ਰੂਟ ਨੇ ਕਿਹਾ, ਭਾਰਤ ਦੇ ਖਿਲਾਫ ਜਲਦਬਾਜ਼ੀ ਨਹੀਂ ਦਿਖਾਉਣੀ ਹੋਵੇਗੀ

06/27/2019 11:52:04 AM

ਬਰਮਿੰਘਮ— ਇੰਗਲੈਂਡ ਦੇ ਜੋ ਰੂਟ ਦਾ ਮੰਨਣਾ ਹੈ ਕਿ ਐਤਵਾਰ ਨੂੰ ਭਾਰਤ ਦੇ ਖਿਲਾਫ ਵਰਲਡ ਕੱਪ ਦੇ ਮਹਤਵਪੂਰਨ ਮੁਕਾਬਲੇ 'ਚ ਮੇਜਬਾਨ ਟੀਮ ਨੂੰ ਸਬਰ ਰੱਖਣਾ ਹੋਵੇਗਾ ਤੇ ਜਲਦਬਾਜ਼ੀ ਵਿਖਾਉਣ ਤੋਂ ਬਚਣਾ ਹੋਵੇਗਾ। ਮੰਗਲਵਾਰ ਨੂੰ ਲਾਰਡਸ 'ਤੇ ਆਸਟਰੇਲੀਆ ਦੇ ਖਿਲਾਫ ਵੱਡੀ ਹਾਰ ਇੰਗਲੈਂਡ ਦੀ ਘਰੇਲੂ ਮੈਦਾਨ ਤੇ ਹੋ ਰਹੇ ਟੂਰਨਾਮੈਂਟ 'ਚ ਤੀਜੀ ਹਾਰ ਸੀ ਤੇ ਇਸ ਨਾਲ ਟੀਮ ਦੀ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਦੀਆਂ ਉਮੀਦਾ ਨੂੰ ਝਟਕਾ ਲਗਾ ਹੈ। ਇੰਗਲੈਂਡ ਦੀ ਟੀਮ 10 ਟੀਮਾਂ ਦੀ ਪੁਵਾਇੰਟ ਟੇਬਲ 'ਚ ਚੌਥੇ ਸਥਾਨ 'ਤੇ ਹੈ। ਉਸ ਦੇ ਬੰਗਲਾਦੇਸ਼ ਤੇ ਪਾਕਿਸਤਾਨ ਤੋਂ ਇਕ-ਇਕ ਅੰਕ ਜਦ ਕਿ ਸ਼੍ਰੀਲੰਕਾ ਤੋਂ ਦੋ ਅੰਕ ਜ਼ਿਆਦਾ ਹਨ। ਟਾਪ ਚਾਰ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਣਗੀਆਂ। ਇੰਗਲੈਂਡ ਦੀ ਟੀਮ ਆਪਣੇ ਆਖਰੀ ਦੋਨੋਂ ਮੈਚ ਜਿੱਤ ਕੇ ਸੈਮੀਫਾਈਨਲ 'ਚ ਜਗ੍ਹਾ ਪੱਕੀ ਕਰ ਸਕਦੀ ਹੈ ਪਰ ਭਾਰਤ ਤੇ ਨਿਊਜ਼ੀਲੈਂਡ ਦੋਨਾਂ ਨੂੰ ਹਰਾਉਣ ਲਈ ਟੀਮ ਨੂੰ ਆਪਣੇ ਪ੍ਰਦਰਸ਼ਨ 'ਚ ਸੁਧਾਰ ਕਰਨਾ ਹੋਵੇਗਾ।

ਇੰਗਲੈਂਡ ਦੇ ਟੈਸਟ ਕਪਤਾਨ ਰੂਟ ਨੇ ਕਿਹਾ, ''ਨਿਜੀ ਤੌਰ ਮੈਨੂੰ ਲਗਦਾ ਹੈ ਕਿ ਅਗਲੇ ਦੋਨਾਂ ਮੈਚਾਂ 'ਚ ਸਾਨੂੰ ਸਬਰ ਦੇ ਨਾਲ ਖੇਡਣਾ ਹੋਵੇਗਾ ਕਿਉਂਕਿ ਇਹ ਮੈਚ ਕਾਫ਼ੀ ਭਾਵਨਾਤਮਕ ਹੋ ਸਕਦੇ ਹਨ, ਖਾਸ ਤੌਰ 'ਤੇ ਏਜਬਸਟਨ ਦੇ ਮਾਹੌਲ ਨੂੰ ਵੇਖਦੇ ਹੋਏ। ਉਨ੍ਹਾਂ ਨੇ ਕਿਹਾ, ''ਸਾਡਾ ਵਿਸ਼ਵਾਸ ਹੈ ਕਿ ਅਸੀਂ ਹੁਣ ਵੀ ਸੈਮੀਫਾਈਨਲ ਲਈ ਕੁਆਲੀਫਾਈ ਕਰਨ 'ਚ ਸਮਰੱਥ ਹਾਂ ਤੇ ਜਦੋਂ ਅਜਿਹਾ ਹੋਵੇਗਾ ਤਾਂ ਇਹ ਮਾਇਨੇ ਨਹੀਂ ਰੱਖੇਗਾ ਕਿ ਤੁਸੀਂ ਕਿਵੇਂ ਉੱਥੇ ਤੱਕ ਪੁੱਜੇ ਕਿਉਂਕਿ ਇੱਥੋ ਟੂਰਨਾਮੈਂਟ ਦੀ ਅਸਲੀ ਸ਼ੁਰੂਆਤ ਹੋਵੋਗੀ।