ਰੋਜ਼ ਵੈਲੀ ਪੋਂਜੀ ਘੋਟਾਲਾ : KKR ਖਿਲਾਫ ED ਦੀ ਵੱਡੀ ਕਾਰਵਾਈ, ਜਾਇਦਾਦ ਕੀਤੀ ਜ਼ਬਤ

02/04/2020 1:16:26 PM

ਨਵੀਂ ਦਿੱਲੀ : ਆਈ. ਪੀ. ਐੱਲ. 2020 ਦੀ ਉਡੀਕ ਹਰ ਕ੍ਰਿਕਟ ਪ੍ਰਸ਼ੰਸਕ ਬੇਸਬਰੀ ਨਾਲ ਕਰ ਰਿਹਾ ਹੈ। ਉੱਥੇ ਹੀ ਇਸ ਮਹਾਮੁਕਾਬਲੇ ਲਈ ਸਾਰੀਆਂ ਫ੍ਰੈਂਚਾਈਜ਼ੀ ਟੀਮਾਂ ਤਿਆਰੀਆਂ ਵਿਚ ਰੁੱਝੀਆਂ ਹਨ ਪਰ ਇਸ ਵਿਚਾਲੇ ਕੋਲਕਾਤਾ ਨਾਈਟ ਰਾਈਡਰਜ਼ ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਸਾਹਮਣੇ ਆਈ ਹੈ। ਇਨਫੋਰਸਮੈਂਟ ਡਾਈਰੈਕਟਰੇਟ (ਈ. ਡੀ.) ਨੇ ਰੋਜ ਵੈਲੀ ਪੋਂਜੀ ਘੋਟਾਲੇ ਨਾਲ ਜੁੜੀ ਜਾਂਚ ਦੇ ਸਿਲਸਿਲੇ ਵਿਚ 3 ਕੰਪਨੀਆਂ ਦੀ ਕਰੀਬ 70 ਕਰੋੜ ਤੋਂ ਵੱਧ ਜਾਇਦਾਦ ਜ਼ਬਤ ਕੀਤੀ ਹੈ। ਇਨ੍ਹਾਂ ਵਿਚੋਂ ਇਕ ਕੰਪਨੀ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੀ ਆਈ. ਪੀ. ਐੱਲ. ਟੀਮ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਨਾਲ ਵੀ ਜੁੜੀ ਹੈ। ਇਨ੍ਹਾਂ 3 ਕੰਪਨੀਆਂ ਵਿਚ ਮਲਟੀਪਲ ਰਿਸਾਰਟਸ ਪ੍ਰਾਈਵੇਟ ਲਿਮਿਟਡ, ਸੈਂਟ ਜੇਵਿਅਰਜ਼ ਕਾਲਜ ਕੋਲਕਾਤਾ, ਨਾਈਟ ਰਾਈਡਰਜ਼ ਸਪੋਰਟਸ ਪ੍ਰਾਈਵੇਟ ਲਿਮਿਟਡ ਸ਼ਾਮਲ ਹੈ। ਇਨ੍ਹਾਂ 3 ਕੰਪਨੀਆਂ ਦੇ ਬੈਂਕ ਖਾਤਿਆਂ ਨੂੰ ਵੀ ਜ਼ਬਤ ਕੀਤਾ ਗਿਆ ਹੈ, ਜਿਨ੍ਹਾਂ ਦੀ ਰਕਮ ਕੁਲ 16.20 ਕਰੋੜ ਰੁਪਏ ਹੈ। ਈ. ਡੀ. ਨੇ ਇਸ ਤੋਂ ਇਲਾਵਾ ਰਾਮਨਗਰ ਅਤੇ ਮਹਿਸ਼ਦਲ, ਪੁਰਬਾ ਮੇਦਿਨੀਪੁਰ, ਪੱਛਮੀ ਬੰਗਾਲ ਵਿਚ 24 ਏਕੜ ਜ਼ਮੀਨ, ਮੁੰਬਈ ਦੇ ਦਿਲਕਸ਼ ਚੈਂਬਰਸ ਵਿਚ ਫਲੈਟ ਅਤੇ ਜੋਤੀ ਬਸੁ ਨਗਰ ਨਿਊ ਟਾਊਨ ਵਿਚ 1 ਏਕੜ ਜ਼ਮੀਨ, ਕੋਲਕਾਤਾ ਵਿਚ ਵੀ. ਆਈ. ਪੀ. ਰੋਡ 'ਤੇ ਇਕ ਹੋਟਲ ਦੀ ਜਾਇਦਾਦ ਰੋਜ ਵੈਲੀ ਗਰੁਪ ਦੀ ਜ਼ਬਤ ਕੀਤੀ ਹੈ।

ਆਈ. ਪੀ. ਐੱਲ. ਦੀ ਟੀਮ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦਾ ਮਾਲਕਾਨਾ ਹੱਕ ਦਿ ਨਾਈਟ ਰਾਈਡਰਜ਼ ਸਪੋਰਟਸ ਲਿਮਿਟਡ ਦੇ ਕੋਲ ਹੈ। ਇਸ ਦੇ ਡਾਈਰੈਕਟਰਾਂ ਵਿਚ ਅਦਾਕਾਰ ਸ਼ਾਹਰੁਖ ਖਾਨ ਅਤੇ ਪਤਨੀ ਗੌਰੀ ਖਾਨ ਦੇ ਨਾਲ ਅਦਾਕਾਰਾ ਜੂਹੀ ਚਾਵਲਾ ਦਾ ਨਾਂ ਵੀ ਸ਼ਾਮਲ ਹੈ। ਦੱਸ ਦਈਏ ਕਿ ਸ਼ਾਹਰੁਖ ਖਾਨ ਅਕਸਰ ਆਪਣੀ ਟੀਮ ਨੂੰ ਚੀਅਰ ਕਰਨ ਲਈ ਮੈਦਾਨ 'ਤੇ ਪਹੁੰਚਦੇ ਹਨ ਪਰ ਇਸ ਘਟਨਾ ਨੇ ਕੇ. ਕੇ. ਆਰ. ਦੇ ਅਕਸ 'ਤੇ ਦਾਗ ਜ਼ਰੂਰ ਲਗਾ ਦਿੱਤਾ ਹੈ