ਸਚਿਨ ਤੇਂਦੁਲਕਰ ਨੇ ਓਲੰਪਿਕ ਚਾਂਦੀ ਤਮਗਾ ਜੇਤੂ ਮੀਰਾਬਾਈ ਚਾਨੂੰ ਨਾਲ ਕੀਤੀ ਮੁਲਾਕਾਤ

08/12/2021 10:53:42 AM

ਮੁੰਬਈ (ਵਾਰਤਾ) : ਮਹਾਨ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਬੁੱਧਵਾਰ ਨੂੰ ਆਪਣੇ ਘਰ ਟੋਕੀਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਮੀਰਾਬਾਈ ਚਾਨੂ ਨਾਲ ਮੁਲਾਕਾਤ ਕੀਤੀ। ਸਚਿਨ ਅਤੇ ਚਾਨੂ ਨੇ ਟਵਿਟਰ ’ਤੇ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆ ਹਨ। ਚਾਨੂ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ਸਚਿਨ ਤੇਂਦੁਲਕਰ ਸਰ ਨੂੰ ਮਿਲ ਕੇ ਚੰਗਾ ਲੱਗਾ। ਉਨ੍ਹਾਂ ਦੇ ਗਿਆਨ ਅਤੇ ਪ੍ਰੇਰਣਾ ਦੇ ਸ਼ਬਦ ਹਮੇਸ਼ਾ ਮੇਰੇ ਨਾਲ ਰਹਿਣਗੇ।

ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਹਾਕੀ ਖਿਡਾਰੀਆਂ ਨੂੰ SGPC ਨੇ ਸੌਂਪਿਆ 1 ਕਰੋੜ ਰੁਪਏ ਦਾ ਚੈੱਕ

ਉਥੇ ਹੀ ਸਚਿਨ ਨੇ ਟਵੀਟ ਵਿਚ ਲਿਖਿਆ, ਮੀਰਾਬਾਈ ਚਾਨੂ ਨੂੰ ਮਿਲ ਕੇ ਖ਼ੁਸ਼ੀ ਹੋਈ। ਮਣੀਪੁਰ ਤੋਂ ਟੋਕੀਓ ਤੱਕ ਦੀ ਤੁਹਾਡੀ ਪ੍ਰੇਰਕ ਯਾਤਰਾ ਦੇ ਬਾਰੇ ਵਿਚ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ। ਆਗਾਮੀ ਸਾਲਾਂ ਵਿਚ ਤੁਹਾਡੇ ਕੋਲ ਅੱਗੇ ਵਧਣ ਲਈ ਬਹੁਤ ਮੌਕੇ ਹਨ, ਸਖ਼ਤ ਮਿਹਨਤ ਕਰਦੇ ਰਹੋ।’ ਜ਼ਿਕਰਯੋਗ ਹੈ ਕਿ ਚਾਨੂ ਪਿਛਲੇ ਮਹੀਨੇ ਟੋਕੀਓ ਓਲੰਪਿਕ ਵਿਚ ਵੇਟਲਿਫਟਿੰਗ ਵਿਚ ਕੁੱਲ 202 ਕਿੱਲੋਗ੍ਰਾਮ ਭਾਰ ਚੁੱਕ ਕੇ ਚਾਂਦੀ ਤਮਗਾ ਜਿੱਤਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਬਣੀ ਸੀ। ਉਹ ਵੇਟਲਿਫਟਿੰਗ ਵਿਚ ਕਰਨਮ ਮੱਲੇਸ਼ਵਰੀ ਤੋਂ ਬਾਅਦ 2 ਦਹਾਕਿਆਂ ਵਿਚ ਤਮਗਾ ਜਿੱਤਣ ਵਾਲੀ ਦੂਜੀ ਭਾਰਤੀ ਹੈ। ਇਸ ਤੋਂ ਪਹਿਲਾਂ ਮੱਲੇਸ਼ਵਰੀ ਨੇ 2000 ਸਿਡਨੀ ਓਲੰਪਿਕ ਵਿਚ ਕਾਂਸੀ ਤਮਗਾ ਜਿੱਤਿਆ ਸੀ।

ਇਹ ਵੀ ਪੜ੍ਹੋ: ਨੀਰਜ ਚੋਪੜਾ ਨੂੰ ਇਕ ਹੋਰ ਵੱਡਾ ਸਨਮਾਨ, ਹੁਣ ਹਰ ਸਾਲ 7 ਅਗਸਤ ਨੂੰ ਮਨਾਇਆ ਜਾਵੇਗਾ ‘ਜੈਵਲਿਨ ਥ੍ਰੋਅ ਡੇਅ’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry