ਸਚਿਨ ਨੇ ਸ਼ੈਫਾਲੀ ਦੀ ਕੀਤੀ ਸ਼ਲਾਘਾ, ਕਿਹਾ- ਸੁਪਨਿਆਂ ਦਾ ਪਿੱਛਾ ਕਰੋ ਤੇ ਸਰਵਸ੍ਰੇਸ਼ਠ ਪ੍ਰਦਰਸ਼ਨ ਕਰੋ

02/12/2020 11:30:32 PM

ਮੈਲਬੋਰਨ— ਭਾਰਤੀ ਮਹਿਲਾ ਟੀਮ ਦੀ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਆਪਣੇ ਆਦਰਸ਼ ਸਚਿਨ ਤੇਂਦੁਲਕਰ ਨੂੰ 6 ਸਾਲ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਲਾਹਲੀ 'ਚ ਉਸਦੇ ਆਖਰੀ ਰਣਜੀ ਟਰਾਫੀ ਮੈਚ 'ਚ ਖੇਡਦੇ ਹੋਏ ਦੇਖਣ ਪਹੁੰਚੀ ਸੀ ਤੇ ਇਸ ਮਹਾਨ ਕ੍ਰਿਕਟਰ ਨੇ ਹੁਣ ਉਸਦੇ ਵਿਦਾਈ ਘਰੇਲੂ ਮੈਚ 'ਚ ਪਹੁੰਚਣ ਦੇ ਲਈ ਇਸ 16 ਸਾਲ ਦੀ ਕ੍ਰਿਕਟਰ ਦੀ ਸ਼ਲਾਘਾ ਕੀਤੀ ਹੈ।

PunjabKesari
ਹਾਲ ਹੀ 'ਚ ਸਚਿਨ ਬੁਸ਼ਫਾਇਰ ਚੈਰਿਟੀ ਮੈਚ ਖੇਡਣ ਦੇ ਲਈ ਆਸਟਰੇਲੀਆ ਗਏ ਸਨ ਜਿੱਥੇ ਸਚਿਨ ਨੇ ਚੈਰਿਟੀ ਮੈਚ 'ਚ ਹਿੱਸਾ ਲਿਆ ਤੇ ਇਸ ਨੇਕ ਕੰਮ ਦੇ ਲਈ ਅਲਿਸਾ ਪੈਰੀ ਦਾ ਇਕ ਓਵਰ ਵੀ ਖੇਡਿਆ। ਇਸ ਦੌਰਾਨ ਭਾਰਤੀ ਮਹਿਲਾ ਟੀਮ ਆਸਟਰੇਲੀਆ 'ਚ ਹੀ ਮੌਜੂਦ ਸੀ ਤੇ ਉਸ ਦੌਰਾਨ ਸਚਿਨ ਤੇ ਸ਼ੈਫਾਲੀ ਦੀ ਮੁਲਾਕਾਤ ਹੋਈ, ਜਿਸ ਨੂੰ ਸ਼ੈਫਾਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ।

PunjabKesari
ਸ਼ੈਫਾਲੀ ਨੂੰ ਜਵਾਬ ਦਿੰਦੇ ਹੋਏ ਤੇਂਦੁਲਕਰ ਨੇ ਟਵੀਟ ਕੀਤਾ, '' ਤੁਹਾਡੇ ਨਾਲ ਹੋਈ ਮੁਲਾਕਾਤ ਬਹੁਤ ਵਧੀਆ ਰਹੀ, ਸ਼ੈਫਾਲੀ। ਤੁਹਾਡੇ ਤੋਂ ਪਤਾ ਲੱਗਿਆ ਕਿ ਤੁਸੀਂ ਕਿਸ ਤਰ੍ਹਾ ਮੇਰਾ ਆਖਰੀ ਰਣਜੀ ਮੈਚ ਦੇਖਣ ਦੇ ਲਈ ਲਾਹਲੀ ਪਹੁੰਚੀ ਸੀ ਤੇ ਹੁਣ ਤੁਹਾਨੂੰ ਭਾਰਤ ਦੇ ਲਈ ਖੇਡਦੇ ਹੋਏ ਦੇਖਣਾ ਸ਼ਾਨਦਾਰ ਹੈ।'' ਉਨ੍ਹਾਂ ਨੇ ਕਿਹਾ ਕਿ ਆਪਣੇ ਸੁਪਨਿਆਂ ਦੇ ਪਿੱਛੇ ਜਾਂਦੇ ਰਹੋ, ਕਿਉਂਕਿ ਸੁਪਨੇ ਸੱਚ ਹੁੰਦੇ ਹਨ। ਖੇਡ ਦਾ ਲਾਭ ਚੁੱਕੋ ਤੇ ਹਮੇਸ਼ਾ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰੋ। ਤੇਂਦੁਲਕਰ ਨੇ ਆਪਣਾ ਆਖਰੀ ਰਣਜੀ ਮੈਚ ਲਾਹਲੀ 'ਚ ਮੁੰਬਈ ਵਲੋਂ ਹਰਿਆਣਾ ਵਿਰੁੱਧ ਅਕਤੂਬਰ 2013 'ਚ ਖੇਡਿਆ ਸੀ।

 


Gurdeep Singh

Content Editor

Related News