ਸੰਨਿਆਸ ਮਗਰੋਂ ਵੀ ਪੈਸਿਆਂ ਦੇ ਮਾਮਲੇ ’ਚ ਕੋਹਲੀ ਤੋਂ ਘੱਟ ਨਹੀਂ ਹਨ ਤੇਂਦੁਲਕਰ, ਕਮਾਈ ਜਾਣ ਕੇ ਹੋ ਜਾਵੋਗੇ ਹੈਰਾਨ

08/14/2021 1:48:54 PM

ਨਵੀਂ ਦਿੱਲੀ— ਟੀਮ ਇੰਡੀਆ ਦੇ ਸਾਬਕਾ ਬੱਲੇਬਾਜ਼ ਸਚਿਨ ਤੇਂਦੁਲਕਰ ਨੇ 7 ਸਾਲ ਪਹਿਲਾਂ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਪ੍ਰਸਿੱਧੀ ’ਚ ਕੋਈ ਕਮੀ ਨਹੀਂ ਆਈ ਹੈ। ਇੰਨਾ ਹੀ ਨਹੀਂ ਆਪਣੇ ਕ੍ਰਿਕਟ ਤੋਂ ਸੰਨਿਆਸ ਦੇ ਬਾਅਦ ਵੀ ਸਚਿਨ ਕਰੋੜਾਂ ਰੁਪਏ ਕਮਾਉਂਦੇ ਹਨ।

ਇਹ ਵੀ ਪੜ੍ਹੋ : ਕਾਮਰਾਨ ਅਕਮਲ ਦੀ ਇਸ ਗ਼ਲਤੀ ਦਾ ਉੱਡਿਆ ਮਜ਼ਾਕ, ਲੋਕ ਬੋਲੇ- ਅੰਗਰੇਜ਼ਾਂ ਨੇ ਮੁੜ ਗੁਲਾਮ ਬਣਾ ਦੇਣਾ

ਸਚਿਨ ਤੇਂਦੁਲਕਰ ਦੀ ਕੁਲ ਕਮਾਈ
ਭਾਰਤ ਦੇ ਸਭ ਤੋਂ ਅਮੀਰ ਕ੍ਰਿਕਟਰਾਂ ਦੀ ਸੂਚੀ ’ਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਨਾਂ ਆਉਂਦਾ ਹੈ। ਸਚਿਨ ਦੀ ਕੁਲ ਕਮਾਈ 120 ਮਿਲੀਅਨ ਡਾਲਰ ਹੈ। 

ਰਿਟਾਇਰਮੈਂਟ ਦੇ ਬਾਅਦ ਵੀ ਕਮਾਈ ਕਰਦੇ ਹਨ ਸਚਿਨ ਤੇਂਦੁਲਕਰ
ਸਚਿਨ ਕ੍ਰਿਕਟ ਤੋਂ ਬੇਸ਼ੱਕ ਰਿਟਾਇਰ ਹੋ ਚੁੱਕੇ ਹਨ ਪਰ ਇਨ੍ਹਾਂ ਦੀ ਕਮਾਈ ਦਾ ਰਸਤਾ ਅਜੇ ਵੀ ਖੁੱਲ੍ਹਾ ਹੈ। ਉਹ ਕਈ ਵਿਗਿਆਪਨਾਂ, ਫ਼ੈਸ਼ਨ ਤੇ ਕਮਰਸ਼ੀਅਲ ਬ੍ਰਾਂਡ ਤੇ ਸਪਾਂਸਰਸ਼ਿਪ ਦੀ ਜ਼ਰੀਏ ਪੈਸਾ ਕਮਾਉਂਦੇ ਹਨ।

ਸਚਿਨ ਤੇਂਦੁਲਕਰ ਦੀ ਪ੍ਰਸਿੱਧੀ
2019 ’ਚ ਚ ਤੇਂਦੁਲਕਰ ਦੀ ਬ੍ਰਾਂਡ ਵੈਲਿਊ 15.8 ਫ਼ੀਸਦੀ ਦੀ ਦਰ ਨਾਲ ਵਧਦੇ ਹੋਏ ਕਰੀਬ 25.1 ਮਿਲੀਅਨ ਡਾਲਰ ਰਹੀ ਹੈ। ਉਹ 2019 ’ਚ  Duff & Phelps ਦੀ ਲਿਸਟ ’ਚ ਸ਼ਾਮਲ ਹੋਣ ਵਾਲੇ ਇਕਲੌਤੇ ਰਿਟਾਇਰਡ ਸੈਲੀਬਿ੍ਰਟੀ ਸਨ। 

ਇਹ ਵੀ ਪੜ੍ਹੋ : ਖੇਡ ਮੰਤਰੀ ਨੇ 'ਫਿਟ ਇੰਡੀਆ ਫ੍ਰੀਡਮ ਰਨ 2.0' ਕੀਤੀ ਲਾਂਚ

ਸਚਿਨ ਤੇਂਦੁਲਕਰ ਕੋਲ ਮਸ਼ਹੂਰ ਬ੍ਰਾਂਡ ਦੇ ਵਿਗਿਆਪਨ
ਪਿਛਲੇ 10 ਸਾਲ ਤੋਂ ਉਨ੍ਹਾਂ ਕੋਲ Livpure ਤੇ Luminous ਜਿਹੇ ਬ੍ਰਾਂਡਸ ਹਨ। ਇਨ੍ਹਾਂ ਕੰਪਨੀਆਂ ਨੇ ਲਗਾਤਾਰ ਤੇਂਦੁਲਕਰ ਦੇ ਨਾਲ ਵਿਗਿਆਪਨ ਲਈ ਡੀਲ ਰਿਨਿਊ ਕੀਤੀਆਂ ਹਨ।

ਕਮਾਈ ਦੇ ਮਾਮਲੇ ’ਚ ਸਚਿਨ ਤੋਂ ਪਿੱਛੇ ਹਨ ਵਿਰਾਟ
ਵਿਰਾਟ ਕੋਹਲੀ ਦੀ ਕੁੱਲ ਦੌਲਤ ਫ਼ਿਲਹਾਲ ਸਚਿਨ ਦੇ ਮੁਕਾਬਲੇ ਘੱਟ ਹੈ। ਵਿਰਾਟ ਕੋਹਲੀ ਦੀ ਪੂਰੀ ਦੌਲਤ 119 ਮਿਲੀਅਨ ਡਾਲਰ ਹੈ। ਇਸ ’ਚ ਉਨ੍ਹਾਂ ਦਾ ਆਪਣਾ ਫ਼ੈਸ਼ਨ ਬ੍ਰਾਂਡ ਰੋਨਗ, ਪਿਊਮਾ ਦੇ ਨਾਲ ਉਨ੍ਹਾਂ ਦੀ ਪਾਰਟਨਰਸ਼ਿਪ ਸਭ ਸ਼ਾਮਲ ਹਨ। ਵਿਰਾਟ ਕੋਹਲੀ ਫ਼ੋਰਬਸ ਦੀ ਹਾਈਏਸਟ ਪੇਡ ਐਥਲੀਟਸ ਦੀ ਸੂਚੀ ’ਚ ਫ਼ਿਲਹਾਲ 66ਵੇਂ ਸਥਾਨ ’ਤੇ ਹਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

Tarsem Singh

This news is Content Editor Tarsem Singh