ਟੀਮ ਇੰਡੀਆ ਦੀ ਜਿੱਤ ਤੋਂ ਜ਼ਿਆਦਾ ਸਚਿਨ ਦੀ ਭਵਿੱਖਬਾਣੀ ਨੇ ਫੈਨਜ਼ ਨੂੰ ਕੀਤਾ ਹੈਰਾਨ

Monday, Jul 09, 2018 - 05:12 PM (IST)

ਨਵੀਂ ਦਿੱਲੀ—ਵਿਰਾਟ ਕੋਹਲੀ ਦੀ ਅਗਵਾਈ 'ਚ ਟੀਮ ਇੰਡੀਆ ਨੇ ਇੰਗਲੈਂਡ 'ਚ ਇਤਿਹਾਸ ਰਚ ਦਿੱਤਾ। ਟੀਮ ਇੰਡੀਆ ਨੇ ਪਹਿਲੀ ਵਾਰ ਇੰਗਲੈਂਡ 'ਚ ਟੀ-20 ਸੀਰੀਜ਼ 'ਤੇ ਕਬਜਾ ਕੀਤਾ। ਆਖਰੀ ਮੈਚ 'ਚ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਟੀਮ ਇੰਡੀਆ ਨੇ 2-1 ਨਾਲ ਸੀਰੀਜ਼ ਜਿੱਤੀ। ਵੈਸੇ ਤਾਂ ਟੀਮ ਇੰਡੀਆ ਦੀ ਜਿੱਤ ਤੋਂ ਜ਼ਿਆਦਾ ਫੈਨਜ਼ ਨੂੰ ਸਚਿਨ ਤੇਂਦੁਲਕਰ ਨੇ ਹੈਰਾਨ ਕਰ ਦਿੱਤਾ। ਸਚਿਨ ਤੇਂਦੁਲਕਰ ਨੇ ਆਪਣੇ ਟਵਿਟਰ ਅਕਾਊਂਟ 'ਤੇ ਨਾ ਸਿਰਫ ਟੀਮ ਇੰਡੀਆ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਸੀ ਬਲਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਲੱਗਦਾ ਹੈ ਕਿ ਟੀਮ ਇੰਡੀਆ 19ਵੇਂ ਓਵਰ 'ਤੋਂ ਪਹਿਲਾਂ ਹੀ ਜਿੱਤ ਜਾਵੇਗੀ।ਟੀਮ ਇੰਡੀਆ ਨੇ 18.4 ਓਵਰਾਂ 'ਚ ਹੀ ਟੀਚਾ ਹਾਸਲ ਕਰ ਲਿਆ ਅਤੇ ਇਸ ਜਿੱਤ 'ਤੇ ਸਚਿਨ ਨੇ ਇਕ ਹੋਰ ਟਵੀਟ ਕੀਤਾ।


ਤੁਹਾਨੂੰ ਦੱਸ ਦਈਏ ਕਿ ਟੀਮ ਇੰਡੀਆ ਨੇ ਲਗਾਤਾਰ 6ਵੀਂ ਟੀ-20 ਸੀਰੀਜ਼ ਆਪਣੇ ਨਾਂ ਕੀਤੀ ਹੈ। ਇਸ ਜਿੱਤ 'ਚ ਓਪਨਰ ਰੋਹਿਤ ਸ਼ਰਮਾ ਨੇ ਧਮਾਕੇਦਾਰ ਸੈਂਕੜਾ ਲਗਾਇਆ। ਰੋਹਿਤ ਨੇ 56 ਗੇਂਦਾਂ 'ਚ ਅਜੇਤੂ 100 ਦੌੜਾਂ ਦੀ ਪਾਰੀ ਖੇਡੀ, ਜਿਸ 'ਚ 11 ਚੌਕੇ ਅਤੇ 5 ਛੱਕੇ ਸ਼ਾਮਲ ਸਨ। ਰੋਹਿਤ ਦੇ ਇਲਾਵਾ ਕਪਤਾਨ ਵਿਰਾਟ ਕੋਹਲੀ ਨੇ 43 ਦੌੜਾਂ ਅਤੇ ਆਲਰਾਊਂਡਰ ਹਾਰਦਿਕ ਪੰਡਯਾ ਨੇ ਵੀ 14 ਗੇਂਦਾਂ 'ਚ ਅਜੇਤੂ 33 ਦੌੜਾਂ ਦੀ ਪਾਰੀ ਖੇਡੀ। ਹਾਰਦਿਕ ਨੇ ਇਸ ਮੈਚ 'ਚ 4 ਵਿਕਟ ਵੀ ਝਟਕੇ। ਟੀ-20 ਸੀਰੀਜ਼ ਜਿੱਤਣ ਦੇ ਬਾਅਦ ਹੁਣ ਟੀਮ ਇੰਡੀਆ ਨੂੰ ਇੰਗਲੈਂਡ ਦੇ ਖਿਲਾਫ 3 ਮੈਚਾਂ ਦੀ ਵਨਡੇ ਸੀਰੀਜ਼ ਖੇਡਣੀ ਹੈ ਜਿਸਦਾ ਪਹਿਲਾਂ ਮੈਚ 12 ਜੁਲਾਈ ਨੂੰ ਹੋਵੇਗਾ।

 


Related News