WC ਦੇ ਬਾਦਸ਼ਾਹ ਹਨ 'ਸਚਿਨ ਤੇਂਦੁਲਕਰ', ਕੋਈ ਵੀ ਨਹੀਂ ਤੋੜ ਸਕਿਆ ਹੈ ਇਹ ਰਿਕਾਰਡ

05/16/2019 11:19:35 AM

ਸਪੋਰਟਸ ਡੈਸਕ— ਕ੍ਰਿਕਟ ਵਿਸ਼ਵ ਕੱਪ ਦੇ 12ਵੇਂ ਸੀਜ਼ਨ ਦੇ ਸ਼ੁਰੂ ਹੋਣ 'ਚ ਅਜੇ ਸਿਰਫ ਕੁਝ ਹੀ ਦਿਨ ਬਾਕੀ ਹਨ। ਅਜੇ ਤੱਕ ਹੋਏ ਵਿਸ਼ਵ ਕੱਪ 'ਚ ਕਈ ਦਿੱਗਜਾਂ ਨੇ ਆਪਣੇ ਦਮ 'ਤੇ ਕਈ ਰਿਕਾਰਡ ਬਣਾਏ ਅਤੇ ਵਿਸ਼ਵ ਕੱਪ ਜਿੱਤਿਆ। ਇਨ੍ਹਾਂ ਧਾਕੜ ਖਿਡਾਰੀਆਂ 'ਚੋਂ ਸਭ ਤੋਂ ਪਹਿਲਾਂ ਨਾਂ ਸਚਿਨ ਤੇਂਦੁਲਕਰ ਦਾ ਆਉਂਦਾ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਦੇ ਉਨ੍ਹਾਂ ਰਿਕਾਰਡ ਬਾਰੇ ਜਿਨ੍ਹਾਂ ਨੂੰ ਅਜੇ ਤੱਕ ਕੋਈ ਨਹੀਂ ਤੋੜ ਸਕਿਆ ਹੈ। ਸਚਿਨ ਨੇ ਅਜੇ ਤਕ 6 ਕ੍ਰਿਕਟ ਵਿਸ਼ਵ ਕੱਪ ਖੇਡੇ ਹਨ। 1992, 1996, 1999, 2003, 2007, 2011) ਅਤੇ ਇਸ ਦੌਰਾਨ ਉਨ੍ਹਾਂ ਨੇ ਰਿਕਾਰਡ ਦਾ ਪਹਾੜ ਬਣਾਇਆ ਹੈ ਤਾਂ ਆਓ ਇਕ ਝਾਤ ਪਾਈਏ ਉਨ੍ਹਾਂ ਵੱਡੇ ਰਿਕਾਰਡਾਂ ਬਾਰੇ।

ਇਕ ਵਰਲਡ ਕੱਪ 'ਚ ਸਭ ਤੋਂ ਜ਼ਿਆਦਾ ਦੌੜਾਂ

ਸਚਿਨ ਨੇ ਸਾਲ 2003 'ਚ ਖੇਡੇ ਗਏ 11 ਮੁਕਾਬਲਿਆਂ 'ਚ 673 ਦੌੜਾਂ ਬਣਾਈਆਂ ਹਨ ਜੋ ਇਕ ਟੂਰਨਾਮੈਂਟ 'ਚ ਕਿਸੇ ਵੀ ਬੱਲੇਬਾਜ਼ ਵੱਲੋਂ ਬਣਾਈਆਂ ਗਈਆਂ ਦੌੜਾਂ ਦੇ ਮਾਮਲੇ 'ਚ ਸਭ ਤੋਂ ਜ਼ਿਆਦਾ ਹੈ।

ਸਭ ਤੋਂ ਜ਼ਿਆਦਾ ਸੈਂਕੜੇ

ਸਚਿਨ ਨੇ 56.95 ਦੀ ਔਸਤ ਨਾਲ 2278 ਦੌੜਾਂ ਬਣਾਈਆਂ ਹਨ ਜਿਸ ਦੇ ਨਜ਼ਦੀਕ ਫਿਲਹਾਲ ਕੋਈ ਨਹੀਂ ਹੈ। ਇਸ ਦੌਰਾਨ ਸਚਿਨ ਦਾ ਚੋਟੀ ਦਾ ਸਕੋਰ 152 ਸੀ ਜੋ ਉਨ੍ਹਾਂ ਨੇ 2003 'ਚ ਨਾਮੀਬੀਆ ਦੇ ਖਿਲਾਫ ਬਣਾਇਆ ਸੀ।

ਸਭ ਤੋਂ ਜ਼ਿਆਦਾ ਅਰਧ ਸੈਂਕੜੇ

ਅਰਧ ਸੈਂਕੜਿਆਂ ਦੇ ਮਾਮਲੇ 'ਚ ਸਚਿਨ ਸਭ ਤੋਂ ਅੱਗੇ ਹਨ। ਉਨ੍ਹਾਂ ਨੇ ਕੁਲ 15 ਅਰਧ ਸੈਂਕੜੇ ਬਣਾਏ ਹਨ। ਇਸ 'ਚ ਸਾਲ 2003 'ਚ ਉਨ੍ਹਾਂ ਨੇ 6 ਅਰਧ ਸੈਂਕੜੇ ਲਗਾਏ ਹਨ।

Tarsem Singh

This news is Content Editor Tarsem Singh