ਚੀਨ ਵਿਚ ਰਗਬੀ ਨੂੰ ਪ੍ਰਸਿੱਧੀ ਦਿਵਾਉਣ ਦੀ ਕੋਸ਼ਿਸ਼ ਜਾਰੀ

08/09/2019 12:46:41 AM

ਪੇਈਚਿੰਗ— ਬੱਚੇ ਦੱਖਣੀ-ਪੱਛਮੀ ਚੀਨ ਦੀ ਛੋਟੀ ਜਿਹੀ ਪਿੱਚ 'ਤੇ ਦੌੜ ਰਹੇ ਹਨ। ਰਗਬੀ ਬਾਲ ਨੂੰ ਇਕ-ਦੂਜੇ ਵੱਲ ਉਛਾਲ ਰਹੇ ਹਨ ਅਤੇ ਇਕ ਬੱਚਾ ਉਸ ਸਮੇਂ ਰੋਣ ਲੱਗਾ ਜਦੋਂ ਉਹ ਬਾਲ ਨੂੰ ਪਾਸ ਕਰਦੇ ਹੋਏ ਡਿੱਗ ਪਿਆ। ਚੋਂਗਕਿੰਵਗ ਦੇ ਸਿੰਬਾ ਰਗਬੀ ਯੂਥ ਕਲੱਬ ਦਾ ਸਾਈਡਲਾਈ 'ਤੇ ਖੜ੍ਹਾ ਕੋਚ ਤਦ ਰੌਲਾ ਪਾਉਂਦਾ ਹੈ ਤੇ ਬੱਚੇ ਨੂੰ ਰੋਣਾ ਛੱਡ ਕੇ ਗੇਂਦ ਨੂੰ ਪਾਸ ਕਰਨ ਦਾ ਹੁਕਮ ਦਿੰਦਾ ਹੈ। ਰਗਬੀ ਖੇਡ ਹੁਣ ਚੀਨ ਵਿਚ ਪਕੜ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿੱਥੇ ਉਸ ਨੂੰ ਓਲਿਵ ਬਾਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਜਦਕਿ ਜਾਪਾਨ 20 ਸਤੰਬਰ ਤੋਂ ਰਗਬੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ ਤੇ ਪੱਛਮੀ ਵਿਚ ਉਸਦਾ ਗੁਆਂਢੀ ਦੇਸ਼ ਵੀ ਇਸ ਖੇਡ ਵਿਚ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਚੀਨ ਦੀ ਪੁਰਸ਼ ਟੀਮ 105 ਰਾਸ਼ਟਰੀ ਟੀਮਾਂ ਦੀ ਰੈਂਕਿੰਗ ਵਿਚ 80ਵੇਂ ਸਥਾਨ 'ਤੇ ਹੈ ਅਤੇ ਉਸਦਾ ਏਸ਼ੀਆ ਵਿਚ ਹੋਣ ਵਾਲੇ ਪਹਿਲੇ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਦਾ ਦੂਰ-ਦੂਰ ਤਕ ਕੋਈ ਮੌਕਾ ਦਿਖਾਈ ਨਹੀਂ  ਦੇ ਰਿਹਾ। ਇੱਥੋਂ ਤਕ ਕਿ ਈ-ਕਾਮਰਸ ਧਾਕੜ ਅਲੀਬਾਬਾ ਦੀ ਆਫਸ਼ੂਟ ਕੰਪਨੀ ਅਲੀ ਸਪੋਰਟਸ ਦੀ 100 ਮਿਲੀਅਨ ਅਮਰੀਕੀ ਡਾਲਰ ਦੀ ਮਦਦ ਨਾਲ ਪੇਸ਼ੇਵਰਾਨਾ ਪੁਰਸ਼ ਅਤੇ ਮਹਿਲਾ ਲੀਗ ਬਣਾਉਣ ਦੀ ਕੋਸ਼ਿਸ਼ ਵੀ ਚੰਗੇ ਨਤੀਜੇ ਦੇਣ  ਵਿਚ ਅਸਫਲ ਰਹੀ। 
ਇਸ ਯੋਜਨਾ ਨੂੰ ਬਾਅਦ ਵਿਚ ਰੱਦ ਕਰ ਦਿੱਤਾ ਗਿਆ ਹੈ। ਸਿੰਬਾ ਰਗਬੀ ਯੂਥ ਕਲੱਬ ਦੇ ਕੋਚ ਝਾਂਵਾ ਸ਼ੂਗਯੇਈ ਦੇ ਅਨੁਸਾਰ ਫੁੱਟਬਾਲ ਅਤੇ ਬਾਸਕਟਬਾਲ ਦੀ ਤਰ੍ਹਾਂ ਰਗਬੀ ਚੀਨ ਵਿਚ ਪ੍ਰਸਿੱਧ ਨਹੀਂ ਹੈ ਅਤੇ ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਇਹ ਮਾੜੀ ਖੇਡ ਹੈ। ਉਧਰ ਵਿਸ਼ਵ ਰਗਬੀ ਦੀ ਰਿਸਰਚ ਵਿਚ ਦਾਅਵਾ ਕੀਤਾ ਗਿਆ ਹੈ ਕਿ ਚੀਨ ਵਿਚ ਇਸ ਖੇਡ ਦੇ  30 ਮਿਲੀਅਨ ਪ੍ਰਸ਼ੰਸਕ ਹਨ, ਜਿਹੜੇ ਗਿਣਤੀ ਵਿਚ ਅਮਰੀਕਾ ਤੋਂ ਬਾਅਦ ਇਸ ਖੇਡ ਦੇ ਪ੍ਰਸ਼ੰਸਕ ਹਨ।


Gurdeep Singh

Content Editor

Related News