ਰੂਸ ਨੂੰ ਐੱਫ. ਆਈ. ਐੱਚ. ਹਾਕੀ ਮਹਿਲਾ ਜੂਨੀਅਰ ਵਿਸ਼ਵ ਕੱਪ ਤੋਂ ਕੀਤਾ ਗਿਆ ਬਾਹਰ

03/02/2022 5:24:08 PM

ਲੁਸਾਨੇ- ਕੌਮਾਂਤਰੀ ਪ੍ਰਤੀਯੋਗਿਤਾਵਾਂ 'ਚ ਰੂਸੀ ਐਥਲੀਟਾਂ ਤੇ ਅਧਿਕਾਰੀਆਂ ਦੀ ਹਿੱਸੇਦਾਰੀ ਨੂੰ ਰੋਕਣ ਲਈ ਆਈ. ਓ. ਸੀ. ਵਲੋਂ ਸੋਮਵਾਰ ਨੂੰ ਕੀਤੀ ਗਈ ਸਿਫ਼ਾਰਸ਼ ਦੇ ਬਾਅਦ ਇੰਟਰਨੈਸ਼ਨਲ ਦੇ ਕਾਰਜਕਾਰੀ ਬੋਰਡ (ਈ. ਬੀ.) ਤੇ ਹਾਕੀ ਮਹਾਸੰਘ (ਐੱਫ. ਆਈ. ਐੱਚ) ਨੇ ਦੱਖਣੀ ਅਫਰੀਕਾ ਦੇ ਪੋਚੇਸਟਰੂਮ 'ਚ 1 ਤੋਂ 12 ਅਪ੍ਰੈਲ ਤਕ ਹੋਣ ਵਾਲੀ ਆਗਾਮੀ ਐੱਫ. ਆਈ. ਐੱਚ. ਮਹਿਲਾ ਜੂਨੀਅਰ ਵਿਸ਼ਵ ਕੱਪ ਤੋਂ ਰੂਸ ਨੂੰ ਬਾਹਰ ਕਰਨ ਦਾ ਫ਼ੈਸਲਾ ਲਿਆ ਹੈ।

ਇਹ ਵੀ ਪੜ੍ਹੋ : IPL ਟੀਮ 14 ਜਾਂ 15 ਮਾਰਚ ਨੂੰ ਸ਼ੁਰੂ ਕਰੇਗੀ ਅਭਿਆਸ, 5 ਸਥਾਨਾਂ ਦੀ ਕੀਤੀ ਗਈ ਪਛਾਣ

ਵਿਸ਼ਵ ਪੱਧਰੀ ਖੇਡ ਪ੍ਰਤੀਯੋਗਿਤਾਵਾਂ 'ਚ ਅਖੰਡਤਾ ਦੀ ਰੱਖਿਆ ਤੇ ਸਾਰੀਆਂ ਪ੍ਰਤੀਯੋਗਿਤਾਵਾਂ ਦੀ ਸੁਰੱਖਿਆ ਲਈ ਇਹ ਕਦਮ ਉਠਾਇਆ ਗਿਆ ਹੈ। ਇਸ ਤੋਂ ਪਹਿਲਾਂ ਐੱਫ. ਆਈ. ਐੱਚ. ਇਸ ਭਿਆਨਕ ਸਮੇਂ 'ਚ ਯੂਕ੍ਰੇਨ ਦੀ ਹਾਕੀ ਨਾਲ ਜੁੜੇ ਲੋਕਾਂ ਦੇ ਨਾਲ ਇਸ ਉਮੀਦ 'ਚ ਹੈ ਕਿ ਯੂਕ੍ਰੇਨ ਦੀ ਟੀਮ ਆਾਗਮੀ ਐੱਫ. ਆਈ. ਐੱਚ. ਹਾਕੀ ਮਹਿਲਾ ਜੂਨੀਅਰ ਵਿਸ਼ਵ ਕੱਪ 'ਚ ਹਿੱਸਾ ਲੈਣ ਆਏ। ਐੱਫ. ਆਈ. ਐੱਚ., ਟੀਮ ਨੂੰ ਹਰ ਸੰਭਵ ਮਦਦ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਐੱਫ. ਆਈ. ਐੱਚ. ਨੇ ਸ਼ਾਂਤੀਪੂਰਵਕ ਹੱਲ ਦੀ ਉਮੀਦ ਜਤਾਈ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh