ਖ਼ੁਦ ਨੂੰ ਭਾਰਤ ਦਾ ਪੁੱਤ ਕਹਾਉਣ ਵਾਲੇ ਸਚਿਨ ਤੇਂਦੁਲਕਰ ਖ਼ਿਲਾਫ਼ ਕੈਟ ਨੇ ਖੋਲ੍ਹਿਆ ਮੋਰਚਾ, ਕੀਤੀ ਖ਼ਾਸ ਮੰਗ

09/17/2020 2:49:29 PM

ਨਵੀਂ ਦਿੱਲੀ : ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਖ਼ਿਲਾਫ ਕੰਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਸ (ਕੈਟ) ਨੇ ਮੋਰਚਾ ਖੋਲ ਦਿੱਤਾ ਹੈ। ਕੈਟ ਨੇ ਕਿਹਾ ਕਿ ਜਦੋਂ ਚੀਨ-ਭਾਰਤ ਵਿਚਾਲੇ ਇਕ ਤਰ੍ਹਾਂ ਨਾਲ ਸੀਤ ਯੁੱਧ ਚੱਲ ਰਿਹਾ ਹੈ, ਅਜਿਹੇ ਵਿਚ ਸਚਿਨ ਦਾ ਕਿਸੇ ਵੀ ਵੱਡੇ ਚੀਨੀ ਨਿਵੇਸ਼ ਵਾਲੀ ਕੰਪਨੀ ਦਾ ਬਰਾਂਡ ਅੰਬੈਸਡਰ ਬਨਣਾ ਸਾਫ਼ ਤੌਰ 'ਤੇ ਉਨ੍ਹਾਂ ਦੀ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣ ਦੇ ਲਾਲਚ ਨੂੰ ਦਰਸਾਉਂਦਾ ਹੈ। ਕੈਟ ਨੇ ਸਚਿਨ ਤੇਂਦੁਲਕਰ ਦੀ ਸਖ਼ਤ ਆਲੋਚਨਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਦੇਸ਼ ਨੂੰ ਇਹ ਜਵਾਬ ਦੇਣਾ ਚਾਹੀਦਾ ਹੈ। ਕੈਟ ਨੇ ਇਹ ਵੀ ਕਿਹਾ ਕਿ ਸਚਿਨ ਦੇ ਇਸ ਫ਼ੈਸਲੇ ਨਾਲ ਨਾ ਸਿਰਫ਼ ਦੇਸ਼ ਭਰ ਦੇ ਵਪਾਰੀ, ਸਗੋਂ ਪ੍ਰਸ਼ੰਸਕ ਵੀ ਬੇਹੱਦ ਨਾਰਾਜ਼ ਹਨ। ਕੈਟ ਨੇ ਕਿਹਾ ਕਿ ਅਸੀਂ ਇਸ ਸਬੰਧ ਵਿਚ ਸਚਿਨ ਤੇਂਦੁਲਕਰ ਨੂੰ ਪੱਤਰ ਭੇਜ ਕੇ ਆਪਣਾ ਫ਼ੈਸਲਾ ਬਦਲਣ ਦਾ ਬੇਨਤੀ ਕੀਤੀ ਹੈ।

ਇਹ ਵੀ ਪੜ੍ਹੋ: ਖੇਡ ਜਗਤ 'ਚ ਸੋਗ ਦੀ ਲਹਿਰ, ਕੋਰੋਨਾ ਅੱਗੇ ਜੰਗ ਹਾਰਿਆ ਇਹ ਸਾਬਕਾ ਕ੍ਰਿਕਟਰ

ਕੈਟ ਦੇ ਰਾਸ਼ਟਰੀ ਪ੍ਰਧਾਨ ਬੀ.ਸੀ. ਭਰਤੀਆ ਅਤੇ ਰਾਸ਼ਟਰੀ ਮਹਾਮੰਤਰੀ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਇਕ ਪਾਸੇ ਦੇਸ਼ ਵਿਚ ਇਕ ਵੱਡੀ ਚੀਨੀ ਕੰਪਨੀ ਭਾਰਤ ਵਿਚ ਜਾਸੂਸੀ ਕਰਦੀ ਹੋਈ ਫੜੀ ਜਾ ਰਹੀ ਹੈ, ਉਥੇ ਹੀ ਦੂਜੇ ਪਾਸੇ ਸਚਿਨ ਤੇਂਦੁਲਕਰ ਜੋ ਖੁਦ ਨੂੰ ਭਾਰਤ ਦਾ ਪੁੱਤਰ ਕਹਿੰਦੇ ਹਨ, ਉਨ੍ਹਾਂ ਨੂੰ ਚੀਨ ਨਿਵੇਸ਼ ਵਾਲੀ ਕੰਪਨੀ ਦਾ ਬਰਾਂਡ ਅੰਬੈਸਡਰ ਬਨਣ ਵਿਚ ਕੋਈ ਸ਼ਰਮ ਨਹੀਂ ਹੈ। ਕੈਟ ਨੇ ਕਿਹਾ ਕਿ ਇਹ ਸਿੱਧੇ ਤੌਰ 'ਤੇ ਸਾਡੀ ਵੀਰ ਫੌਜ ਦਾ ਵੀ ਵੱਡਾ ਅਪਮਾਨ ਹੈ, ਜੋ ਵਿਰੋਧੀ ਹਾਲਾਤਾ ਅਤੇ ਮੌਸਮ ਵਿਚ ਦੇਸ਼ ਦੀਆਂ ਸਰਹੱਦਾਂ 'ਤੇ ਤਾਇਨਾਤ ਰਹਿ ਕੇ ਦੇਸ਼ ਦੀ ਸੁਰੱਖਿਆ ਵਿਚ ਲੱਗੇ ਹਨ। ਸਚਿਨ ਦੇਸ਼ ਅਤੇ ਫੌਜੀਆਂ ਦੀ ਹੌਸਲਾ ਅਫ਼ਜਾਈ ਨਹੀਂ ਕਰਦੇ, ਸਗੋਂ ਅਸਲ ਵਿਚ ਦੁਸ਼ਮਣ ਦੇਸ਼ ਦੇ ਪੈਸੇ ਨਾਲ ਚੱਲ ਰਹੀਆਂ ਕੰਪਨੀਆਂ ਦੇ ਬਰਾਂਡ ਅੰਬੈਸਡਰ ਬਣ ਕਰੋੜਾਂ ਰੁਪਏ ਕਮਾਉਣ ਵਿਚ ਜ਼ਿਆਦਾ ਰੁਚੀ ਰੱਖਦੇ ਹਨ। ਕੈਟ ਨੇ ਕਿਹਾ ਕਿ ਇਸ਼ਤਿਹਾਰਾਂ ਵਿਚ ਆਉਣ ਵਾਲੀ ਹੱਸਤੀਆਂ ਇਕ ਤਰ੍ਹਾਂ ਨਾਲ ਸਾਡੇ ਨੌਜਵਾਨਾਂ ਲਈ ਰੋਲ ਮਾਡਲ ਹਨ। ਉਨ੍ਹਾਂ ਕਿਹਾ ਕਿ ਹੁਣ ਵੀ ਸਮਾਂ ਹੈ, ਜਦੋਂ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਸਚਿਨ ਨੂੰ ਅਜਿਹੀਆਂ ਕੰਪਨੀਆਂ ਦਾ ਬਰਾਂਡ ਅੰਬੈਸਡਰ ਨਹੀਂ ਬਨਣ ਦੀ ਘੋਸ਼ਣਾ ਤੁਰੰਤ ਕਰਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਰਾਹਤ, ਅੱਜ ਮੁੜ ਸਸਤਾ ਹੋਇਆ ਪੈਟਰੋਲ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਨਵੇਂ ਭਾਅ

cherry

This news is Content Editor cherry