ਜਿਮਨਾਸਟਕ ਏਲੀਨਾ ਨੂੰ 14 ਸਾਲ ਪਹਿਲਾਂ ਮਿਲੇ ਸਨ ਰੂਸੀ ਰਾਸ਼ਟਰਪਤੀ, ਕਰਨਗੇ ਵਿਆਹ

12/25/2018 9:45:07 PM

ਜਲੰਧਰ— 5 ਸਾਲ ਪਹਿਲਾਂ ਪਹਿਲੀ ਪਤਨੀ ਨਿਊਡਮਿਲਾ ਤੋਂ ਤਲਾਕ ਲੈ ਚੁੱਕੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਜਿਮਨਾਸਟਿਕ ਖਿਡਾਰਨ ਏਲੀਨਾ ਕਾਬਾਯੇਵਾ ਦੇ ਨਾਲ ਜਲਦ ਹੀ ਵਿਆਹ ਕਰਨ ਦਾ ਖੁਲਾਸਾ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਜਦੋਂ ਉਹ 2004 ਦੀਆਂ ਏਥਨਜ਼ ਓਲੰਪਿਕ ਖੇਡਾਂ 'ਚ ਜਿਮਨਾਸਟਿਕ ਦਾ ਸੋਨਾ ਜਿੱਤ ਕੇ ਪਰਤੀ, ਉਦੋਂ ਹੀ ਉਸ ਦੀ ਮੁਲਾਕਾਤ ਪੁਤਿਨ ਨਾਲ ਹੋਈ ਸੀ।

ਪੂਰੀ ਦੁਨੀਆ ਏਲੀਨਾ ਕਾਬਾਯੇਬਾ ਨੂੰ ਪੁਤਿਨ ਗੀ ਗਰਲਫ੍ਰੈਂਡ ਕਹਿੰਦੀ ਹੈ। ਰੂਸ 'ਚ ਵੀ ਦੱਬੀ ਜ਼ੁਬਾਨ ਨਾਲ ਲੋਕ ਮੰਨਦੇ ਹਨ ਕਿ ਉਸ ਦੇ ਤੇ ਪੁਤਿਨ ਵਿਚਾਲੇ ਚੰਗੇ ਸਬੰਧ ਹਨ। ਕਿਹਾ ਤਾਂ ਇਥੋਂ ਤੱਕ ਵੀ ਜਾਂਦਾ ਰਿਹਾ ਹੈ ਕਿ ਪੁਤਿਨ ਤੋਂ ਉਸ ਦੇ 2 ਬੱਚੇ ਵੀ ਹਨ। ਲਗਭਗ 2 ਸਾਲ ਪਹਿਲਾਂ ਵੀ ਚਰਚੇ ਸਨ ਕਿ ਦੋਵੇਂ ਜਲਦ ਹੀ ਵਿਆਹ ਕਰਨ ਵਾਲੇ ਹਨ। ਆਮ ਤੌਰ 'ਤੇ ਉਹ ਪੁਤਿਨ ਨਾਲ ਦੇਖੀ ਜਾਂਦੀ ਹੈ। ਹਾਲਾਂਕਿ ਦੋਵਾਂ ਵਿਚਾਲੇ ਉਮਰ ਦਾ ਫਰਕ 31 ਸਾਲਾਂ ਦਾ ਹੈ। ਪੁਤਿਨ 66 ਸਾਲ ਦੇ ਹਨ ਤਾਂ ਏਲੀਨਾ 35 ਦੀ।


ਦੱਸਿਆ ਜਾਂਦਾ ਹੈ ਕਿ ਏਲੀਨਾ ਨੂੰ ਪਸੰਦ ਨਹੀਂ ਸੀ ਕਿ ਪੁਤਿਨ ਰੂਸ ਦੇ ਰਾਸ਼ਟਰਪਤੀ ਬਣੇ। ਅਸਲ 'ਚ ਉਸ ਨੂੰ ਆਪਣੀ ਪ੍ਰਾਈਵੇਟ ਲਾਈਫ ਖਤਮ ਹੋਣ ਦਾ ਖਤਰਾ ਬਣਿਆ ਹੋਇਆ ਸੀ। ਇਸ ਨੂੰ ਲੈ ਕੇ ਉਹ ਸਾਰਾ ਦਿਨ ਰੋਂਦੀ ਰਹਿੰਦੀ ਸੀ।


ਦੱਸ ਦੇਏਈ ਕਿ ਪੁਤਿਨ ਦੀ ਪਹਿਲੀ ਪਤਨੀ ਲਿਊਡਮਿਲਾ ਪੇਸ਼ੇ ਤੋਂ ਏਅਰਹੋਸਟੈੱਸ ਸੀ। 1983 'ਚ ਉਨ੍ਹਾਂ ਦਾ ਵਿਆਹ ਹੋਇਆ ਸੀ। ਨਿਊਡਮਿਲਾ ਤੋਂ ਪੁਤਿਨ ਦੀਆਂ 2 ਧੀਆਂ ਹਨ। ਦੋਵੇਂ ਰੂਸ 'ਚ ਹੀ ਵਧੀਆ ਅਹੁਦਿਆਂ 'ਤੇ ਹਨ।