ਕ੍ਰਿਕਟ ਤੋਂ ਬਾਅਦ ਯੁਵਰਾਜ ਨਾਲ ਗੋਲਫ ਖੇਡਦੇ ਨਜ਼ਰ ਆਏ ਸਚਿਨ, ਤਸਵੀਰ ਸਾਂਝੀ ਕਰ ਲਿਖੀ ਖ਼ਾਸ ਕੈਪਸ਼ਨ

02/26/2021 4:15:43 PM

ਨਵੀਂ ਦਿੱਲੀ - ਕ੍ਰਿਕਟ ਦੇ ਮੈਦਾਨ 'ਤੇ ਕਈ ਸਾਲਾਂ ਤੋਂ ਇਕੱਠੇ ਆਪਣਾ ਟੈਲੇਂਟ ਦਿਖਾਉਣ ਤੋਂ ਬਾਅਦ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਅਤੇ ਯੁਵਰਾਜ ਸਿੰਘ ਇਸ ਵਾਰ ਗੋਲਫ ਕੋਰਸ 'ਤੇ ਇਕੱਠੇ ਨਜ਼ਰ ਆਏ ਹਨ। ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਸਚਿਨ ਤੇਂਦੁਲਕਰ ਅਤੇ ਯੁਵਰਾਜ ਸਿੰਘ ਹੁਣ ਮਿਲ ਕੇ ਗੋਲਫ ਮੈਦਾਨ ਉੱਤੇ ਆਪਣਾ ਹੁਨਰ ਅਜ਼ਮਾ ਰਹੇ ਹਨ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸਚਿਨ ਨੇ ਵੀ ਯੁਵਰਾਜ ਨਾਲ ਗੋਲਫ ਖੇਡਦੇ ਹੋਏ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਸਚਿਨ ਤੇਂਦੁਲਕਰ ਨੇ ਕੈਪਸ਼ਨ ਕੀਤਾ ਹੈ- 'ਕ੍ਰਿਕਟ ਤੋਂ ਗੋਲਫ ਤੱਕ, ਅਸੀਂ ਕੁਝ ਯਾਰਡ ਦੀ ਯਾਤਰਾ ਕੀਤੀ ਹੈ, ਯੁਵੀ।'

ਇਹ ਵੀ ਪੜ੍ਹੋ : FASTag 'ਚੋਂ ਕੱਟੇ ਗਏ ਹਨ ਜ਼ਿਆਦਾ ਪੈਸੇ ਤਾਂ ਨਾ ਕਰੋ ਚਿੰਤਾ, ਇਥੇ ਪ੍ਰਾਪਤ ਕਰ ਸਕਦੇ ਹੋ ਰਿਫੰਡ

ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਸਚਿਨ ਤੇਂਦੁਲਕਰ ਅਤੇ ਯੁਵਰਾਜ ਸਿੰਘ ਦੋਵੇਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਖ਼ਾਸਕਰ ਸਚਿਨ ਜਿਨ੍ਹਾਂ ਨੇ ਹਾਲ ਹੀ ਵਿਚ ਭਾਰਤ ਅਤੇ ਆਸਟਰੇਲੀਆ ਦੀ ਲੜੀ ਦੌਰਾਨ ਆਪਣੇ ਯੂਟਿਊਬ ਚੈਨਲ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ ਸਨ। ਸਚਿਨ ਅਕਸਰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਬਿਤਾਏ ਸਮੇਂ ਦੀਆਂ ਖ਼ਾਸ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝਾ ਕਰਦੇ ਰਹਿੰਦੇ ਹਨ। ਕੁਝ ਸਮਾਂ ਪਹਿਲਾਂ ਹੀ ਸਚਿਨ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ 'ਤੇ ਬ੍ਰਾਇਨ ਲਾਰਾ ਨਾਲ ਇਕ ਵੀਡੀਓ ਸ਼ੇਅਰ ਕੀਤਾ ਸੀ। ਇਸ ਵੀਡੀਓ 'ਚ ਸਚਿਨ ਗੋਲਫ ਕੋਰਸ 'ਤੇ ਬ੍ਰਾਇਨ ਲਾਰਾ ਨਾਲ ਗੋਲਫ ਖੇਡ ਰਹੇ ਸਨ।

ਇਹ ਵੀ ਪੜ੍ਹੋ : Apple iphone ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ , ਇਸ ਮਾਡਲ 'ਤੇ ਮਿਲ ਰਹੀ ਹੈ 11 ਹਜ਼ਾਰ ਦੀ ਛੋਟ

ਕੁਝ ਦਿਨ ਪਹਿਲਾਂ ਯੁਵਰਾਜ ਸਿੰਘ ਨੇ ਗੋਲਫ ਖੇਡਦੇ ਹੋਏ ਆਪਣੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀ ਸੀ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਯੁਵਰਾਜ ਨੇ ਕੈਪਸ਼ਨ ਦਿੱਤਾ- 'ਜ਼ਿੰਦਗੀ ਨਹੀਂ ਰੁਕਦੀ! ਅੱਗੇ ਵਧਦੇ ਰਹਿਣਾ ਹੁੰਦਾ ਹੈ 22 ਯਾਰਡਸ ਤੋਂ 18 ਛੇਕਾਂ ਵੱਲ'। ਯੁਵਰਾਜ ਨੇ ਇੰਸਟਾਗ੍ਰਾਮ 'ਤੇ ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਆਸ਼ੀਸ਼ ਨੇਹਰਾ ਨਾਲ ਇੱਕ ਤਸਵੀਰ ਸਾਂਝੀ ਕੀਤੀ। ਤਸਵੀਰ ਦਾ ਸਿਰਲੇਖ ਦਿੱਤਾ ਗਿਆ ਸੀ- ‘ਜਦੋਂ ਟਾਈਗਰ ਵੁੱਡਜ਼ ਅਤੇ ਫਿਲ ਮਿਕੇਲਸਨ ਇਕੱਠੇ ਹੋਣ’। ਹਰਭਜਨ ਸਿੰਘ ਨੇ ਵੀ ਇਸ 'ਤੇ ਟਿੱਪਣੀ ਕੀਤੀ ਸੀ।

ਇਹ ਵੀ ਪੜ੍ਹੋ : ਇਹ 1 ਰੁਪਏ ਦਾ ਸਿੱਕਾ ਤੁਹਾਨੂੰ ਬਣਾ ਸਕਦਾ ਹੈ ਅਮੀਰ, ਮਿਲ ਸਕਦੇ ਹਨ ਲੱਖਾਂ ਰੁਪਏ

ਦੱਸ ਦਈਏ ਕਿ ਸਚਿਨ ਤੇਂਦੁਲਕਰ 25 ਸਾਲ ਖੇਡਣ ਤੋਂ ਬਾਅਦ 2013 ਵਿਚ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਜਦੋਂਕਿ ਯੁਵਰਾਜ ਸਿੰਘ ਸਾਲ 2019 ਵਿਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਕ੍ਰਿਕਟ ਦੇ ਮੈਦਾਨ 'ਤੇ ਯੁਵਰਾਜ ਅਤੇ ਸਚਿਨ ਕਈ ਯਾਦਗਾਰ ਸਾਂਝੇਦਾਰੀਆਂ ਦੇ ਗਵਾਹ ਰਹੇ ਹਨ। ਇਨ੍ਹਾਂ ਦੋਵਾਂ ਦੀ ਸਭ ਤੋਂ ਯਾਦਗਾਰੀ ਸਾਂਝੇਦਾਰੀ ਚੇਨਈ ਵਿਚ 2008 ਵਿਚ ਇੰਗਲੈਂਡ ਦੇ ਵਿਰੁੱਧ ਹੋਈ ਸੀ। ਦੋਵਾਂ ਨੇ ਇੰਗਲੈਂਡ ਦੇ ਖ਼ਿਲਾਫ ਟੈਸਟ ਮੈਚ ਵਿਚ ਪੰਜਵੇਂ ਵਿਕਟ ਲਈ ਨਾਬਾਦ 163 ਰਨਾਂ ਦੀ ਸਾਂਝੇਦਾਰੀ ਕੀਤੀ ਸੀ। 387 ਦੌੜਾਂ ਦਾ ਪਿੱਛਾ ਕਰਦਿਆਂ ਸਚਿਨ ਨੇ ਅਜੇਤੂ 103 ਅਤੇ ਯੁਵਰਾਜ ਨੇ 85 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ : ਬਿਨਾਂ QR ਕੋਡ ਦੇ ਵੀ Whatsapp Web 'ਚ ਕਰ ਸਕਦੇ ਹੋ ਲਾਗਇਨ, ਜਾਣੋ ਕਿਵੇਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur