ਰੁੜਕਾ ਕਲਾਂ ਕਲੱਬ ਨੇ ਬੋਪਾਰਾਵਾਂ ਨੂੰ ਹਰਾ ਕੇ ਕੀਤਾ ਟਰਾਫੀ ''ਤੇ ਕਬਜ਼ਾ

04/04/2018 2:09:05 AM

ਗੜ੍ਹਦੀਵਾਲਾ (ਜਤਿੰਦਰ)- ਦੋਆਬਾ ਯੂਥ ਕਲੱਬ ਰਜਿ. ਪਿੰਡ ਢੋਲੋਵਾਲ ਵੱਲੋਂ ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਅਤੇ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ 3 ਰੋਜ਼ਾ ਸ਼ਹੀਦ ਸੂਬੇਦਾਰ ਜਸਵੀਰ ਸਿੰਘ ਕਾਲਕੱਟ ਯਾਦਗਾਰੀ ਕਬੱਡੀ ਟੂਰਨਾਮੈਂਟ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ।


ਇਸ ਮੌਕੇ ਹਲਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ, ਜਤਿੰਦਰ ਸਿੰਘ ਲਾਲੀ ਬਾਜਵਾ, ਦੇਸਰਾਜ ਸਿੰਘ ਧੁੱਗਾ, ਲਖਵਿੰਦਰ ਸਿੰਘ ਲੱਖੀ ਗਿਲਜੀਆਂ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਈਆਂ। ਉਨ੍ਹਾਂ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਦੇ ਹੋਏ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਿਆਂ ਇਹ ਵਿਸ਼ਾਲ ਟੂਰਨਾਮੈਂਟ ਕਰਵਾਉਣ ਲਈ ਕਲੱਬ ਮੈਂਬਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਵੱਲੋਂ ਇਸ ਮੌਕੇ ਟੂਰਨਾਮੈਂਟ ਦੀਆਂ ਜੇਤੂ ਅਤੇ ਉਪ ਜੇਤੂ ਟੀਮਾਂ ਅਤੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਖਿਡਾਰੀਆਂ ਨੂੰ ਇਨਾਮ ਭੇਟ ਕਰਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਸਵੀਰ ਸਿੰਘ ਰਾਜਾ ਕੁਰਾਲਾ, ਮਨਜੀਤ ਸਿੰਘ ਦਸੂਹਾ, ਮੈਨੇਜਰ ਫਕੀਰ ਸਿੰਘ ਸਹੋਤਾ, ਕਰਮਵੀਰ ਸਿੰਘ ਘੁੰਮਣ, ਕਲੱਬ ਪ੍ਰਧਾਨ ਗੁਰਸ਼ਮਿੰਦਰ ਸਿੰਘ ਰੰਮੀ, ਸੁਖਵਿੰਦਰ ਸਿੰਘ ਮੂਨਕ, ਲਖਵਿੰਦਰ ਸਿੰਘ ਠੱਕਰ, ਹਰਵਿੰਦਰ ਸਿੰਘ ਸਮਰਾ, ਸੰਤ ਸਿੰਘ ਜੰਡੋਰ, ਅਮਨਪ੍ਰੀਤ ਸਿੰਘ, ਗੁਰਜੀਤ ਸਿੰਘ, ਸਰਬਜੀਤ ਸਿੰਘ ਵਿੱਕੀ, ਦਿਲਬਾਗ ਸਿੰਘ ਬਾਹਗਾ, ਸਤਵੀਰ ਸਿੰਘ, ਸੁਖਵਿੰਦਰ ਸਿੰਘ ਕਾਲਕੱਟ, ਸਤਨਾਮ ਸਿੰਘ, ਕੁਲਦੀਪ ਸਿੰਘ ਸਰਪੰਚ, ਤਰਸੇਮ ਸਿੰਘ, ਤੀਰਥ ਸਿੰਘ, ਰਣਯੋਧ ਸਿੰਘ, ਬਲਰਾਜ ਸਿੰਘ, ਅਜੀਤ ਸਿੰਘ, ਗੁਰਕਮਲ ਸਿੰਘ, ਦਾਰਾ ਸਿੰਘ, ਰਣਜੀਤ ਸਿੰਘ, ਵਿਕਰਮਜੀਤ ਸਿੰਘ, ਗਗਨਦੀਪ ਸਿੰਘ, ਬਲਦੇਵ ਸਿੰਘ, ਸੁਰਜੀਤ ਸਿੰਘ, ਅਜੀਤ ਸਿੰਘ, ਜਸਵਿੰਦਰ ਸਿੰਘ, ਸ਼ਿੰਗਾਰਾ ਸਿੰਘ, ਦਵਿੰਦਰ ਸਿੰਘ ਆਦਿ ਸਮੇਤ ਸਮੂਹ ਕਲੱਬ ਮੈਂਬਰ, ਪਤਵੰਤੇ ਸੱਜਣ ਤੇ ਖੇਡ ਪ੍ਰੇਮੀ ਹਾਜ਼ਰ ਸਨ। ਇਸ ਮੌਕੇ ਕਲੱਬ ਵੱਲੋਂ ਆਈਆਂ ਹੋਈਆਂ ਪ੍ਰਮੁੱਖ ਸ਼ਖਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ।
ਇਸ ਮੌਕੇ ਕਲੱਬ ਵੱਲੋਂ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਐੱਨ. ਆਰ. ਆਈ. ਵੀਰਾਂ ਨੰਦੂ ਸਹੋਤਾ, ਹੈਪੀ ਗਰਗ ਕੈਨੇਡਾ, ਸੋਢੀ ਕਾਲਕੱਟ ਕੈਨੇਡਾ, ਰਾਣਾ ਜਰਮਨੀ, ਹਰਜੀਤ ਭਾਟੀਆ ਯੂ. ਏ. ਈ., ਜੌਨੀ ਸਹੋਤਾ ਆਸਟ੍ਰੇਲੀਆ, ਸ਼ੀਤਾ ਕਾਲਕੱਟ ਅਮਰੀਕਾ, ਗੋਲਡੀ ਕੈਨੇਡਾ, ਗੋਲਡੀ ਨਿਊਜ਼ੀਲੈਂਡ, ਲੱਖਾ ਨਿਊਜ਼ੀਲੈਂਡ, ਜੱਸ ਆਸਟ੍ਰੇਲੀਆ, ਗੁਰਮੁੱਖ ਸਿੰਘ, ਵਿੱਕੀ ਕੌਸ਼ਲ, ਮਨਦੀਪ ਸ਼ੇਰਗਿੱਲ, ਜੰਗ ਬਹਾਦਰ ਦਵਾਖਰੀ, ਸਾਬੀ ਕਾਲਕੱਟ ਇਟਲੀ, ਗੁਰਜੀਵ ਸਿੰਘ, ਕਮਲ ਰੰਧਾਵਾ, ਸੁਰਜੀਤ ਸਿੰਘ, ਜਸਪਾਲ ਸਿੰਘ ਚੌਹਾਨ ਅਤੇ ਸੋਢੀ ਗ੍ਰੀਸ ਆਦਿ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ।
ਮੈਚ ਦਾ ਨਤੀਜਾ ਇਸ ਤਰ੍ਹਾਂ ਰਿਹਾ
ਟੂਰਨਾਮੈਂਟ ਦੇ ਅੰਤਿਮ ਦਿਨ ਪੰਜਾਬ ਦੀਆਂ 8 ਪ੍ਰਮੁੱਖ ਕਬੱਡੀ ਕਲੱਬਾਂ ਦੇ ਮੈਚ ਕਰਵਾਏ ਗਏ। ਜਿਸ ਦੇ ਫਾਈਨਲ ਮੈਚ ਵਿਚ ਰੁੜਕਾਂ ਕਲਾਂ ਕਲੱਬ ਨੇ ਬੋਪਾਰਾਵਾਂ ਕਲੱਬ ਨੂੰ ਫਸਵੇਂ ਮੁਕਾਬਲੇ ਵਿਚ ਹਰਾ ਕੇ 41,000 ਰੁਪਏ ਦੇ ਪਹਿਲੇ ਇਨਾਮ ਅਤੇ ਟਰਾਫੀ 'ਤੇ ਕਬਜ਼ਾ ਕੀਤਾ ਜਦਕਿ ਉਪ ਜੇਤੂ ਬੋਪਾਰਾਵਾਂ ਕਲੱਬ ਨੂੰ 31,000 ਰੁਪਏ ਨਕਦ ਇਨਾਮ ਤੇ ਟਰਾਫੀ ਭੇਟ ਕੀਤੀ ਗਈ।
ਇਸ ਮੌਕੇ ਅਵਤਾਰ ਸਿੰਘ ਬਾਜਵਾ ਨੂੰ ਬੈਸਟ ਰੇਡਰ ਤੇ ਬਿੱਟੂ ਪੁਰਹੀਰਾਂ ਨੂੰ ਬੈਸਟ ਜਾਫੀ ਐਲਾਨਿਆ ਗਿਆ, ਜਿਨ੍ਹਾਂ ਨੂੰ ਸੋਨੇ ਦੀਆਂ ਮੁੰਦਰੀਆਂ ਭੇਟ ਕਰਕੇ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ। ਇਸ ਦੇ ਇਲਾਵਾ ਲੜਕੀਆਂ ਦਾ ਕਬੱਡੀ ਸ਼ੋਅ ਮੈਚ ਅਤੇ ਟਰੈਕਟਰ ਸਟੰਟ ਆਕਰਸ਼ਣ ਦਾ ਕੇਂਦਰ ਰਹੇ।