ਅਜਿਹੇ ਕ੍ਰਿਕਟਰ ਜਿਨ੍ਹਾਂ 'ਤੇ ਖੇਡਣ ਸਬੰਧੀ ਲਾਈਫਟਾਈਮ ਬੈਨ ਕੋਰਟ ਵੱਲੋਂ ਗਿਆ ਸੀ ਹਟਾਇਆ

03/15/2019 4:01:59 PM

ਸਪੋਰਟਸ ਡੈਸਕ— ਸਪਾਟ ਫਿਕਸਿੰਗ ਕ੍ਰਿਕਟ ਦੀ ਦੁਨੀਆ ਦਾ ਇਕ ਅਜਿਹਾ ਜਿੰਨ ਹੈ ਜੋ ਲੱਬੇ ਸਮੇਂ ਤੋਂ ਕ੍ਰਿਕਟਰਾਂ ਨੂੰ ਸ਼ਰਮਸਾਰ ਕਰਦਾ ਆ ਰਿਹਾ ਹੈ। ਕਈ ਧਾਕੜ ਖਿਡਾਰੀ ਸਪਾਟ ਫਿਕਸਿੰਗ ਦੇ ਵਿਵਾਦ ਦੀ ਲਪੇਟ 'ਚ ਆ ਚੁੱਕੇ ਹਨ। ਅੱਜ ਹੀ ਸੁਪਰੀਮ ਕੋਰਟ ਨੇ ਸ਼੍ਰੀਸੰਥ 'ਤੇ ਆਈ.ਪੀ.ਐੱਲ. ਮੈਚ ਫਿਕਸਿੰਗ ਦੇ ਦੋਸ਼ਾਂ ਕਾਰਨ ਲੱਗਾ ਲਾਈਫ ਟਾਈਮ ਬੈਨ ਹਟਾ ਦਿੱਤਾ ਹੈ। ਅੱਜ ਅਸੀਂ ਤੁਹਾਨੂੰ ਸ੍ਰੀਸੰਥ ਸਣੇ ਕੁਝ ਅਜਿਹੇ ਕ੍ਰਿਕਟਰਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਮੈਚ ਫਿਕਸਿੰਗ ਦੇ ਮਾਮਲੇ 'ਚ ਫਸ ਗਏ ਸਨ ਪਰ ਬਾਅਦ 'ਚ ਉਸ ਦੋਸ਼ ਤੋਂ ਮੁਕਤ ਵੀ ਹੋ ਗਏ ਸਨ।

ਐੱਸ. ਸ਼੍ਰੀਸੰਥ
PunjabKesari
ਐੱਸ. ਸ਼੍ਰੀਸੰਥ ਜਿਹੇ ਖਿਡਾਰੀ ਨੂੰ ਕੌਣ ਨਹੀਂ ਜਾਣਦਾ ਹੋਵੇਗਾ। ਉਸ ਨੇ ਆਪਣੀ ਸ਼ਾਨਦਾਰ ਕ੍ਰਿਕਟ ਨਾਲ ਕਈ ਕ੍ਰਿਕਟਰ ਪ੍ਰਸ਼ੰਸਕਾਂ ਨੂੰ ਆਪਣਾ ਮੁਰੀਦ ਬਣਾ ਲਿਆ ਸੀ। ਬਾਅਦ 'ਚ ਉਸ 'ਤੇ ਆਈ.ਪੀ.ਐੱਲ. ਦੌਰਾਨ ਮੈਚ ਫਿਕਸਿੰਗ ਦੇ ਦੋਸ਼ ਲੱਗੇ ਸਨ। ਅੱਜ ਸੁਪਰੀਮ ਕੋਰਟ ਨੇ ਆਈ.ਪੀ.ਐੱਲ. ਮੈਚ ਫਿਕਸਿੰਗ ਮਾਮਲੇ 'ਚ ਟੀਮ ਦੇ ਕ੍ਰਿਕਟਰ ਐੱਸ. ਸ਼੍ਰੀਸੰਥ ਨੂੰ ਵੱਡੀ ਰਾਹਤ ਦਿੰਦੇ ਹੋਏ ਉਨ੍ਹਾਂ 'ਤੇ ਕ੍ਰਿਕਟ ਖੇਡਣ 'ਤੇ ਲੱਗੇ ਲਾਈਫ ਟਾਈਮ ਬੈਨ ਨੂੰ ਖਤਮ ਕਰ ਦਿੱਤਾ ਹੈ।

ਮੁਹੰਮਦ ਅਜ਼ਹਰੂਦੀਨ
PunjabKesari
ਟੀਮ ਇੰਡੀਆ ਦੇ ਧਾਕੜ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਆਪਣੀ ਸ਼ਾਨਦਾਰ ਖੇਡ ਲਈ ਜਾਣੇ ਜਾਂਦੇ ਸਨ। ਪਰ 2000 'ਚ ਉਨ੍ਹਾਂ 'ਤੇ ਦੋਸ਼ ਲੱਗੇ ਸਨ ਕਿ ਉਨ੍ਹਾਂ ਦੇ ਬੁਕੀ ਨਾਲ ਸਿੱਧੇ ਸਬੰਧ ਸਨ। ਮੁਹੰਮਦ ਅਜ਼ਹਰੂਦੀਨ ਅਤੇ ਦੱਖਣੀ ਅਫਰੀਕਾ ਦੇ ਹੈਂਸੀ 'ਤੇ ਇਕੱਠਿਆਂ ਮੈਚ ਫਿਕਸਿੰਗ ਦੇ ਦੋਸ਼ ਲੱਗੇ ਸਨ। ਪਰ ਬਾਅਦ 'ਚ ਕੋਰਟ ਨੇ ਮੁਹੰਮਦ ਅਜ਼ਹਰੂਦੀਨ ਦੇ ਹੱਕ 'ਚ ਫੈਸਲਾ ਸੁਣਾਇਆ ਸੀ।

ਅਜੇ ਜਡੇਜਾ
PunjabKesari
ਅਜੇ ਜਡੇਜਾ ਆਪਣੀ ਸ਼ਾਨਦਾਰ ਬੱਲੇਬਾਜ਼ੀ ਲਈ ਜਾਣੇ ਜਾਂਦੇ ਸਨ। ਪਰ ਸਾਲ 1999 'ਚ ਅਜੇ ਜਡੇਜਾ 'ਤੇ 5 ਸਾਲ ਦਾ ਬੈਨ ਮੈਚ ਫਿਕਸਿੰਗ ਕਾਰਨ ਲੱਗਾ ਸੀ। ਪਰ ਬਾਅਦ 'ਚ ਅਦਾਲਤ ਨੇ ਉਨ੍ਹਾਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਸੀ। ਪਰ ਉਦੋਂ ਤਕ ਜਡੇਜਾ ਦਾ ਕਰੀਅਰ ਮੈਚ ਫਿਕਸਿੰਗ ਦਾ ਦੈਂਤ ਪੂਰੀ ਤਰ੍ਹਾਂ ਨਾਲ ਖਾ ਚੁੱਕਾ ਸੀ।


Tarsem Singh

Content Editor

Related News