IPL 2022 : ਹਸਰੰਗਾ ਨੂੰ 5 ਵਿਕਟਾਂ, ਬੈਂਗਲੁਰੂ ਨੇ ਹੈਦਰਾਬਾਦ ਨੂੰ 67 ਦੌੜਾਂ ਨਾਲ ਹਰਾਇਆ

05/08/2022 7:29:47 PM

ਸਪੋਰਟਸ ਡੈਸਕ-  ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ 54ਵਾਂ ਮੈਚ ਅੱਜ ਸਨਰਾਈਜ਼ਰਜ਼ ਹੈਦਰਾਬਾਦ (ਐੱਸ. ਆਰ. ਐੱਚ.) ਤੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਦਰਮਿਆਨ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਗਿਆ। ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੈਂਗਲੁਰੂ ਨੇ ਫਾਫ ਡੁਪਲੇਸਿਸ ਦੀਆਂ 73 ਦੌੜਾਂ, ਰਜਤ ਪਾਟੀਦਾਰ ਦੀਆਂ 48 ਦੌੜਾਂ, ਮੈਕਸਵੈੱਲ ਦੀਆਂ 33 ਦੌੜਾਂ ਤੇ ਕਾਰਤਿਕ ਦੀਆਂ 30 ਦੌੜਾਂ ਦੀ ਬਦੌਲਤ ਨਿਰਧਾਰਤ 20 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 192 ਦੌੜਾਂ ਬਣਾਈਆਂ। ਇਸ ਤਰ੍ਹਾਂ ਬੈਂਗਲੁਰੂ ਨੇ ਹੈਦਰਾਬਾਦ ਨੂੰ 193 ਦੌੜਾਂ ਦਾ ਟੀਚਾ ਦਿੱਤਾ ਹੈ। ਟੀਚੇ ਦਾ ਪਿੱਛਾ ਕਰਦੇ ਹੋਏ ਹੈਦਰਾਬਾਦ ਦੀ ਟੀਮ 19.2 ਓਵਰਾਂ 'ਚ ਸਾਰੀਆਂ ਵਿਕਟਾਂ ਗੁਆ ਕੇ ਸਿਰਫ਼ 125 ਦੌੜਾਂ ਹੀ ਬਣਾ ਸਕੀ ਤੇ ਇਸ ਤਰ੍ਹਾਂ ਬੈਂਗਲੁਰੂ ਨੇ ਇਹ ਮੈਚ 67 ਦੌੜਾਂ ਨਾਲ ਜਿੱਤ ਲਿਆ।

ਇਹ ਵੀ ਪੜ੍ਹੋ : IPL 2022 : ਡੁਪਲੇਸਿਸ ਦਾ ਅਰਧ ਸੈਂਕੜਾ, ਬੈਂਗਲੁਰੂ ਨੇ ਹੈਦਰਾਬਾਦ ਨੂੰ ਦਿੱਤਾ 193 ਦੌੜਾਂ ਦਾ ਟੀਚਾ

ਟੀਚੇ ਦਾ ਪਿੱਛਾ ਕਰਨ ਆਈ ਹੈਦਰਾਬਾਦ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਹੈਦਰਾਬਾਦ ਨੇ ਪਹਿਲੇ ਹੀ ਓਵਰ 'ਚ ਆਪਣੇ ਦੋ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਤੇ ਕਪਤਾਨ ਕੇਨ ਵਿਲੀਅਮਸਨ ਨੂੰ ਬਿਨਾ ਖਾਤਾ ਖੋਲੇ ਆਊਟ ਕਰਕੇ ਪਵੇਲੀਅਨ ਭੇਜ ਦਿੱਤਾ। ਅਭਿਸ਼ੇਕ ਸ਼ਰਮਾ ਨੂੰ ਮੈਕਸਵੈੱਲ ਨੇ ਬੋਲਡ ਕੀਤਾ। ਜਦਕਿ ਕਪਤਾਨ ਕੇਨ ਵਿਲੀਅਮਸਨ ਨੂੰ ਸ਼ਾਹਬਾਜ਼ ਅਹਿਮਦ ਨੇ ਰਨ ਆਊਟ ਕੀਤਾ। ਹੈਦਰਾਬਾਦ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਐਡੇਨ ਮਾਰਕਰਮ 21 ਦੌੜਾਂ ਦੇ ਨਿੱਜੀ ਸਕੋਰ 'ਤੇ ਹਸਰੰਗਾਂ ਦੀ ਗੇਂਦ ਕੋਹਲੀ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਹੈਦਰਾਬਾਦ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਨਿਕੋਲਸ ਪੂਰਨ 19 ਦੌੜਾਂ ਦੇ ਨਿੱਜੀ ਸਕੋਰ 'ਤੇ ਹਸਰੰਗਾ ਦੀ ਗੇਂਦ ਸ਼ਾਹਬਾਜ਼ ਅਹਿਮਦ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਜਗਦਸ਼ਾ ਸੁਚਿਤਾ ਵੀ 2 ਦੌੜਾਂ ਦੇ ਨਿੱਜੀ ਸਕੋਰ 'ਤੇ ਹਰਸੰਗਾ ਦੀ ਗੇਂਦ 'ਤੇ ਕਾਰਤਿਕ ਨੂੰ ਕੈਚ ਦੇ ਆਊਟ ਹੋਏ। ਹੈਦਰਾਬਾਦ ਦੀ ਛੇਵੀਂ ਵਿਕਟ ਰਾਹੁਲ ਤ੍ਰਿਪਾਠੀ ਦੇ ਤੌਰ 'ਤੇ ਡਿੱਗੀ। ਤ੍ਰਿਪਾਠੀ ਨੇ 6 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 58 ਦੌੜਾਂ ਬਣਾ ਹੇਜ਼ਲਵੁੱਡ ਦੀ ਗੇਂਦ 'ਤੇ ਲੋਮਰੋਰ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਕਾਰਤਿਕ ਤਿਆਗੀ ਆਪਣਾ ਖਾਤਾ ਵੀ ਨਾ ਖੋਲ ਸਕੇ ਤੇ ਸਿਫਰ ਦੇ ਸਕੋਰ 'ਤੇ ਆਊਟ ਹੋਏ। ਬੈਂਗਲੁਰੂ ਵਲੋਂ ਗਲੇਨ ਮੈਕਸਵੇਲ ਨੇ 1, ਜੋਸ਼ ਹੇਜ਼ਲਵੁੱਡ ਨੇ 2, ਹਰਸ਼ਲ ਪਟੇਲ ਨੇ 1 ਤੇ ਵਾਨਿੰਦੂ ਹਸਰੰਗਾ ਨੇ 5 ਵਿਕਟਾਂ ਝਟਕੀਆਂ।

ਇਹ ਵੀ ਪੜ੍ਹੋ : 'IPL ਮੈਚ ਦੌਰਾਨ ਕ੍ਰਿਕਟ ਸੱਟੇਬਾਜ਼ੀ ਦਾ ਕਾਰੋਬਾਰ 5-10 ਹਜ਼ਾਰ ਕਰੋੜ ਤੱਕ ਪੁੱਜਾ'

ਦੋਵੇਂ ਟੀਮਾਂ ਦੀ ਪਲੇਇੰਗ ਇਲੈਵਨ :-

ਸਨਰਾਈਜ਼ਰਜ਼ ਹੈਦਰਾਬਾਦ : ਅਭਿਸ਼ੇਕ ਸ਼ਰਮਾ, ਕੇਨ ਵਿਲੀਅਮਸਨ (ਕਪਤਾਨ), ਰਾਹੁਲ ਤ੍ਰਿਪਾਠੀ, ਐਡੇਨ ਮਾਰਕਰਮ, ਨਿਕੋਲਸ ਪੂਰਨ (ਵਿਕਟਕੀਪਰ), ਸ਼ਸ਼ਾਂਕ ਸਿੰਘ, ਜਗਦੀਸ਼ਾ ਸੁਚਿਤ, ਕਾਰਤਿਕ ਤਿਆਗੀ, ਭੁਵਨੇਸ਼ਵਰ ਕੁਮਾਰ, ਫਜ਼ਲਹਕ ਫਾਰੂਕੀ, ਉਮਰਾਨ ਮਲਿਕ

ਰਾਇਲ ਚੈਲੰਜਰਜ਼ ਬੰਗਲੌਰ : ਵਿਰਾਟ ਕੋਹਲੀ, ਫਾਫ ਡੂ ਪਲੇਸਿਸ (ਕਪਤਾਨ), ਰਜਤ ਪਾਟੀਦਾਰ, ਗਲੇਨ ਮੈਕਸਵੈੱਲ, ਮਹੀਪਾਲ ਲੋਮਰੋਰ, ਦਿਨੇਸ਼ ਕਾਰਤਿਕ (ਵਿਕਟਕੀਪਰ), ਸ਼ਾਹਬਾਜ਼ ਅਹਿਮਦ, ਵਨਿੰਦੂ ਹਸਾਰੰਗਾ, ਹਰਸ਼ਲ ਪਟੇਲ, ਮੁਹੰਮਦ ਸਿਰਾਜ, ਜੋਸ਼ ਹੇਜ਼ਲਵੁੱਡ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ  ਦਿਓ ਜਵਾਬ।


Tarsem Singh

Content Editor

Related News