ਰੋਨਾਲਡੋ ਕਰੋੜਾਂ ਡਾਲਰ ਦੇ ਟੈਕਸ ਘਪਲਾ ਮਾਮਲੇ 'ਚ ਅਦਾਲਤ 'ਚ ਹੋਵੇਗਾ ਪੇਸ਼

01/22/2019 7:35:35 PM

ਮੈਡ੍ਰਿਡ : ਪੁਰਤਗਾਲ ਦੇ ਧਾਕੜ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਮੰਗਲਵਾਰ ਨੂੰ ਟੈਸਟ ਘੋਟਾਲਾ ਮਾਮਲੇ 'ਚ ਅਦਾਲਤ 'ਚ ਪੇਸ਼ ਹੋਣਗੇ ਜਿੱਥੇ ਸਪੇਨ ਦੇ ਟੈਕਸ ਅਧਿਕਾਰੀਆਂ ਨਾਲ ਸਮਝੌਤੇ ਦੇ ਤਹਿਤ ਉਨ੍ਹਾਂ 'ਤੇ 1.88 ਕਰੋੜ ਯੂਰੋ (2.14 ਕਰੋੜ ਡਾਲਰ) ਦਾ ਜੁਰਮਾਨਾ ਲੱਗ ਸਕਦਾ ਹੈ। ਇਸ ਮਾਮਲੇ ਵਿਚ ਵਿਰੋਧੀ ਪੱਖ ਨੇ ਰੀਅਲ ਮੈਡ੍ਰਿਡ ਦੇ ਇਸ ਸਾਬਕਾ ਖਿਡਾਰੀ ਨੂੰ 23 ਮਹੀਨੇ ਜੇਲ ਦੀ ਸਜ਼ਾ ਦੀ ਮੰਗ ਕੀਤੀ ਹੈ। ਰੋਨਾਲਡੋ ਹੁਣ ਰੀਅਲ ਮੈਡ੍ਰਿਡ ਨੂੰ ਛੱਡ ਇਟਲੀ ਦੀ ਟੀਮ ਯੁਵੈਂਟਸ ਦੇ ਨਾਲ ਜੁੜ ਗਏ ਹਨ।

ਜੇਕਰ ਰੋਨਾਲਡੋ ਨੂੰ ਸਜ਼ਾ ਮਿਲਦੀ ਹੈ ਤਾਂ ਉਸ ਨੂੰ ਜੇਲ ਵੀ ਜਾਣਾ ਪੈਸ ਸਕਦਾ ਹੈ ਕਿਉਂਕਿ ਸਪੇਨ ਦੇ ਕਨੂੰਨ ਵਿਚ ਪਹਿਲੀ ਵਾਰ ਅਪਰਾਧ ਕਰਨ ਵਾਲੇ ਨੂੰ 2 ਸਾਲ ਦੀ ਸਜ਼ਾ ਆਮ ਤੌਰ 'ਤੇ ਲਾਗੂ ਨਹੀਂ ਕੀਤੀ ਜਾਂਦੀ।