4 ਫਰਵਰੀ ਕੋਲਕਾਤਾ ਮੈਰਾਥਨ ਨੂੰ ਝੰਡੀ ਦਿਖਾਉਣਗੇ ਸਚਿਨ

11/24/2017 12:53:38 AM

ਕੋਲਕਾਤਾ— ਭਾਰਤ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ 4 ਫਰਵਰੀ ਨੂੰ ਰੇਡ ਰੋਡ 'ਤੇ ਆਈ.ਡੀ.ਬੀ.ਆਈ. ਫੇਡਰਲ ਲਾਈਫ ਇੰਸ਼ੋਰੇਂਸ ਕੋਲਕਾਤਾ ਮੈਰਾਥਨ ਦੇ ਦੂਸਰੇ ਪੜਾਅ ਨੂੰ ਝੰਝੀ ਦਿਖਾਉਣਗੇ। ਤੇਂਦੁਲਕਰ ਨੇ ਕਿਹਾ ਕਿ ਹਰ ਭਾਰਤੀ ਨੂੰ ਫਿਟ ਤੇ ਸਿਹਤਮੰਦ ਦੇਖਣਾ ਚਾਹੁੰਦੇ ਹਨ। ਇਸ ਮੈਰਾਥਨ ਦੀ ਇਨਮੀ ਰਾਸ਼ੀ 10 ਲੱਖ ਰੁਪਏ ਹੋਵੇਗੀ।
ਤੇਂਦੁਲਕਰ ਨੇ ਕਿਹਾ ਕਿ ਪਿਛਲੇ ਸਾਲ ਇਸ ਮੈਰਾਥਨ 'ਚ ਲੋਕਾਂ ਦਾ ਉਤਸ਼ਾਹ ਚੰਗਾ ਸੀ। ਮੈਂ ਇਸ ਸਾਲ ਕੋਲਕਾਤਾ ਵਲੋਂ ਜ਼ਿਆਦਾ ਭਾਗੀਦਾਰੀ ਦੀ ਉਮੀਦ ਲਗਾਈ ਹੈ। 'ਕਮ ਆਨ ਕੋਲਕਾਤਾ।' ਪੂਰੇ ਦੇਸ਼ ਤੋਂ ਦੌੜਾਕ ਡਬਲਿਊ.ਡਬਲਿਊ.ਡਬਲਿਊ.ਡਾਟ ਕੋਲਕਾਤਾਮੈਰਾਥਨ ਡਾਟ ਕਾਮ 'ਤੇ ਆਉਣ ਲਾਈਨ ਰਜ਼ਿਸਟਰ ਕਰਾ ਸਕਦੇ ਹੋ।