ਆਕਾਸ਼ ਅੰਬਾਨੀ ਦੀ ਮੰਗਣੀ ਪਾਰਟੀ ''ਚ ਸਚਿਨ ਦੀ ਬੇਟੀ ਨੇ ਕੀਤਾ ਡਾਂਸ (ਵੀਡੀਓ)

07/04/2018 10:26:02 PM

ਨਵੀਂ ਦਿੱਲੀ— ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਦੀ ਹਾਲ ਹੀ 'ਚ ਮੰਗਣੀ ਹੋਈ। ਇਸ ਮੌਕੇ 'ਤੇ ਕਈ ਵੱਡੀ-ਵੱਡੀ ਹਸਤੀਆਂ ਪਹੁੰਚੀਆਂ ਸਨ। ਆਕਾਸ਼ ਦੀ ਮੰਗਣੀ 'ਤੇ ਕਈ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਸ 'ਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਸਾਰਾ ਜਾਵੇਦ ਜਾਫਰੀ ਦੀ ਬੇਟੀ ਅਲਾਵਿਆ ਦੇ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ।

 

A post shared by Bollywood Stars Kids🔵 (@bollystarskids) on


ਵੀਡੀਓ ਨੂੰ ਬਾਲੀ ਸਟਾਰ ਕਿਡਸ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਪਾਰਟੀ 'ਚ ਦੋਵੇਂ ਲੜਕੀਆਂ 'ਬਿਊਟੀਫੁੱਲ ਕਰ ਗਈ ਚੁਲ' ਗਾਣੇ 'ਤੇ ਡਾਂਸ ਕਰ ਰਹੀਆਂ ਹਨ। ਇਹ ਵੀਡੀਓ ਉਨ੍ਹਾਂ ਦੇ ਫੈਂਸ ਬਹੁਤ ਪਸੰਦ ਕਰ ਰਹੇ ਹਨ। ਪਾਰਟੀ 'ਚ ਸਾਰਾ ਡਾਰਕ ਪਿੰਕ ਕਲਰ ਦਾ ਲਹਿੰਗਾ ਪਾ ਕੇ ਆਪਣੀ ਮਾਂ ਅੰਜਲੀ ਤੇ ਪਿਤਾ ਦੇ ਨਾਲ ਪਹੁੰਚੀ ਸੀ।

 

A post shared by Pure-Unadultered Entertainment (@buzzing_bollywood) on


ਇਸ ਤੋਂ ਬਾਅਦ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਜਿਸ 'ਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਬਾਲੀਵੁੱਡ ਦੇ ਸਾਰੇ ਸਟਾਰਸ ਇਕ ਸਾਥ ਗਰੁੱਪ ਡਾਂਸ ਕਰਦੇ ਦਿਖੇ।