ਰੂਸ ਦੇ ਪਾਵੇਲ ਪੋਂਕਰਾਤੋਵ ਨੇ ਜਿੱਤਿਆ ਗੁਹਾਟੀ ਗ੍ਰਾਂਡ ਮਾਸਟਰ ਸ਼ਤਰੰਜ ਖ਼ਿਤਾਬ

03/22/2022 2:01:00 PM

ਗੁਹਾਟੀ- ਆਸਾਮ (ਨਿਕਲੇਸ਼ ਜੈਨ)- ਨਾਰਥ ਈਸਟ 'ਚ ਪਹਿਲੀ ਵਾਰ ਸੰਪੰਨ ਹੋਏ ਗੁਹਾਟੀ ਇੰਟਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ਦਾ ਖ਼ਿਤਾਬ ਰੋਮਾਂਚਕ ਫਾਈਨਲ 'ਚ ਰੂਸ ਦੇ ਚੋਟੀ ਦਾ ਦਰਜਾ ਪ੍ਰਾਪਤ ਪਾਵੇਲ ਪੋਂਕਰਾਤੋਵ ਨੇ ਜਿੱਤ ਲਿਆ। ਉਨ੍ਹਾਂ ਨੇ ਸਭ ਤੋਂ ਅੱਗੇ ਚਲ ਰਹੇ ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਪਰਾਗੁਏ ਦੇ ਡੇਲਗਾੜੋ ਰੇਮਰੀਜ਼ ਨੂੰ ਇਕ ਮੁਸ਼ਕਲ ਮੁਕਾਬਲੇ 'ਚ ਹਰਾਉਂਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ।

ਇਹ ਵੀ ਪੜ੍ਹੋ : ਪੁਤਿਨ ਦਾ ਸਮਰਥਨ ਕਰਨ ਵਾਲੇ ਸ਼ਤਰੰਜ ਚੈਂਪੀਅਨ ਕਰਜਾਕਿਨ 'ਤੇ ਲੱਗੀ ਪਾਬੰਦੀ

PunjabKesari

ਪਹਿਲੇ ਬੋਰਡ 'ਤੇ ਆਖ਼ਰੀ ਰਾਊਂਡ 'ਚ ਕਾਲੇ ਮੋਹਰਿਆਂ ਨਾਲ ਖੇਡ ਰਹੇ ਪਾਵੇਲ ਪੋਂਕਰਾਤੋਵ ਨੇ ਸਿਸੀਲੀਅਨ ਡ੍ਰੈਗਨ ਓਪਨਿੰਗ 'ਚ ਬਿਹਤਰ ਹਾਥੀ ਦੇ ਐਂਡਗੇਮ 'ਚ 56 ਚਾਲਾਂ 'ਚ ਬਾਜ਼ੀ ਆਪਣੇ ਨਾਂ ਕੀਤੀ ਤੇ 8.5 ਅੰਕ ਬਣਾ ਕੇ ਸਭ ਤੋਂ ਅੱਗੇ ਨਿਕਲੇ।

PunjabKesari

ਹਾਲਾਂਕਿ ਦੂਜੇ ਬੋਰਡ 'ਤੇ ਮਿਸਰ ਦੇ ਫਾਵਜੀ ਅਧਮ ਨੇ ਵੀ ਭਾਰਤ ਦੇ ਸੀ. ਆਰ. ਜੀ. ਕ੍ਰਿਸ਼ਣਾ ਨੂੰ ਹਰਾਉਂਦੇ ਹੋਏ 8.5 ਅੰਕ ਬਣਾਏ ਪਰ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ ਪਾਵੇਲ ਪਹਿਲੇ ਤੇ ਉਹ ਦੂਜੇ ਸਥਾਨ 'ਤੇ ਰਹੇ। 

ਇਹ ਵੀ ਪੜ੍ਹੋ : ਦੇਸ਼ ਦਾ ਨਾਂ ਰੌਸ਼ਨ ਕਰਕੇ ਬੋਲੇ ਲਕਸ਼ੈ ਸੇਨ- ਆਪਣਾ ਸੁਫ਼ਨਾ ਜੀ ਰਿਹਾ ਹਾਂ

PunjabKesari

ਭਾਰਤ ਦੇ ਐੱਸ. ਨਿਤਿਨ ਤੀਜੇ ਸਥਾਨ 'ਤੇ ਰਹੇ। ਉਨ੍ਹਾਂ ਨੇ ਆਖ਼ਰੀ ਰਾਊਂਡ 'ਚ ਹਮਵਤਨ ਕੇ. ਰਤਨਾਕਰਣ ਨੂੰ ਮਾਤ ਦਿੱਤੀ ਤੇ ਭਾਰਤ ਦੇ ਸਾਬਕਾ ਰਾਸ਼ਟਰੀ ਜੂਨੀਅਰ ਚੈਂਪੀਅਨ ਅਰਾਧਯ ਗਰਗ ਨੇ ਸ਼ਾਯਾਂਤਨ ਦਾਸ ਨੂੰ ਹਰਾ ਕੇ ਨਾ ਸਿਰਫ਼ ਚੌਥਾ ਸਥਾਨ ਹਾਸਲ ਕੀਤਾ ਸਗੋਂ ਆਪਣਾ ਆਖ਼ਰੀ ਇੰਟਰਨੈਸ਼ਨਲ ਮਾਸਟਰ ਨਾਰਮ ਵੀ ਹਾਸਲ ਕਰ ਲਿਆ, ਹੁਣ ਅਰਾਧਯ ਨੂੰ ਇੰਟਰਨੈਸ਼ਨਲ ਮਾਸਟਰ ਬਣਨ ਲਈ ਆਪਣੀ ਫੀਡੇ ਰੇਟਿੰਗ ਨੂੰ 2400 ਕਰਨ ਦੀ ਸਿਰਫ਼ ਰਸਮ ਪੂਰੀ ਕਰਨੀ ਹੈ ਤੇ ਇਸ ਤੋਂ ਬਾਅਦ ਉਹ ਭਾਰਤ ਦੇ ਅਗਲੇ ਇੰਟਰਨੈਸ਼ਨਲ ਮਾਸਟਰ ਬਣ ਜਾਣਗੇ। ਮਹਿਲਾ ਵਰਗ 'ਚ ਭਾਰਤ ਦੀ ਸਿਰਜਾ ਸ਼ੇਸ਼ਾਦਰੀ 6.5 ਅੰਕ ਬਣਾ ਕੇ ਪਹਿਲੇ ਤਾਂ ਕੋਲੰਬੀਆ ਦੀ ਏਂਜੇਲਾ ਫ੍ਰਾਂਕੋ 6.5 ਅੰਕ ਬਣਾ ਕੇ ਟਾਈਬ੍ਰੇਕ ਦੇ ਆਧਾਰ 'ਤੇ ਦੂਜੇ ਸਥਾਨ 'ਤੇ ਰਹੀ।

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News