SA vs IND : ਓਮੀਕਰੋਨ ਤੋਂ ਬਾਅਦ ਹੁਣ ਪਹਿਲੇ ਟੈਸਟ 'ਚ ਮੰਡਰਾ ਰਿਹੈ ਇਹ ਖ਼ਤਰਾ, ਰੱਦ ਹੋ ਸਕਦੈ ਮੈਚ

12/24/2021 11:26:07 AM

ਸਪੋਰਟਸ ਡੈਸਕ- ਦੱਖਣੀ ਅਫ਼ਰੀਕਾ ਤੇ ਭਾਰਤ ਦਰਮਿਆਨ 3 ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ 26 ਦਸੰਬਰ ਤੋਂ ਸੈਂਚੁਰੀਅਨ ਦੇ ਮੈਦਾਨ 'ਤੇ ਖੇਡਿਆ ਜਾਵੇਗਾ। ਇਸ ਮੈਚ ਲਈ ਦੋਵੇਂ ਹੀ ਟੀਮਾਂ ਨੇ ਤਿਆਰੀ ਕਰ ਲਈ ਹੈ। ਪਰ ਸੀਰੀਜ਼ ਦੇ ਪਹਿਲੇ ਟੈਸਟ ਮੈਚ 'ਚ ਖ਼ਤਰਾ ਮੰਡਰਾਉਂਦਾ ਹੋਇਆ ਦਿਸ ਰਿਹਾ ਹੈ। ਇਹ ਖ਼ਤਰਾ ਓਮੀਕਰੋਨ ਵਾਇਰਸ ਨਹੀਂ ਸਗੋਂ ਮੌਸਮ ਹੈ। ਬਾਕਸਿੰਗ ਡੇ ਟੈਸਟ ਮੈਚ ਦੇ 4 ਦਿਨਾਂ 'ਚ ਮੀਂਹ ਪੈਣ ਦਾ ਅਨੁਮਾਨ ਹੈ ਜਿਸ ਵਜ੍ਹਾ ਨਾਲ ਪਹਿਲੇ ਟੈਸਟ ਮੈਚ ਦੇ ਰੱਦ ਹੋਣ ਦੀਆਂ ਸੰਭਾਵਨਾਵਾਂ ਵੱਧ ਹਨ।

ਇਹ ਵੀ ਪੜ੍ਹੋ : BCCI ਨੇ IPL 'ਚ ਕੋਰੋਨਾ ਤੋਂ ਬਚਣ ਲਈ ਤਿਆਰ ਕੀਤਾ ਪਲਾਨ-ਬੀ

ਸੈਂਚੁਰੀਅਨ ਦੀ ਗੱਲ ਕਰੀਏ ਤਾਂ ਟੈਸਟ ਮੈਚ ਦੇ ਪਹਿਲੇ-ਦੂਜੇ ਦਿਨ ਐਤਵਾਰ ਤੇ ਸੋਮਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ ਜਦਕਿ ਟੈਸਟ ਮੈਚ ਦੇ ਤੀਜੇ ਦਿਨ ਧੁੱਪ ਨਿਕਲਣ ਦੀ ਸੰਭਾਵਨਾ ਹੈ। ਜਦਕਿ ਚੌਥੇ ਤੇ ਪੰਜਵੇਂ ਦਿਨ ਭਾਵ ਬੁੱਧਵਾਰ ਤੇ ਵੀਰਵਾਰ ਨੂੰ ਫਿਰ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਵਜ੍ਹਾ ਨਾਲ ਇਹ ਲਗ ਰਿਹਾ ਹੈ ਕਿ ਪਹਿਲਾ ਟੈਸਟ ਮੈਚ ਮੀਂਹ ਕਾਰਨ ਰੱਦ ਹੋ ਸਕਦਾ ਹੈ।

ਮੌਸਮ ਅਪਡੇਟ 
ਐਤਵਾਰ : ਤਾਪਮਾਨ 24-15 ਡਿਗਰੀ, ਮੀਂਹ
ਸੋਮਵਾਰ : ਤਾਪਮਾਨ 22-14 ਡਿਗਰੀ, ਮੀਂਹ
ਮੰਗਲਵਾਰ : ਤਾਪਮਾਨ 27-16 ਡਿਗਰੀ, ਧੁੱਪ
ਬੁੱਧਵਾਰ : ਤਾਪਮਾਨ 27-16 ਡਿਗਰੀ, ਮੀਂਹ
ਵੀਰਵਾਰ : ਤਾਪਮਾਨ 27-16 ਡਿਗਰੀ, ਮੀਂਹ

ਇਹ ਵੀ ਪੜ੍ਹੋ : ਭਾਰਤ ਕੋਲ ਦੱਖਣੀ ਅਫਰੀਕਾ ਨੂੰ ਉਸਦੀ ਧਰਤੀ 'ਤੇ ਹਰਾਉਣ ਦਾ ਸ਼ਾਨਦਾਰ ਮੌਕਾ : ਸ਼ਾਸਤਰੀ

ਭਾਰਤ ਬਨਾਮ ਦੱਖਣੀ ਅਫ਼ਰੀਕਾ ਟੈਸਟ ਸੀਰੀਜ਼ ਦਾ ਸ਼ਡਿਊਲ 
26-30 ਦਸੰਬਰ 2021: ਪਹਿਲਾ ਟੈਸਟ ਬਨਾਮ ਭਾਰਤ, ਸਪੋਰਟਸ ਪਾਰਕ, ਸੈਂਚੁਰੀਅਨ
03-07 ਜਨਵਰੀ 2022 : ਦੂਜਾ ਟੈਸਟ ਬਨਾਮ ਭਾਰਤ, ਇੰਪੀਰੀਅਲ ਵਾਂਡਰਸ, ਜੋਹਾਨਸਬਰਗ
11-15 ਜਨਵਰੀ 2022 : ਤੀਜਾ ਟੈਸਟ ਬਨਾਮ ਭਾਰਤ, ਨਿਊਲੈਂਡਸ, ਕੇਪਟਾਊਨ

ਭਾਰਤ ਬਨਾਮ ਦੱਖਣੀ ਅਫ਼ਰੀਕਾ ਵਨ-ਡੇ ਸੀਰੀਜ਼ ਦਾ ਸ਼ਡਿਊਲ
19 ਜਨਵਰੀ 2022 : ਪਹਿਲਾ ਵਨ ਡੇ ਬਨਾਮ ਭਾਰਤ, ਯੂਰੋਲਕਸ ਬੋਲੈਂਡ ਪਾਰਕ, ਪਾਰਲੀ
21 ਜਨਵਰੀ 2022 : ਦੂਜਾ ਵਨ ਡੇ ਬਨਾਮ ਭਾਰਤ, ਯੂਰੋਲਕਸ ਬੋਲੈਂਡ ਪਾਰਕ, ਪਾਰਲੀ
23 ਜਨਵਰੀ 2022 : ਤੀਜਾ ਵਨ ਡੇ ਬਨਾਮ ਭਾਰਤ, ਨਿਊਲੈਂਡਸ, ਕੇਪਟਾਊਨ

ਇਹ ਵੀ ਪੜ੍ਹੋ : ਭਾਰਤੀ ਬੱਲੇਬਾਜ਼ ਦੱਖਣੀ ਅਫਰੀਕੀ ਤੇਜ਼ ਗੇਂਦਬਾਜ਼ਾਂ ਨਾਲ ਨਜਿੱਠਣ 'ਚ ਸਮਰੱਥ : ਪੁਜਾਰਾ

 ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh