ਰੂਸ ਦੇ ਕੋਚ ਨੇ ਕਿਹਾ ਸਲਾਹ ਨੂੰ ਰੋਕਣ ਲਈ ਤਿਆਰ ਹੈ ਸਾਡੀ ਟੀਮ

06/18/2018 7:14:47 PM

ਮਾਸਕੋ : ਰੂਸ ਦੇ ਕੋਚ ਸਟੇਨਿਸਲਾਵ ਚੇਰਚੇਸੋਵ ਨੇ ਕਿਹਾ ਕਿ ਵਿਸ਼ਵ ਕੱਪ ਦਾ ਮੇਜ਼ਬਾਨ ਜਾਣਦਾ ਹੈ ਕਿ ਕਲ ਸੈਂਟ ਪੀਟਰਸਬਰਗ 'ਚ ਹੋਣ ਵਾਲੇ ਮੁਕਾਬਲੇ 'ਚ ਮਿਸਰ ਦੇ ਸਟਾਰ ਖਿਡਾਰੀ ਮੁਹੰਮਦ ਸਲਾਹ ਨੂੰ ਕਿਵੇਂ ਰੋਕਣਾ ਹੈ। ਸਲਾਹ ਨੇ ਲੀਵਰਪੂਲ ਦੇ ਵਲੋਂ ਇਸ ਸੈਸ਼ਨ 'ਚ 44 ਗੋਲ ਕੀਤੇ ਸਨ। ਉਹ ਜ਼ਖਮੀ ਹੋਣ ਕਾਰਨ ਉਰੂਗਵੇ ਖਿਲਾਫ ਪਹਿਲੇ ਮੈਚ 'ਚ ਨਹੀਂ ਖੇਡ ਸਕੇ ਸਨ ਪਰ ਹੁਣ ਉਨ੍ਹਾਂ ਨੂੰ ਫਿਟ ਐਲਾਨਿਆ ਗਿਆ ਹੈ। ਚੇਰਚੇਸੋਵ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਸਲਾਹ ਨੂੰ ਲੈ ਕੇ ਦੁੱਖੀ ਨਹੀਂ ਹੈ। ਰੂਸੀ ਕੋਚ ਨੇ ਟੀਮ ਦੇ ਅਭਿਆਸ ਸੈਸ਼ਨ ਦੇ ਬਾਅਦ ਕਿਹਾ, ਅਸੀਂ ਜਾਣਦੇ ਹਾਂ ਕਿ ਸਲਾਹ ਖਿਲਾਫ ਕਿਵੇਂ ਖੇਡਣਾ ਹੈ। ਅਸੀਂ ਸਲਾਹ ਨੂੰ ਰੋਕਣ ਲਈ ਤਿਆਰ ਹਾਂ ਅਤੇ ਅਜਿਹਾ ਹੀ ਕਰਾਂਗੇ।