਨ ਦੀ ਮੌਜੁਦਗੀ 'ਚ ਮੁੰਬਈ ਹਾਫ ਮੈਰਾਥਨ ਦੇ ਦੂਜੇ ਸੈਸ਼ਨ ਦਾ ਐਲਾਨ ਕੀਤਾ। ਮੈਰਾਥਨ 'ਚ ਲਗਭਗ 15 ਹਜ਼ਾਰ ਹਿੱਸੇਦਾਰਾਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ। ਇਸ ਮੌਕੇ 'ਤੇ ਸਚਿਨ ਨੇ ਮੁਕਾਬਲੇਬਾਜ਼ਾਂ 'ਚ ਮੈਰਾਥਨ ਪ੍ਰਤੀ ਉਤਸ਼ਾਹ ਵਧਾਉਣ ਅਤੇ ਇਸ 'ਚ ਦੌੜਦੇ ਪ੍ਰਤੀ ਉਨ੍ਹਾਂ ਨੂੰ ਜਾਗਰੂਕ ਕਰਨ ਦੇ ਲਈ 100 ਜੋੜੇ ਬੂਟ ਵੀ ਦਾਨ ਦਿੱਤੇ। 

ਸਚਿਨ ਨੇ ਕਹਾ, ਮੈਨੂੰ ਦੌੜਨਾ ਪਸੰਦ ਹੈ ਪਰ 48 ਘੰਟੇ ਨਹੀਂ। ਜੇਕਰ ਤੁਸੀਂ 48 ਘੰਟਿਆਂ ਤੱਕ ਸੋਣ ਦਾ ਵੀ ਫੈਸਲਾ ਕਰ ਲੈਂਦੇ ਹੋ ਤਾਂ ਤੁਸੀਂ 48 ਘੰਟਿਆਂ ਤੱਕ ਨਹੀਂ ਸੋ ਸਕਦੇ। ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਲਈ ਮੈਂ ਬਹੁਤ ਦੌੜਦਾ ਸੀ। ਖੇਡ ਦੌਰਾਨ ਖੁਦ ਨੂੰ ਪੂਰੀ ਤਰ੍ਹਾਂ ਫਿੱਟ ਰਹਿਣ ਦੇ ਲਈ ਮੈਂ ਸ਼ਿਵਾਜੀ ਪਾਰਕ ਦੇ ਕੋਲ ਹਰ ਰੋਜ਼ ਦੌੜਦਾ ਸੀ। ਉਨ੍ਹਾਂ ਕਿਹਾ, ਅਸੀਂ ਮੁੰਬਈ, ਨਵੀਂ ਦਿੱਲੀ, ਕੋਚੀ ਅਤੇ ਕੋਲਕਾਤਾ ਸਮੇਤ ਦੇਸ਼ ਦੇ ਚਾਰ ਵੱਡੇ ਸ਼ਹਿਰਾਂ 'ਚ ਮੈਰਾਥਨ ਦਾ ਆਯੋਜਨ ਕਰ ਰਹੇ ਹਾਂ।