ਸ਼ੋਏਬ ਅਖ਼ਤਰ ਦੀ ਗੇਂਦ ਨਾਲ ਟੁੱਟ ਗਈ ਸੀ ਸਚਿਨ ਤੇਂਦੁਲਕਰ ਦੀ ਪਸਲੀ, ਕਰੀਬ 4 ਮਹੀਨੇ ਤਕ ਸਨ ਅਨਜਾਣ

05/17/2021 10:42:40 AM

ਸਪੋਰਟਸ ਡੈਸਕ— ਕ੍ਰਿਕਟ ਦੀ ਦੁਨੀਆ ਦੇ ਭਗਵਾਨ ਕਹੇ ਜਾਣ ਵਾਲੇ ਭਾਰਤੀ ਧਾਕੜ ਸਚਿਨ ਤੇਂਦੁਲਕਰ ਦਾ ਕੌਮਾਂਤਰੀ ਕਰੀਅਰ ਕਰੀਬ 24 ਸਾਲ ਲੰਬਾ ਰਿਹਾ ਤੇ ਇਸ ਦੌਰਾਨ ਉਨ੍ਹਾਂ ਦਾ ਸਾਹਮਣਾ ਸੱਟਾਂ ਨਾਲ ਹੁੰਦਾ ਰਿਹਾ। ਉਨ੍ਹਾਂ ਦੇ ਕੌਮਾਂਤਰੀ ਕਰੀਅਰ ਦਾ ਪਹਿਲਾ ਹਾਫ਼ ਸ਼ਾਨਦਾਰ ਰਿਹਾ, ਕਿਉਂਕਿ ਉਸ ਦੌਰਾਨ ਅਜਿਹਾ ਪਲ ਸ਼ਾਇਦ ਹੀ ਕਦੀ ਆਇਆ, ਜਦੋਂ ਉਹ ਕਿਸੇ ਇਕ ਮੈਚ ਤੋਂ ਵੀ ਬਾਹਰ ਰਹੇ ਹੋਣ, ਹਾਲਾਂਕਿ 1999 ਦੇ ਬਾਅਦ ਤੋਂ ਸਚਿਨ ਇਕ ਦੇ ਬਾਅਦ ਇਕ ਸੱਟਾਂ ਦਾ ਸ਼ਿਕਾਰ ਬਣਦੇ ਰਹੇ। 1999 ’ਚ ਪਿੱਠ ’ਚ ਦਰਦ, 2001 ’ਚ ਗਿੱਟੇ ’ਚ ਫ਼੍ਰੈਕਚਰ ਤੇ ਖ਼ਤਰਨਾਕ ਟੈਨਿਸ ਐਲੋਬ ਕੁਝ ਅਜਿਹੀਆਂ ਸੱਟਾਂ ਹਨ, ਜਿਨ੍ਹਾਂ ਦਾ ਸਾਹਮਣਾ ਸਚਿਨ ਨੂੰ ਕਰਨਾ ਪਿਆ।
ਇਹ ਵੀ ਪੜ੍ਹੋ : ਨਿਊਜੀਲੈਂਡ ਸਿੱਖ ਗੇਮਸ ਵੱਲੋਂ ਕੀਤੀ ਗਈ ''ਸ਼ਪੈਸ਼ਲ ਅਵਾਰਡਸ ਇੰਵਨਿੰਗ''

ਇਸ ਦੌਰਾਨ ਇਕ ਅਜਿਹੀ ਵੀ ਸੱਟ ਸੀ, ਜਿਸ ਬਾਰੇ ਉਨ੍ਹਾਂ ਨੂੰ ਲਗਭਗ 4 ਮਹੀਨਿਆਂ ਤਕ ਪਤਾ ਹੀ ਨਹੀਂ ਲੱਗਿਆ। ਮਾਸਟਰ ਬਲਾਸਟਰ ਨੇ ਖ਼ੁਲਾਸਾ ਕੀਤਾ ਕਿ ਕਿਵੇਂ 2007 ’ਚ ਪਾਕਿਸਤਾਨ ਖ਼ਿਲਾਫ਼ ਵਨ-ਡੇ ਸੀਰੀਜ਼ ਦੇ ਦੌਰਾਨ ਉਹ ਸੱਟ ਦਾ ਸ਼ਿਕਾਰ ਹੋ ਗਏ ਸਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਬੱਲੇਬਾਜ਼ੀ ਜਾਰੀ ਰੱਖੀ ਤੇ ਕਰੀਬ 4 ਮਹੀਨੇ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੀ ਪਸਲੀ ਟੁੱਟ ਗਈ ਹੈ।

2007 ’ਚ 5 ਵਨ-ਡੇ ਤੇ 3 ਟੈਸਟ ਮੈਚਾਂ ਦੀ ਸੀਰੀਜ਼ ਲਈ ਪਾਕਿਸਤਾਨ ਨੇ ਭਾਰਤ ਦਾ ਦੌਰਾ ਕੀਤਾ ਸੀ। ਸਚਿਨ ਨੇ ਦੱਸਿਆ ਕਿ 2007 ’ਚ ਅਸੀਂ ਭਾਰਤ ਵੱਲੋਂ ਪਾਕਿਸਤਾਨ ਖ਼ਿਲਾਫ਼ ਖੇਡ ਰਹੇ ਸੀ ਤੇ ਪਹਿਲੇ ਓਵਰ ’ਚ ਸ਼ੋਏਬ ਅਖ਼ਤਰ ਦੀ ਗੇਂਦ ਮੇਰੀ ਪਸਲੀ ’ਤੇ ਲੱਗੀ। ਇਹ ਕਾਫ਼ੀ ਦਰਦਨਾਕ ਸੀ। ਦੋ ਮਹੀਨਿਆਂ ਤੱਕ ਮੈਂ ਆਪਣੇ ਪੇਟ ਦੇ ਸਹਾਰੇ ਨਹੀਂ ਸੌਂ ਸਕਿਆ। ਪਰ ਮੈਂ ਇਸ ਤਰ੍ਹਾਂ ਹੀ ਖੇਡਣਾ ਜਾਰੀ ਰਖਿਆ ਤੇ ਖ਼ੁਦ ਆਪਣਾ ਚੈਸਟ ਗਾਰਡ ਡਿਜ਼ਾਈਨ ਕੀਤਾ। ਮੈਂ ਬਚੇ ਹੋਏ ਵਨ-ਡੇ ਮੈਚ ਤੇ ਟੈਸਟ ਸੀਰੀਜ਼ ਜਾਰੀ ਰੱਖੀ। ਇਸ ਤੋਂ ਬਾਅਦ 2007-2008 ’ਚ ਟੀਮ ਇੰਡੀਆ ਬਾਰਡਰ ਗਾਵਸਕਰ ਟਰਾਫ਼ੀ ਲਈ ਆਸਟਰੇਲੀਆ ਦੌਰੇ ’ਤੇ ਗਈ। ਉੱਥੇ ਚਾਰ ਟੈਸਟ ਮੈਚ ਖੇਡਣੇ ਸਨ। 1-2 ਨਾਲ ਸੀਰੀਜ਼ ਹਾਰਨ ਦੇ ਬਾਅਦ ਟੀਮ ਨੇ ਆਸਟਰੇਲੀਆ ਤੇ ਸ਼੍ਰੀਲੰਕਾ ਦੇ ਖ਼ਿਲਾਫ਼ ਟ੍ਰਾਈ ਸੀਰੀਜ਼ ਖੇਡੀ।
ਇਹ ਵੀ ਪੜ੍ਹੋ : ਗਾਇਕਵਾੜ ਦਾ ਨਾਂ ਮਰਾਠੀ ਫਿਲਮਾਂ ਦੀ ਅਭਿਨੇਤਰੀ ਸਿਆਲੀ ਸੰਜੀਵ ਦੇ ਨਾਲ ਚਰਚਾ 'ਚ

ਕਮਰ ਦੀ ਸੱਟ ਲੱਗਣ ’ਤੇ ਪਤਾ ਲੱਗਾ ਪੁਰਾਣੀ ਸੱਟ ਬਾਰੇ
ਸਚਿਨ ਨੇ ਦੱਸਿਆ ਕਿ ਕਿਵੇਂ ਇਕ ਹੋਰ ਸੱਟ ਲੱਗੀ, ਜਿਸ ਕਾਰਨ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਪਹਿਲਾਂ ਤੋਂ ਹੀ ਉਨ੍ਹਾਂ ਦੀ ਪਸਲੀ ਟੁੱਟੀ ਹੋਈ ਸੀ। ਉਨ੍ਹਾਂ ਕਿਹਾ ਕਿ ਜਦੋਂ ਮੈਂ ਆਸਟਰੇਲੀਆ ਗਿਆ, ਮੈਂ ਪੂਰੀ ਸੀਰੀਜ਼ ਖੇਡਿਆ। ਅਸੀਂ ਤਿਕੌਣੀ ਸੀਰੀਜ਼ ਖੇਡੀ ਤੇ ਜਦੋਂ ਇਹ ਖ਼ਤਮ ਹੋਣ ਵਾਲੀ ਸੀ ਤਾਂ ਮੇਰੀ ਲੱਕ ’ਤੇ ਸੱਟ ਲਗ ਗਈ। ਮਾਸਟਰਸ ਬਲਾਸਟਰ ਨੇ ਕਿਹਾ ਕਿ ਮੈਂ ਭਾਰਤ ਆ ਗਿਆ ਸੀ ਤੇ ਪੂਰੇ ਸਰੀਰ ਦਾ ਸਕੈਨ ਕਰਾਇਆ। ਉਸ ਸਮੇਂ ਡਾਕਟਰ ਨੇ ਇਸ ਦੇ ਬਾਰੇ ਮੈਨੂੰ ਦੱਸਿਆ। ਮੈਂ ਉਨ੍ਹਾਂ ਤੋਂ ਆਪਣੀ ਪਸਲੀ ਬਾਰੇ ਨਹੀਂ ਪੁੱਛਿਆ, ਕਿਉਂਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਸ਼ੁਰੂ ਹੋਣ ਵਾਲਾ ਸੀ ਪਰ ਮੈਂ ਉਦੋਂ ਤਕ ਫ਼ਿੱਟ ਨਹੀਂ ਹੋ ਸਕਿਆ ਤੇ ਸ਼ੁਰੂਆਤੀ 7 ਮੈਚ ਛੱਡਣੇ ਪਏ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh