ਸਚਿਨ ਏਸ਼ੀਆਈ ਮੁੱਕੇਬਾਜ਼ੀ ਫੈੱਡਰੇਸ਼ਨ ਦਾ ਸਾਲ ਦਾ ਸਰਵਉੱਤਮ ਮੁੱਕੇਬਾਜ਼ ਬਣਿਆ

12/14/2017 3:38:45 AM

ਨਵੀਂ ਦਿੱਲੀ— ਵਿਸ਼ਵ ਯੁਵਾ ਚੈਂਪੀਅਨ ਸਚਿਨ ਸਿਵਾਚ ਨੂੰ ਏਸ਼ੀਆਈ ਮੁੱਕੇਬਾਜ਼ੀ ਫੈੱਡਰੇਸ਼ਨ ਦਾ ਸਾਲ ਦਾ ਸਰਵਉੱਤਮ ਯੁਵਾ ਮੁੱਕੇਬਾਜ਼ ਚੁਣਿਆ ਗਿਆ ਹੈ। ਇਸ ਮਹਾਦੀਪ ਦੀ ਸੰਸਥਾ ਦੇ ਆਨਲਾਈਨ ਪੋਲ 'ਚ ਸਚਿਨ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਸਨ। ਪਿਛਲੇ ਸਾਲ ਵਿਸ਼ਵ ਖਿਤਾਬ ਜਿੱਤਣ ਵਾਲੇ ਸਿਵਾਚ ਨੇ ਇਸ ਸਾਲ ਏਸ਼ੀਆਈ ਯੁਵਾ ਚੈਂਪੀਅਨਸ਼ਿਪ ਵਿਚ ਚਾਂਦੀ ਅਤੇ ਯੁਵਾ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਮਗਾ ਜਿੱਤਿਆ ਸੀ। ਸਿਵਾਚ ਨੂੰ ਆਨਲਾਈਨ ਪੋਲ ਵਿਚ ਆਪਣੇ ਵਰਗ 'ਚ 36.2 ਫੀਸਦੀ ਵੋਟਾਂ ਮਿਲੀਆਂ।