ਰਾਸ ਟੇਲਰ ਨੇ ਦੱਸਿਆ- ਜਿੱਤ ਤੋਂ ਬਾਅਦ ਸਾਊਦੀ ਨੇ ਕਿਉਂ ''ਤਾਨਾ'' ਮਾਰਿਆ

02/05/2020 7:53:35 PM

ਨਵੀਂ ਦਿੱਲੀ— ਟੀ-20 ਕਲੀਨ ਸਵੀਪ ਹੋਣ ਤੋਂ ਬਾਅਦ ਨਿਊਜ਼ੀਲੈਂਡ ਟੀਮ ਨੇ ਵਨ ਡੇ ਸੀਰੀਜ਼ 'ਚ ਸ਼ਾਨਦਾਰ ਵਾਪਸੀ ਕੀਤੀ। ਹੈਮਿਲਟਨ 'ਚ ਖੇਡੇ ਗਏ ਪਹਿਲੇ ਵਨ ਡੇ 'ਚ 348 ਦੌੜਾਂ ਦਾ ਟੀਚਾ ਮਿਲਣ ਦੇ ਬਾਵਜੂਦ ਵੀ ਕੀਵੀ ਟੀਮ ਨੇ ਰਾਸ ਟੇਲਰ ਤੇ ਲੈਥਮ ਦੀ ਪਾਰੀਆਂ ਦੀਅ ਬਦੌਲਤ ਜਿੱਤ ਹਾਸਲ ਕੀਤੀ। ਕੀਵੀ ਟੀਮ ਦੀ ਜਿੱਤ 'ਚ ਟੇਲਰ ਦਾ ਸ਼ਾਨਦਾਰ ਸੈਂਕੜਾ ਖਾਸ ਰਿਹਾ। ਭਾਰਤੀ ਟੀਮ ਵਿਰੁੱਧ ਹਮੇਸ਼ਾ ਤੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਆ ਰਹੇ ਰਾਸ ਟੇਲਰ ਨੇ ਮੈਚ ਖਤਮ ਹੋਣ ਤੋਂ ਕਿਹਾ ਕਿ ਜਦੋ ਉਹ ਗਰਾਊਂਡ ਤੋਂ ਬਾਹਰ ਆ ਰਹੇ ਸਨ ਤਾਂ ਉਸ ਨੂੰ ਟਿਮ ਸਾਊਦੀ ਨੇ ਕੀ 'ਤਾਨਾ' ਮਾਰਿਆ ਸੀ।

PunjabKesari
ਟੇਲਰ ਨੇ ਕਿਹਾ ਕਿ ਇਸ ਤਰ੍ਹਾਂ ਮੈਚ ਜਿੱਤਣਾ ਬਹੁਤ ਵਧੀਆ ਸੀ। ਭਾਰਤੀ ਟੀਮ 350 ਦੌੜਾਂ ਦੇ ਅੰਦਰ ਸਿਮੇਟਨੇ ਤੋਂ ਸਾਡੇ ਲਈ ਵਧੀਆ ਚਾਂਸ ਬਣ ਗਿਆ। ਸਾਨੂੰ ਸਭ ਤੋਂ ਜ਼ਿਆਦਾ ਫਾਇਦਾ ਲੈੱਫਟ ਤੇ ਰਾਈਟ ਕੰਬੀਨੇਸ਼ਨ ਦੇ ਕਾਰਨ ਹੋਇਆ। ਇਸ ਨਾਲ ਅਸੀਂ ਬਾਊਂਡਰੀਜ਼ ਨੂੰ ਟਾਰਗੇਟ ਕੀਤਾ। ਇਹ ਟਾਮ ਹੀ ਸਨ ਜਿਨ੍ਹਾਂ ਨੇ ਮੇਰੇ ਤੋਂ ਪ੍ਰੈਸ਼ਰ ਹਟਾਇਆ ਤੇ ਮੈਂ ਖੁਲ ਕੇ ਖੇਡ ਸਕਿਆ।

PunjabKesari
ਨਾਲ ਹੀ ਟੇਲਰ ਨੇ ਇਸ ਦੌਰਾਨ ਸਾਊਦੀ ਦੇ ਨਾਲ ਹੋਏ ਇਸ ਜੋਕ ਨੂੰ ਵੀ ਸ਼ੇਅਰ ਕੀਤਾ ਜਦੋ ਕੀਵੀ ਟੀਮ ਜਿੱਤ ਤੋਂ ਬਾਅਦ ਜਸ਼ਨ ਮਨਾ ਰਹੀ ਸੀ। ਟੇਲਰ ਨੇ ਕਿਹਾ ਕਿ ਜਿੱਤ ਤੋਂ ਬਾਅਦ ਮੈਦਾਨ ਤੋਂ ਬਾਹਰ ਆ ਰਿਹਾ ਸੀ ਤਾਂ ਸਾਹਮਣੇ ਤੋਂ ਟਿਮ ਸਾਊਦੀ ਆ ਰਿਹਾ ਸੀ। ਕਿਉਂਕਿ ਮੈਂ ਪਹਿਲੇ ਹੀ ਮੈਦਾਨ 'ਤੇ ਬੋਲ ਕੇ ਉਤਰਿਆ ਸੀ ਕਿ ਇਹ ਕਰਨਾ ਸਿਰਫ ਆਪਣੇ ਬੈਡ 'ਤੇ ਸੋਨੇ ਦੇ ਬਰਾਬਰ ਹੈ, ਇਸ ਦੌਰਾਨ ਹੈਮਿਲਟਨ ਦਾ ਪ੍ਰਦਰਸ਼ਨ ਦੇਖ ਸਾਊਦੀ ਨੇ 'ਤਾਨਾ' ਮਾਰਿਆ। ਤੁਮ ਇਸ ਨੂੰ ਪਹਿਲੇ ਕਿਉਂ ਨਹੀਂ (ਟੀ-20 ਸੀਰੀਜ਼) ਲੈ ਕੇ ਆਏ। ਮੈਂ ਇਸ 'ਤੇ ਸਿਰਫ ਮੁਸਕਰਾ ਹੀ ਸਕਿਆ। ਟੇਲਰ ਨੇ ਇਸ ਦੌਰਾਨ ਹੈਮਿਲਟਨ ਦੀ ਪਿੱਚ ਦੀ ਸ਼ਲਾਘਾ ਵੀ ਕੀਤੀ। ਉਸ ਨੇ ਕਿਹਾ ਕਿ ਇਹ ਪਿੱਚ ਮੇਰੇ ਲਈ ਹਮੇਸ਼ਾ ਤੋਂ ਖਾਸ ਰਹੀ ਹੈ। ਇੱਥੇ ਮੈਂ ਬਹੁਤ ਦੌੜਾਂ ਬਣਾਉਂਦਾ ਹਾਂ। ਉਮੀਦ ਹੈ ਕਿ ਅਸੀਂ ਅਗਲੀ ਗੇਮ 'ਚ ਵੀ ਵਧੀਆ ਪ੍ਰਦਰਸ਼ਨ ਕਰਾਂਗੇ।


Gurdeep Singh

Content Editor

Related News